ਪੰਨਾ:ਅਨੋਖੀ ਭੁੱਖ.pdf/28

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਉਪਰ ਲਿਖੀ ਗਲ ਬਾਤ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਮੇਰੀਆਂ ਵਿਚਾਰਾਂ ਦੂਰ ਕਿਤੇ ਸੋਚਾਂ ਵਿਚ ਪੈ ਗਈਆਂ ਅਤੇ ਪਤਾ ਨਹੀਂ ਸੀ ਲਗਦਾ ਜੁ ਮੈਂਂ ਕੀ ਸੋਚ ਰਿਹਾ ਸਾਂ? ਸੰਸਾਰ ਮੇਰੇ ਲਈ ਗੁੰਝਲਦਾਰ ਹੋ ਗਿਆ।

ਮੈਂ ਦੁਖੀ ਸਾਂ ਤੇ ਆਪਣੇ ਦੁਖ ਨੂੰ ਦੂਰ ਕਰਨ ਦਾ ਇਸ ਵਿਚੋਂ ਉਪਾ ਸੋਚਣ ਲੱਗਾ, ਪਰ ਦੁਖ ਦਾ ਦਾਰੂ ਕਰਨ ਤੋਂ ਪਹਿਲੇ ਪਹਿਲੇ, ਆਪਣਾ ਆਲਾ ਦੁਆਲਾ ਵੇਖ ਲੈਣਾ ਚਾਹੀਦਾ ਹੈ। ਤੁਸੀਂ ਹੀ ਦਸੋ ਕਿ ਜਿਸ ਤਰ੍ਹਾਂ ਮੈਨੂੰ ਸ਼ਾਂਤੀ ਆਵੇ।

ਦੋ ਤਿੰਨ ਨਿਕਟ ਵਾਸੀ ਸਜਣਾਂ ਪਾਸੋਂ ਵੀ ਮੈਂ ਆਪਣੀ ਵੇਦਨ ਪੁਛੀ ਪਰ ਉਨ੍ਹਾਂ ਕਿਹਾ, 'ਜੇ ਤੈਨੂੰ ਆਪਣਾ ਕੋਈ ਕੰਮ ਨਾ ਹੋਵੇ ਤਾਂ ਦੂਸਰੇ ਦਾ ਕੰਮ ਕਰੋ ਤੇ ਜਿਥੋਂ ਤਕ ਹੋ ਸਕੇ ਉਪਕਾਰ ਕਰੋ।'

ਇਹ ਤਾਂ ਪੁਰਾਣੀ ਗੱਲ ਹੈ। ਲੋਕਾਂ ਤੇ ਉਪਕਾਰ ਕਿਸ ਤਰ੍ਹਾਂ ਹੁੰਦਾ ਹੈ? ਜੀਵਾਂ ਦੀ ਮਾਂ ਦਾ ਛੋਟਾ ਪੁਤਰ ਬੀਮਾਰ ਹੈ। ਉਸ ਦਾ ਹੱਥ ਵੇਖ ਕੇ ਕੁਨੈਣ ਪਿਆ ਦਿਓ। ਰਾਮੇ ਉਤੇ ਕੋਈ ਕੱਪੜਾ ਨਹੀਂ ਹੈ - ਉਹਨੂੰ ਇਕ ਕੰਬਲ ਲੈ ਦਿਓ। ਭਗਵਾਨੇ ਦੀ ਮਾਂ ਵਿਧਵਾ ਹੈ - ਉਹਦਾ

੨੯