ਭਿੰਨੜੇ ਮੋਤੀਏ ਦੇ ਫੁੱਲਾਂ ਨੂੰ ਸਪਰਸ਼ ਕੀਤਿਆਂ ਆਉਂਦਾ ਹੈ, ਮੈਂ ਸਮਝਦੀ ਹਾਂ ਕਿ ਤੁਸੀਂ ਬਾਹਰ ਦੀ ਦੁਨੀਆਂ ਦੇਖਣ ਵਾਲੇ ਉਸ ਨੂੰ ਅਨੁਭਵ ਹੀ ਨਹੀ ਕਰ ਸਕਦੇ।
ਮੈਂ ਭਾਵੇਂ ਨੇਤ੍ਰ-ਹੀਨ ਹਾਂ, ਪਰ ਭਲੀ ਪ੍ਰਕਾਰ ਜਾਣਦੀ ਹਾਂ ਕਿ ਕਿਸਤਰ੍ਹਾਂ ਕੋਮਲ ਹਿਰਦਿਆਂ ਨੂੰ ਵਿੰਨ੍ਹੀਦਾ ਹੈ।
ਹੇ ਹਰਨਖੀਓ! ਤੁਸੀਂ ਤਾਂ ਭਾਵੇਂ ਕਦੀ ਕਦਾਈਂ ਹੀ ਆਪਣੇ ਕਟਾਖਸ਼ਾਂ ਨਾਲ ਕਿਸੇ ਅਨਭੋਲ ਦਾ ਦਿਲ ਵਿੰਨ੍ਹਿਆ ਹੋਵੇਗਾ ਪਰ ਮੇਰੇ ਵਲ ਵੇਖੋ, ਕਿ ਕਿਸ ਤਰ੍ਹਾਂ ਆਪਣੀ ਸੂਈ ਦੀ ਨੋਕ ਨਾਲ ਸੋਹਣੇ ਤੇ ਮਨਮੋਹਣੇ ਫੁਲਾਂ ਦਾ ਕਲੇਜਾ ਚੀਰਦੀ ਜਾਂਦੀ ਹਾਂ। ਆਓ ਮੈਥੋਂ ਕੁਝ ਸਿਖ ਲਵੋ।
ਮੇਰੀ ਲੋਹੇ ਦੀ ਕਰੜੀ ਸੂਈ ਵਿਚ ਵੀ ਤੁਹਾਡੇ ਕੋਮਲ ਪੁਸ਼ਪਬਾਨਾਂ ਨਾਲੋਂ ਇਕ ਵਾਧਾ ਹੈ । ਉਹ ਇਹ, ਕਿ ਤੁਹਾਡੇ ਨੈਣਾਂ ਦਾ ਫਟਿਆ ਬੇਸੁਧ! ਮੇਰੀ ਸੂਈ ਦੀ ਨੋਕ ਦਾ ਵਿੰਨ੍ਹਿਆ, ਤੁਹਾਡਾ ਸ਼ਿੰਗਾਰ ਤੇ ਗਲੇ ਦਾ ਹਾਰ ਹੁੰਦਾ ਹੈ।
ਸ਼ਹਿਰੋਂ ਬਾਹਰ ਮੇਰੇ ਮਾਤਾ ਪਿਤਾ ਦੀ ਇਕ ਛੋਟੀ ਜਹੀ ਫੁਲਵਾੜੀ ਹੈ, ਜਿਸ ਦੇ ਆਸਰੇ ਸਾਡਾ ਗੁਜ਼ਾਰਾ ਚਲ ਰਿਹਾ ਹੈ। ਪਿਤਾ ਬਾਹਰੋਂ ਫੁਲ ਤੋੜ ਕੇ ਲਿਆਉਂਦੇ ਹਨ ਤੇ ਮੈਂ ਹਾਰ ਪਰੋ ਕੇ ਫੇਰ ਪਿਤਾ ਜੀ ਦੇ ਹੀ ਹਵਾਲੇ ਕਰਦੀ ਹਾਂ ਅਤੇ ਉਹ ਬਜ਼ਾਰ ਵਿਚ ਲਿਜਾ ਕੇ ਵੇਚ ਆਉਂਦੇ ਹਨ। ਮਾਤਾ ਘਰ ਦਾ ਹੋਰ ਕੰਮ ਕਾਜ ਕਰਦੀ ਹੈ! ਮਾਤਾ ਤੇ ਪਿਤਾ ਦੋਵੇਂ ਹੀ ਵੇਹਲੇ ਵੇਲੇ ਮੇਰੇ ਨਾਲ ਮਾਲਾ ਪਰੋਣ ਵਿਚ ਹੱਥ ਵੰਡਾਉਂਦੇ ਹਨ।
ਫੁਲ ਸਪਰਸ਼ ਕਰਨ ਵਿਚ ਸੁੰਦਰ ਹੁੰਦਾ ਹੈ ਨਾ? ਮੈਂ ਸਮਝਦੀ ਹਾਂ ਕਿ ਪਹਿਨਣ ਵਿਚ ਵਧੇਰਾ ਸੁੰਦਰ ਹੋਵੇਗਾ, ਪਰ ਸੁੰਘਣ ਵਿਚ ਤਾਂ ਪਰਮ ਹੀ ਆਨੰਦ ਹੈ।
ਪਰ ਮਾਲਾ ਗੁੰਦ ਕੇ ਟੱਬਰ ਦੀ ਗੁਜ਼ਰਾਨ ਬੜੀ ਔਖੀ ਹੈ। ਇਸੇ ਲਈ ਮੇਰਾ ਪਿਤਾ ਗ਼ਰੀਬ ਸੀ ਅਤੇ ਅਸੀਂ ਸ਼ਹਿਰ ਦੇ ਗ਼ਰੀਬ