ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਉਹ ਉਸਦੀ ਆਪਣੀ ਕੰਨਿਆ ਨਹੀਂ।'

ਮੈਂ-'ਤਾਂ ਉਹ ਕਿਸਦੀ ਲੜਕੀ ਹੈ ਤੇ ਐਨੀ ਦੌਲਤ ਉਹਨੇ ਕਿਥੋਂ ਪਾਈ? ਸਾਨੂੰ ਤਾਂ ਇਸ ਬਾਬਤ ਕੁਝ ਪਤਾ ਨਹੀਂ।'

ਬਲਬੀਰ- 'ਤੁਸੀ ਜਿਸ ਦੌਲਤ ਨੂੰ ਭੋਗ ਰਹੇ ਹੋ, ਇਹ ਵਾਸਤਵ ਵਿਚ ਸ਼ੁਕਲਾ ਦੀ ਹੈ। ਸ਼ੁਕਲਾ ਖੇਮ ਚੰਦ ਦੀ ਭਤੀਜੀ ਹੈ।'

ਪਹਿਲਾਂ ਤਾਂ ਮੈਂ ਚੌਂਕ ਪਿਆ ਪਰ ਫੇਰ ਸਮਝਿਆ ਜੁ ਕਿਸੇ ਠੱਗ ਨੇ ਮੇਰੇ ਨਾਲ ਧੋਖਾ ਕਰਨਾ ਚਾਹਿਆ ਹੈ ਤਾਂ ਮੈਂ ਕਿਹਾ-'ਮੈਂ ਸਮਝਦਾ ਹਾਂ ਜੁ ਤੁਸੀਂ ਵੇਹਲੜ ਹੋ। ਮੇਰਾ ਵਕਤ ਅਜਾਈਂ ਨਾ ਗਵਾਓ ਤੇ ਕ੍ਰਿਪਾ ਕਰਕੇ ਇਥੋਂ ਚਲੇ ਜਾਓ, ਮੈਂ ਕੁਝ ਨਹੀਂ ਸੁਣਨਾ ਚਾਹੁੰਦਾ।'

ਬਲਬੀਰ-'ਤਾਂ ਫੇਰ ਵਕੀਲ ਦੀ ਰਾਹੀਂ ਤੁਹਾਨੂੰ ਸਭ ਕੁਝ ਸੁਣਾਇਆ ਜਾਏਗਾ।'