ਪੰਨਾ:ਅਨੋਖੀ ਭੁੱਖ.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਰਦੇ ਤਾਂ ਤੁਹਾਨੂੰ ਪ੍ਰਤੱਖ ਹੀ ਵਿਖਾਉਣਾ ਪਵੇਗਾ।'

ਮੈਂ-'ਹਾਂ, ਦੇਖਣ ਨਾਲ ਸਮਝ ਸਕਦਾ ਹਾਂ ।'

ਸੰਨਿਆਸੀ-'ਇਹ ਗੱਲ ਫੇਰ ਕਰਾਂਗੇ ਪਰ ਪਹਿਲਾਂ ਮੇਰੇ ਜੁੰੰਮੇ ਕੀ ਸੇਵਾ ਲੱਗੀ ਹੈ, ਉਹ ਇਹ ਹੈ ਕਿ ਮੈਂ ਤੁਹਾਨੂੰ ਵਿਆਹ ਕਰਨ ਲਈ ਪਰੇਰਾਂ ।'

ਮੈਂ ਫੇਰ ਹੱਸ ਪਿਆ ਇਹਦੇ ਲਈ ਤੁਹਾਨੂੰ ਕਸ਼ਟ ਨਹੀਂ ਉਠਾਣਾ ਪਵੇਗਾ । ਮੈਂ ਤਿਆਰ ਹਾਂ ।'

ਇਕ ਅੰਨ੍ਹੀ ਵਹੁਟੀ ਹੀ ਮਿਲਦੀ ਹੈ ਤੇ ਮੈਂ ਉਸ ਨਾਲ ਵਿਆਹ ਕਰਨ ਨੂੰ ਤਿਆਰ ਨਹੀਂ।

ਸੰ:-ਸਾਰੇ ਪੰਜਾਬ ਵਿਚ ਕੀ ਤੇਰੇ ਯੋਗ ਕੋਈ ਕੰਨਿਆ ਹੀ ਨਹੀਂ ਰਹੀ ?

ਮੈਂ-'ਹੈਨ ਤਾਂ ਹਜ਼ਾਰਾਂ ਪਰ ਕਿਸ ਤਰ੍ਹਾਂ ਪਤਾ ਲਗੇ ਕਿ ਕਿਹੜੀ ਮੈਨੂੰ ਆਖ਼ਰ ਤਕ ਪਿਆਰ ਕਰੇਗੀ ?

ਸੰ:-ਮੈਂ ਇਕ ਵਿਦਿਆ ਜਾਣਦਾ ਹਾਂ, ਜਿਸ ਦੇ ਬਲ ਨਾਲ ਮੈਂ ਤੁਹਾਨੂੰ ਸੁਫ਼ਨੇ ਵਿਚ ਉਹ ਲੜਕੀ ਵਿਖਾ ਸਕਦਾ ਹਾਂ । ਜਿਹੜੀ ਤੁਹਾਨੂੰ ਦੁਨੀਆਂ ਵਿਚ ਸਭ ਤੋਂ ਵਧ ਪਿਆਰ ਕਰਦੀ ਹੈ।

ਮੈਂ-ਮੈਂ ਨਹੀਂ ਸਮਝਦਾ ਜੁ ਤੁਸੀਂ ਕਿਹੜੀ ਮੂਰਤੀ ਮੈਨੂੰ ਵਿਖਾਓਗੇ । ਜਿਥੋਂ ਤਕ ਮੇਰੀ ਅਕਲ ਕੰਮ ਕਰਦੀ ਹੈ, ਬਿਨਾਂ ਮੇਰੇ ਪ੍ਰਵਾਰ ਦੇ ਸੱਜਣਾਂ ਦੇ ਹੋਰ ਕੋਈ ਜੀਵ ਸੰਸਾਰ ਉੱਤੇ ਅਜਿਹਾ ਨਹੀਂ ਜੋ ਮੈਨੂੰ ਪਿਆਰ ਕਰਦਾ ਹੋਵੇ । ਪਿਆਰ ਦੋਹਾਂ ਪਾਸਿਆਂ ਤੋਂ ਸਾਂਝਾ ਹੁੰਦਾ ਹੈ, ਜਦ ਮੈਂ ਕਿਸੇ ਅਜੇਹੀ ਇਸਤ੍ਰੀ ਨਾਲ ਪਿਆਰ ਨਹੀਂ ਪਾਇਆ ਤਾਂ ਕੀ ਵਜਾ ਹੈ ਕਿ ਕੋਈ ਮੇਰੇ ਨਾਲ ਪਿਆਰ ਕਰੇ ?

ਸੰ:-ਤੁਸੀਂ ਲੋਗ ਸਾਡੀ ਵਿਦਿਆ ਨੂੰ ਨਹੀਂ ਸਮਝਦੇ ਤੇ ਅਜ ਸੁਪਨਾ ਵੇਖਕੇ ਤੁਹਾਨੂੰ ਨਿਸਚਾ ਆ ਜਾਵੇਗਾ ।

ਮੈਂ-ਕੀ ਹਰਜ ਹੈ ?

ਸੰ:-ਸੌਣ ਵੇਲੇ ਮੈਨੂੰ ਬੁਲਾ ਲੈਣਾ।


੫੯.