ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

.੨.

'ਵੱਡੇ ਲੋਕਾਂ ਦੇ ਘਰ ਫੁੱਲ ਪਹੁੰਚਾਣਾ ਵੀ ਬੜਾ ਹੀ ਔਖਾ ਕੰਮ ਹੈ।'

ਪਿਤਾ ਜੀ ਬਜ਼ਾਰ ਵਿਚ ਫੁਲ ਵੇਚਿਆ ਕਰਦੇ ਸਨ ਤੇ ਮਾਤਾ ਕੁਝ ਕੁ ਸੁਹਾਗਵੰਤੀਆਂ ਨੂੰ ਘਰੋਘਰੀ ਜਾ ਕੇ ਦੇ ਆਉਂਦੀ ਸੀ। ਉਨ੍ਹਾਂ ਘਰਾਂ ਵਿਚੋਂ ਇਕ ਘਰ ਬਾਬੂ ਤ੍ਰਿਲੋਕ ਚੰਦ ਦਾ ਵੀ ਸੀ। ਬਾਬੂ ਤ੍ਰਿਲੋਕ ਚੰਦ ਦੀ ਪਹਿਲੀ ਇਸਤ੍ਰੀ ਸਦਾ ਹੀ ਬੀਮਾਰ ਰਹਿੰਦੀ ਸੀ, ਇਸ ਲਈ ਉਨ੍ਹਾਂ ਨੇ ਦੂਜਾ ਵਿਆਹ ਕਰ ਲਿਆ ਹੋਇਆ ਸੀ। ਛੋਟੀ ਵਹੁਟੀ ਦਾ ਨਾਉਂ ਸੀ ਕੁਸਮਲਤਾ। ਬਾਬੂ ਤ੍ਰਿਲੋਕ ਚੰਦ ਦੀ ਉਮਰ ਪੰਜਾਹ ਵਰ੍ਹਿਆਂ ਦੇ ਲਗ ਪਗ ਸੀ,ਪਰ ਕੁਸਮਲਤਾ ਸੀ ਨਵੀਂ ਵਿਆਹੀ ਸੋਲਾਂ ਵਰ੍ਹਿਆਂ ਦੀ ਨਵਯੋਬਨ, ਜਿਸ ਦਾ ਹੁਸਨ ਪੂਰਨਮਾਸ਼ੀ ਵਾਂਗ ਚਮਕ ਰਿਹਾ ਸੀ। ਕੁਸਮਲਤਾ ਨੂੰ ਬਾਬੂ ਜੀ ਬੜਾ ਪਿਆਰ ਕਰਦੇ ਸਨ ਤੇ ਕੋਈ ਕੰਮ ਅਜਿਹਾ ਨਹੀਂ ਸੀ ਹੁੰਦਾ, ਜੇਹੜਾ ਉਸ ਦੀ ਸਲਾਹ ਤੋਂ ਬਿਨਾਂ ਹੋਵੇ। ਸੱਚ ਪੁਛੋ ਤਾਂ ਉਹ ਬਾਬੂ ਤ੍ਰਿਲੋਕ ਚੰਦ ਦੇ ਖਜ਼ਾਨੇ ਦੀ ਚਾਬੀ, ਬਿਸਤਰੇ ਦੀ ਚਾਦਰ ਅਤੇ ਗਲਾਸ ਦਾ ਛਲਕਦਾ ਜਲ ਸੀ ।

ਮੇਰੀਆਂ ਅੱਖਾਂ ਨਹੀਂ ਹਨ, ਇਸ ਲਈ ਕੁਸਮਲਤਾ ਨੂੰ ਵੇਖ ਨਾ ਸਕੀ। ਪਰ ਸੁਣਿਆ ਹੈ ਕਿ ਉਹ ਸੁੰਦਰੀ ਹੈ ਤੇ ਘਰ ਦੇ ਹਰ ਕੰਮ ਕਾਜ ਵਿਚ ਵੀ ਨਿਪੁੰਨ ਹੈ।

ਕੁਸਮਲਤਾ ਸਾਥੋਂ ਹਰ ਰੋਜ਼ ਫੁਲ ਲਿਆ ਕਰਦੀ ਹੈ, ਚਾਰ

੭.