ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸੁਣ ਕੇ ਉਹ ਹੱਸ ਪਈ ਤੇ ਬੋਲੀ-'ਅਸਲ ਗਲ ਦਸਾਂ! ਇਥੇ ਵਿਆਹ ਕਰਨਾ ਸ਼ੁਕਲਾ ਨੂੰ ਪਸੰਦ ਨਹੀਂ।'

ਮੈਂ-ਉਹ ਕਿਉਂ?

ਕੀ ਕਹਿੰਦੀ ਹੈ?

ਮਾਲਨ-ਇਥੋਂ ਦੀ ਗਲ ਚਲਣ ਤੇ ਕਹਿੰਦੀ ਹੈ, ਅੰਨ੍ਹੀ ਨੂੰ ਵਿਆਹ ਨਾਲ ਕੀ ਕੰਮ?

ਮੈਂ-ਤੇ ਬਲਬੀਰ ਦੇ ਬਾਰੇ ਕੀ ਕਹਿੰਦੀ ਹੈ?

ਮਾਲਨ-ਕਹਿੰਦੀ ਹੈ ਕਿ ਉਨ੍ਹਾਂ ਨੇ ਹੀ ਸਾਨੂੰ ਸਭ ਕੁਝ ਦਿਵਾਇਆ ਹੈ। ਉਹ ਜੋ ਕਹਿਣ ਕਰਨਾ ਉਚਿਤ ਹੈ।

ਮੈਂ-ਵਿਆਹ ਦੇ ਵਿਚ ਕੰਨਿਆਂ ਦੀ ਕੋਈ ਸੰਪਤੀ ਨਹੀਂ ਹੋਣੀ ਚਾਹੀਦੀ। ਮਾਂ ਪਿਉ ਜੋ ਕਰਨ ਉਸਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ।

ਮਾਲਨ-ਸ਼ੁਕਲਾ ਕੋਈ ਨਾ-ਬਾਲਗ ਤਾਂ ਨਹੀਂ, ਨਾ ਹੀ ਸਾਡੇ ਪੇਟ ਦੀ ਧੀ ਹੈ। ਸੰਪਤੀ ਸਾਰੀ ਉਹਦੀ ਹੈ। ਸਾਨੂੰ ਤਾਂ ਉਸਦੀ ਆਗਿਆ ਅਨੁਸਾਰ ਚਲਣਾ ਪਵੇਗਾ। ਜੇ ਸਾਨੂੰ ਘਰੋਂ ਵੀ ਕੱਢ ਦੇਵੇ ਤਾਂ ਸਾਡਾ ਕੀ ਚਾਰਾ ਹੈ।

ਮੈਂ ਫੇਰ ਸੋਚ ਕੇ ਪੁਛਿਆ, 'ਕੀ ਸ਼ੁਕਲਾ ਤੇ ਬਲਬੀਰ ਆਪਸ ਵਿਚ ਮਿਲਦੇ ਹਨ?'

ਮਾਲਨ-ਨਹੀਂ, ਬਲਬੀਰ ਬਾਬੂ ਕਦੀ ਵੀ ਨਹੀਂ ਮਿਲਦੇ।

ਮੈਂ-ਕੀ ਮੇਰੀ ਸ਼ੁਕਲਾ ਨਾਲ ਮੁਲਾਕਾਤ ਹੋ ਸਕਦੀ ਹੈ?

ਮਾਲਨ-ਮੇਰੀ ਵੀ ਇਹੋ ਮਰਜ਼ੀ ਹੈ ਕਿ ਤੁਸੀਂ ਉਸ ਨੂੰ ਸਮਝਾ ਬੁਝਾ ਕੇ ਰਾਜ਼ੀ ਕਰ ਲਵੋ। ਤੁਹਾਡੀ ਗੱਲ ਉਹ ਮੰਨ ਵੀ ਜ਼ਰੂਰ ਲਵੇਗੀ।

ਮੈਂ-ਇਕ ਵਾਰੀ ਯਤਨ ਤਾਂ ਕਰਾਂਗੀ, ਕੀ ਤੂੰ ਉਸਨੂੰ ਕਲ੍ਹ ਮੇਰੇ ਪਾਸ ਭੇਜ਼ ਦੇਵੇਂਗੀ।

ਮਾਲਨ-ਉਸ ਦੇ ਆਉਣ ਵਿਚ ਕੋਈ ਹਰਜ਼ ਤਾਂ ਨਹੀ ਹੈ

੬੪.