ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

.੨.

ਬਲਬੀਰ ਬਾਬੂ ਦੀਆਂ ਗੱਲਾਂ

ਸ਼ੁਕਲਾ ਨੂੰ ਜਾਇਦਾਦ ਦਿਵਾਉਣ ਵਿਚ ਜੋ ਕਸ਼ਟ ਮੈਨੂੰ ਹੋਇਆ ਸੀ, ਉਹ ਹੁਣ ਸਫਲ ਹੋ ਗਿਆ ਹੈ। ਭਾਵੇਂ ਸੰਪਤੀ ਤਾਂ ਸ਼ੁਕਲਾ ਦੀ ਹੋ ਚੁਕੀ ਹੈ ਪਰ ਉਸ ਨੇ ਅਜੇ ਦਖਲ ਨਹੀਂ ਲਿਆ। ਅਤੇ ਉਸ ਦੇ ਮਕਾਨਾਂ ਵਿਚ ਅਜੇ ਬਾਬੂ ਤ੍ਰਿਲੋਕ ਨਾਥ ਹੀ ਰਹਿੰਦੇ ਹਨ। ਸ਼ੁਕਲਾ ਨੂੰ ਕਾਂਸ਼ੀ ਰਾਮ ਅਤੇ ਉਸ ਦੀ ਇਸਤ੍ਰੀ ਨੇ ਵੀ ਕਈ ਵਾਰੀ ਦਖਲ ਲੈਣ ਲਈ ਆਖਿਆ ਹੈ ਪਰ ਉਹ ਢਿੱਲ ਮੱਠ ਕਰੀ ਹੀ ਜਾਂਦੀ ਹੈ-ਪਤਾ ਨਹੀਂ ਕੀ ਕਰਨਾ ਹੈ। ਮੈਨੂੰ ਵੀ ਹੈਰਾਨੀ ਪ੍ਰਤੀਤ ਹੁੰਦੀ ਹੈ ਕਿ ਇਕ ਗਰੀਬ ਕੰਨਿਆਂ ਨੂੰ ਇੰਨੀ ਸੰਪਤੀ ਦੇ ਪ੍ਰਾਪਤ ਕਰਨ ਦਾ ਲੋਭ ਕਿਉਂ ਨਹੀਂ ?

ਇੱਸੇ ਗਲ ਦਾ ਨਿਰਨਾ ਕਰਨ ਲਈ ਹੀ ਮੈਂ ਇਕ ਦਿਨ ਸ਼ੁਕਲਾ ਦੇ ਪਾਸ ਗਿਆ। ਜਿਸ ਦਿਨ ਤੋਂ ਸ਼ਕਲਾ ਨਾਲ ਮੇਰੇ ਵਿਆਹ ਦੀ ਗਲ ਬਾਤ ਅਰੰਭ ਹੋਈ ਸੀ। ਉਸ ਦਿਨ ਤੋਂ ਮੈਂ ਓਹਦੇ ਪਾਸ ਘਟ ਹੀ ਜਾਂਦਾ ਸੀ ਕਿਉਂਕਿ ਮੇਰੇ ਜਾਣ ਤੇ ਉਹ ਕੁਝਕੁ ਸ਼ਰਮ ਕਰਦੀ ਸੀ। ਅਜ ਬਿਨਾਂ ਗਏ ਦੇ ਕੰਮ ਨਾ ਬਣਦਾ ਵੇਖ ਕੇ ਮੈਂ ਓਹਦੇ ਘਰ ਗਿਆ। ਮੈਨੂੰ ਉਥੇ ਜਾਣ ਔਣ ਵਿਚ ਕੋਈ ਰੋਕ ਨਹੀਂ ਸੀ। ਮੈਂ ਉੱਥੇ ਜਾ ਕੇ ਵੀ ਸ਼ੁਕਲਾ ਨੂੰ ਨਾ ਵੇਖ ਸਕਿਆ। ਪਰ ਜਦ ਨਿਰਾਸਾ ਮੁੜਨ ਹੀ ਲਗਾ ਸਾਂ ਤਾਂ ਮੇਰੀ ਨਜ਼ਰ ਉਸੇ ਤੇ ਪੈ ਗਈ। ਉਹ ਇਕ ਦੂਜੀ ਇਸਤ੍ਰੀ ਦੇ ਨਾਲ ਕੋਠੇ ਤੇ ਚੜ੍ਹ ਰਹੀ ਸੀ। ਉਸ ਇਸਤ੍ਰੀ ਨੂੰ ਮੈਂ ਵੇਖਦਿਆਂ ਹੀ ਪਛਾਣ ਲਿਆ-ਬੜੇ ਹੀ ਸਮੇਂ ਉਪਰੰਤ

੬੬.