ਪੰਨਾ:ਅਨੋਖੀ ਭੁੱਖ.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੁਕਲਾ ! ਮੈਂ ਤੇਰੇ ਬਿਨਾਂ ਹੋਰ ਕਿਸੇ ਨੂੰ ਨਹੀਂ ਵੇਖਦਾ ।ਹਰ ਪਾਸੇ ਤੂੰ ਹੀ ਤੂੰ ਨਜਰ ਆਉਂਦੀ ਹੈਂ । ਕੀ ਤੂੰ ਵੀ ਮੈਨੂੰ ਇਸੇ ਤਰਾਂ ਵੇਖਦੀ ਹੈਂ ? ਨਹੀਂ । ਤੂੰ ਨੇਤ੍ਰ-ਹੀਨ ਹੈਂ। ਸੰਸਾਰ ਵਿਚ ਹਰੇਕ ਗਾਂ, ਬੈਲ, ਘੋੜੇ, ਬਿਲੀ, ਕੁਤੇ ਦੇ ਨੇਤ੍ਰ ਹਨ - ਤਾਂ ਫੇਰ ਤੇਰੇ ਕਿਉਂ ਨਹੀਂ ਹਨ ? ਅੱਛਾ ਨਹੀਂ ਤਾਂ ਨਾ ਸਹੀ ।

ਇਹ ਵੇਖ ਮੇਰੇ ਵੀ ਬੰਦ ਹੋਏ ਕਿ ਹੋਏ । ਮੈਂ ਵੀ ਹੁਣ ਆਪਣੀਆਂ ਅੱਖਾਂ ਨ ਖੋਹਲਾਂਗਾ । ਸ਼ੁਕਲਾ ! ਤੂੰ ਅੰਨ੍ਹੀ ਤੇ ਮੈਂ ਵੀ ਅੰਨ੍ਹਾਂ ।

੮੧.