ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

● ਟੁੱਟਵੀਂ ਨੀਂਦ ਜਾ ਉਨੀਂਦਰਾ। ਸਰੀਰ ਵਿੱਚ ਦਰਦਾ ● - . ਖਾਸ ਕਰਕੇ ਰੀੜ੍ਹ ਦੀ ਹੱਡੀ, ਜੋੜਾਂ, ਹਲਕਾ ਬੁਖਾਰ ਵੀ ਹੋ ਸਕਦਾ ਹੈ ਅਤੇ ਘੱਟ ਤੀਬਰਤਾ ਵਾਲੇ ਕੇਸਾਂ ਵਿੱਚ ਇਨ੍ਹਾਂ ਲੱਛਣਾਂ ਤੋਂ ‘ਛਲੂ ਜਾਂ ਜ਼ੁਕਾਮ ਵਰਗੀ ਬਿਮਾਰੀ ਦਾ ਭੁਲੇਖਾ ਲੱਗ ਸਕਦਾ ਹੈ। ਜਿਆਦਾ ਡੋਜ ਲੈਣ ਵਾਲੇ ਅਤੇ ਜਿਆਦਾ ਸਮੇਂ ਤੋਂ ਨਸ਼ਾ ਲੈਣ ਵਾਲੇ ਮਰੀਜ਼ ਵਿੱਚ ਇਨ੍ਹਾਂ ਲੱਛਣਾ ਦੀ ਤੀਬਰਤਾ ਬਹੁਤ ਜਿਆਦਾ ਹੁੰਦੀ ਹੈ ਅਤੇ ਹੇਠ ਲਿਖੇ ਹੋਰ ਲੱਛਣ ਵੀ ਨਜ਼ਰ ਆਉਂਦੇ ਹਨ ਲੂੰ-ਕੰਡੇ ਖੜ੍ਹੇ ਹੋਣਾ ਚਮੜੀ ਇਸ ਤਰ੍ਹਾਂ ਹੋ ਜਾਦੀ ਹੈ ਜਿਵੇਂ ਖੰਭ ਉਤਾਰੇ ਜਾਣ ਤੋਂ ਬਾਅਦ ਮੁਰਗੇ ਦੀ ਹੁੰਦੀ ਹੈ। ਇਸਨੂੰ 'ਕੋਲਡ ਟਰਕੀ' ਜਾਂ ‘ਗੂਜ ਪਿੰਪਲਜ਼’ ਵੀ ਕਿਹਾ ਜਾਂਦਾ ਹੈ। ਪੱਟਾਂ ਅਤੇ ਪਿੰਡਲੀਆ ਵਿੱਚ। ਅੱਖਾਂ ਦੀਆਂ ਪੁਤਲੀਆਂ ਫੈਲ ਜਾਂਦੀਆ ਹਨ। ਚਿੜਚਿੜਾਪਣ ਗੁੱਸੇ ਅਤੇ ਹਿੰਸਾ ਦਾ ਰੂਪ ਲੈ ਸਕਦਾ ਹੈ। ਠੰਡੀਆ-ਤੱਤੀਆਂ ਤ੍ਰੇਲੀਆਂ ਵਾਰ ਵਾਰ ਆਉਂਦੀਆ ਹਨ। ਪੇਟ ਵਿੱਚ ਕੜਵੱਲ ਪੈਂਦੇ ਹਨ। ਉਲਟੀਆਂ ਆਉਂਦੀਆਂ ਹਨ। ਬਲੱਡ-ਪ੍ਰੈਸ਼ਰ ਵਧ ਜਾਂਦਾ ਹੈ। ਸਾਹ ਅਤੇ ਨਬਜ ਦੀ ਗਤੀ ਤੇਜ ਹੋ ਜਾਣਾ ਵੀ ਆਮ ਹੈ। ਕੁਝ ਮਰੀਜਾਂ ਨੂੰ ਸਰਸਾਮ ਵਰਗੀ ਹਾਲਤ 'ਚੋ ਗੁਜਰਨਾ ਪੈ ਸਕਦਾ ਹੈ। 10-15 ਦਿਨਾਂ ਦੇ ਅੰਦਰ-ਅੰਦਰ ਕਿਸੇ ਇਲਾਜ ਤੋਂ ਬਗੈਰ ਵੀ ਉਪਰੋਕਤ ਲੱਛਣ ਠੀਕ ਹੋ ਜਾਂਦੇ ਹਨ ਪਰ ਚਿੜਚਿੜਾਪਣ, ਉਦਾਸੀ, ਸੁਪਨਦੋਸ਼ ਵਾਰ ਵਾਰ ਹੁੰਦਾ ਹੈ ਤੇ ਸੰਭੋਗ ਦੌਰਾਨ ਸ਼ੀਘਰ ਪਤਨ ਹੋ ਜਾਦਾ ਹੈ। ਜੀਅ ਕੱਚਾ ਹੋਣਾ ਆਮ ਗੱਲ ਹੈ। 15