ਪੰਨਾ:ਅਰਸ਼ੀ ਝਲਕਾਂ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸ਼ਹੀਦੀ ਪੰਜਾ ਸਾਹਿਬ

ਫੜਕੇ ਸਿੰਘਾਂ ਨੂੰ ਜਾਂ ਪਾਪੀ ਹੈਂਸਿਆਰੇ,
ਵੱਲ ਜੇਲ ਪਸ਼ੌਰ ਪੁਚਾਉਣ ਲਗੇ।
ਗਡੀ ਖੜੇ ਨਾ ਕਿਤੇ ਵੀ ਵਿਚ ਰਸਤੇ,
ਸਦ ਗਾਡ ਨੂੰ ਹੁਕਮ ਫੁਰਮਾਉਣ ਲਗੇ।
ਪੰਜੇ ਸਾਹਿਬ ਦੀ ਸੰਗਤ ਨੂੰ ਸੂਹ ਲਗੀ,
ਸਾਰੇ ਬੈਠਕੇ ਮਤਾ ਪਕਾਉਣ ਲਗੇ।
ਗੱਡੀ ਰੋਕ ਪ੍ਰਸ਼ਾਦਿ ਛਕਾ ਲਈਏ,
ਸਿੰਘ ਏਹ ਅਰਦਾਸ ਸੁਧਾਉਣ ਲਗੇ।

ਟੇਸ਼ਨ ਮਾਸਟਰ ਨੂੰ ਜਾਕੇ ਕੈਹਨ ਲਗੇ,
ਕਰਦੇ ਗੱਲ ਜੇ ਹੈ, ਤੇਥੋਂ ਹੋ ਸਕਦੀ।
ਉਸ ਨੇ ਕਿਹਾ, ਮਗਰੋਂ ਕਰੜਾ ਹੁਕਮ ਆਇਆ,
ਰਸਤੇ ਵਿਚ ਨਹੀ ਗੱਡੀ ਖਲੋ ਸਕਦੀ।

ਜਥੇਦਾਰ ਗੁੱਸਾ ਖਾਕੇ ਕਹਿਣ ਲਗਾ,
ਵੀਰੋ! ਜੱਗ ਤੇ ਰੀਤ ਚਟੋਕਨੀ ਏਂ।
ਮੁੜਨੀ ਸਿੰਘ ਦੀ ਕਦੇ ਅਰਦਾਸ ਨਾਂਹੀ,
ਕੀਤੀ ਗੱਲ ਨਾ ਕਿਸੇ ਨੇ ਟੋਕਨੀ ਏੈਂ।

੧੨੬.