ਪੰਨਾ:ਅਰਸ਼ੀ ਝਲਕਾਂ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ







ਕੈਦ ਪੰਛੀ ਨੂੰ

ਪੰਛੀ ਪਿੰਜਰੇ ਵਿਚ ਨਾ ਰਹੁ!
ਤੇਰੇ ਸਾਥੀ ਹੋਰ ਹਜ਼ਾਰਾਂ,
ਸਿਰ ਤੋਂ ਲੰਘਣ ਬੰਨ ਬੰਨ ਡਾਰਾਂ,
ਉੱਡਦੇ ਵੇਖ ਉਡਨ ਦੀ ਚਾਹ ਕਰ,
ਢਿੱਗੀ ਢਾਹ ਨਾ ਬਹੁ।
ਪੰਛੀ.......

ਦੁੱਧਾਂ ਮੁੱਖਨਾਂ ਵਿਚ ਨਪਿਤੀਆਂ,
ਵੰਨ-ਸੁਵੰਨੇ ਚੋਗੇ ਭਿਤੀਆਂ,
ਏਹ ਤੇਰੇ ਜ਼ਜ਼ਬੇ ਦੀਆਂ ਕਾਤਲ,
ਮਨ ਮਾਰਨ ਦੇ ਫਹੁ।
ਪੰਛੀ........

੪੧.