ਪੰਨਾ:ਅਰਸ਼ੀ ਝਲਕਾਂ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਦੇ ਨਾਲ ਕਰੇਂ ਜੇ ਹੀਲੇ,
ਗਲ ਕੁਝ ਨਹੀਂ ਪਿੰਜਰੇ ਦੇ ਤੀਲੇ,
ਰਤਾ ਕੁ ਜਿੰਨੀ ਹਿੰਮਤ ਬਦਲੇ,
ਉਮਰਾ ਦੁਖ ਨਾ ਸਹੁ।
ਪੰਛੀ.........

ਤੋੜ ਦੇ ਪਿੰਜਰਾ ਭੰਨ ਸੁਟ ਬਾਰੀ,
ਲਾ ਮੁੜ ਕੇ ਆਜ਼ਾਦ ਉਡਾਰੀ,
ਨਿਕਲ 'ਚਮਕ' ਕੁੜਿਕੀ ਵਿਚੋਂ,
ਦੂਜਿਆਂ ਨੂੰ ਵੀ ਕਹੁ।
ਪੰਛੀ.........

੪੨.