ਪੰਨਾ:ਅਰਸ਼ੀ ਝਲਕਾਂ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਜੋਬਨ ਦਾ ਕਰੇ ਵਿਖਾਲਾ,
ਭੀੜਾਂ ਪਾ ਨਾ ਖੜਨ ਸਵਾਲੀ।
ਨਾ ਲਕ ਕੁੰਜੀਆਂ ਨਾ ਹਥ ਬਟੂਆ,
ਨਾ ਬਿੰਦੀ ਪਉਡਰ ਨ ਲਾਲੀ।

ਏਹਦੇ ਅਥਰੂਆਂ ਦੇ ਨੇਜ਼ੇ,
ਨਾ ਵਿੰਨਣ ਦਿਲ ਨਾਲ ਬੇਦਰਦੀ।
ਨਾ ਖੁਲੇ ਸਪਾਂ ਨੂੰ ਕੁੰਡੀਆਂ,
ਨਾ ਪਹਿਰੇ ਦਾਰਾਂ ਨੂੰ ਵਰਦੀ।

ਅਧਢਕਿਆ ਜਿਹਾ ਆਲ ਦੁਆਲਾ,
ਹੁਸਣ ਦੀ ਮਲਕਾਂ ਵਾਂਗ ਫਕੀਰਾਂ।
ਪੈਰਾਂ ਵਿਚ ਖੁਸੜ ਜਹੀ ਜੁਤੀ,
ਝਗੇ ਦੀ ਥਾਂ ਬੁਕ ਬੁਕ ਲੀਰਾਂ।

ਰਹਿਣ ਲਈ ਕਖਾਂ ਦੀ ਕੁਲੀ,
ਓਹ ਵੀ ਸ਼ੈਹਰੋਂ ਦੂਰ ਪਸਿਤੇ।
ਕਹਿਰਾਂ ਭਰੇ ਹਵਾ ਦੇ ਫਾਂਡੇ,
ਦੋਵੇਂ ਹਥ ਕੱਛਾਂ ਵਿਚ ਦਿਤੇ।

ਜੀਕਰ ਪੋਹ, ਮਾਘ, ਮਾਹ ਅੰਦਰ,
'ਚਮਕ' ਚਾਨਣੀ ਕਿਸੇ ਨਾ ਮਾਨੀ।
ਬੋਲਿਆਂ ਅਗੇ ਸੁਰ ਸਾਜ਼ ਦੀ,
ਅੱਫਲ ਗਈ ਗਰੀਬ ਜਵਾਨੀ।

੪੪.