ਇਹ ਸਫ਼ਾ ਪ੍ਰਮਾਣਿਤ ਹੈ
ਮਾਂ ਦੀ ਆਤਮਾ ਮਾਸੂਮ ਬੱਚੀ ਨੂੰ
ਕਰਮਾਂ ਦੇ ਗੇੜੇ ਵਿਚ ਫਸੀਏ,
ਲੇਖਾਂ ਦੇ ਚੱਕਰ ਵਿਚ ਵਲੀਏ।
ਨਾਲ ਹਨੇਰੀ ਗੋਦੋਂ ਝੜੀਏ,
ਆਸ ਬਾਗ਼ ਦੀ ਕੋਮਲ ਕਲੀਏ।
ਨਾ ਘੁਲਦੀ ਜਾਹ ਅੰਦਰ ਅੰਦਰ,
ਜੀਵੇਂ! ਜੀ ਜਲਾਇਆਂ ਨਾ ਕਰ।
ਯਾਦਾਂ ਤੇ ਉਦਰੇਵਿਆਂ ਅੰਦਰ,
ਮਨ ਦਾ ਕੌਲ ਸੁਕਾਇਆ ਨਾ ਕਰ।
ਜੀ ਲਾਈ ਬੈਠੇ ਸਾਂ ਘਰ ਵਿਚ,
ਕਿਸੇ ਗਲੇ ਮਾਂ ਜਿਚ ਤਾਂ ਨਾ ਸੀ।
ਧੁਰ ਦਾ ਲਿਖਿਆ ਮੇਟ ਨਾ ਸੱਕੀ,
ਹੋਰ ਮੈਨੂੰ ਕੋਈ ਖਿਚ ਤਾਂ ਨਾ ਸੀ।
ਤੇਰਾ ਹਾਲ ਜਾਂ ਵੇਖਾਂ ਬੱਚੀ,
ਉੱਡ ਕਲੇਜਾ ਮੂੰਹ ਨੂੰ ਆਉਂਦੈ।
ਲਕੜਾਂ ਦਾ ਤਾ ਪੈ ਗਿਆ ਠੰਡਾ,
ਐਪਰ ਤੇਰਾ ਸੇਕ ਜਲਾਉਂਦੈ।
੪੫.