ਪੰਨਾ:ਅਰਸ਼ੀ ਝਲਕਾਂ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਧ ਦਬਦਬਾ ਸੀ ਏਹਦਾ ਡਿਪਟੀਆਂ ਤੋਂ,
ਚੰਗੇ ਮਰਤਬੇ ਸੀ ਅਖਤਿਆਰ ਏਹਦਾ ।
ਕਿਸੇ ਘਰ ਦੇ ਗਰਜ ਮੁਆਮਲੇ ਲਈ,
ਛੁਟੀ ਜਾਣ ਦਾ ਬਣਿਆ ਵੀਚਾਰ ਏਹਦਾ !
ਸੱਚ ਕਿਹਾ ਮਹੱਰਰ ਨੂੰ ਅੱਜ ਸਾਰਾ,
ਲਿਖਤ ਪੜਤ ਦਾ ਕੰਮ ਮੁਕਾ ਛੱਡੀ।
ਚੇਤੇ ਨਾਲ ਇਸ ਕੰਮ ਤੋਂ ਹੋ ਵੇਹਲਾ,
ਛੁਟੀ ਵਾਸਤੇ ਇਕ ਅਰਜ਼ੀ ਪਾ ਛੱਡੀ ।
ਦੂਜੇ ਦਿਨ ਮੁਹੱਰਰ ਨੂੰ ਕਹਿਣ ਲਗਾ,
ਕੱਢ ਕੱਲ੍ਹ ਦੇ ਕਾਗਜ਼ ਵਿਖਾ ਤੇ ਸਹੀ ।
ਖਾਨੇ ਭਰੇ ਈ ਕਿਦ੍ਹਾਂ ਆਰਜ਼ੀਆਂ ਦੇ|
ਮੇਰੀ ਨਜ਼ਰ ਹੇਠਾਂ ਦੀ ਲੰਘਾ ਤੇ ਸਹੀ : :
ਛੁਟੀ ਵਾਸਤੇ ਲਿਖੀ ਉ ਕਿਵੇਂ ਅਰਜ਼ੀ,
ਸਾਰੀ ਪਕੇ ਮੈਨੂੰ ਸੁਣਾ ਤੇ ਸਹੀ ।
ਘੱਲਨੀ ਹੋਉ ਮਨਜ਼ੂਰੀ ਲਈ ਐਸ ਡਾਕੇ,
ਉਤੇ ਮੇਰਾ ਅੰਗੂਠਾ ਲਵਾ ਤੇ ਸਹੀ !
ਅਰਜ਼ੀ ਪੜੀ ਜਨਾਬ ਹਜ਼ੂਰ ਵਾਲਾ,
ਕਮਤਰੀਨ ਅਦਾਬ ਬਜਾ ਰਿਹਾ ਏ !
ਰਾਹੇ ਕਰਮ ਦਰਖਾਸਤ ਮਨਜ਼ੂਰ ਕਰਨਾ,
ਗੰਡਾ ਸਿੰਘ ਫਿਦਵੀ ਛੁਟੀ ਜਾ ਰਿਹਾ ਏ।
ਅਰਜ਼ੀ ਸੁਣਦਿਆਂ ਜਾਖਿਓਂ ਬਾਹਰ ਹੋਇਆ,
ਲੱਗਾ ਕਹਿਣ ਓਇ ਤੈਨੂੰ ਪੜ੍ਹਾਇਆ ਕਿਨ੍ਹੇ ।
੬੧