ਪੰਨਾ:ਅਰਸ਼ੀ ਝਲਕਾਂ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੜ ਫਰੇਬ ਨਾ ਘਾਲੇ ਮਾਲੇ,
ਸਿਧੇ ਸਾਦੇ ਭੋਲੇ ਭਾਲੇ।

ਇਕੋ ਜਹੇ ਨਜ਼ਰਾਂ ਵਿਚ ਸਾਂਝੇ,
ਮਸਜਦ ਮੰਦਰ ਸ਼ਿਵ-ਦਵਾਲੇ।
ਲੋਕੀ ਏਹਦੇ ਆਲ ਦੁਆਲੇ,
ਜੰਨੜ ਦੇ ਨਾਲ ਦੇਣ ਹਵਾਲੇ

 ਪਰ ਅਜ ਪੂੰੜ ਪਨੀਰੀ ਉਤੇ,
ਰੜਕ ਰੁੜੀ ਦੀ ਪੈ ਗਈ ਭਰਤੀ!
ਤਦੇ ਹੋਰ ਦੀ ਹੋਰ ਸਿਲਾਪੇ,
ਪਿਆਰੇ ਦੇਸ਼ ਪੰਜਾਬ ਦੀ ਧਰਤੀ।

ਓਬ ਸਵੱਰਗ ਦਾ ਖਟਿਆ ਨਾਵਾਂ,
ਨਾ ਓਹ ਬੰਦੇ ਨਾ ਓਹ ਬਾਵਾਂ
ਨਾ ਓਹ ਸਾਂਝੇ ਛਤਨ ਛਾਵਾਂ,
ਫੂਕੇ ਡੇਰ ਮੇਰ ਦੇ ਭਾਵਾਂ।

ਕਾਲ, ਕਤਲ, ਜਲਸੇ, ਹੜਤਾਲਾਂ,
ਕਰਫੂਡਚ ਮਾਰਸ਼ਲਾਵਾਂ
ਸੁਖ ਉਤੇ ਪੈ ਗਈਆਂ ਬਲਾਵਾਂ,
ਦੋਜ਼ਖ਼ ਦਾ ਆਇਆਂ ਛਾਵਾਂ,

ਮਸ਼ਕਾਂ ਵਰਗੇ ਪਦਾਂ ਵਾਲੀ,
ਗਈ ਜਵਾਨੀ ਮੁੜ ਨਾ ਪਰਤੀ!
ਨਕਲੀ ਘਿਉ ਬੋਝੀ ਕੋਰ ਸੁਟੀ,
ਪਿਆਰੇ ਦੇਸ਼ ਪੰਜਾਬ ਦੀ ਧਰਤੀ।