ਪੰਨਾ:ਅਰਸ਼ੀ ਝਲਕਾਂ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਣ ਹੈ ਇਹ ਗ਼ਦਾਰਾਂ ਵਾਲੀ,
ਮਤਲਬ ਖੋਰੇ ਯਾਰਾਂ ਵਾਲੀ।
ਦਬਾਜੋ ਮਕਾਰਾਂ ਵਾਲੀ,
ਚਗਲ ਖੋਰ ਡੰਗ ਮਾਰਾਂ ਵਾਲੀ।

ਵੇਰ ਵਿਤਕਰੇ ਖਾਰਾਂ ਵਾਲੀ,
ਕੰਡਿਆਂ ਤੇ ਅੰਗਿਆਰਾਂ ਵਾਲੀ ਹੈ
ਸੋ ਜਹੇ ਸੂਹੇ ਸਾਊਆਂ ਦੀ ਥਾਂ,
ਤਪਦਿੱਕ ਦੇ ਬੀਮਾਰਾਂ ਵਾਲੀ |

ਗਿਆਨ ਗਵਾ ਕੇ ਹੱਬਲ ਹੋ ਗਈ,
ਅਵਤਾਰਾਂ ਦੀ ਹਰਤੀ ਕਰੜੀ|
ਲੱਖ ਸਵਰ, ਤੋਂ ‘ਚਮਕ’ ਚੰਗੇਰੀ,
ਪਿਆਰੇ ਦੇਸ਼ ਪੰਜਾਬ ਦੀ ਧਰਤੀ।