ਪੰਨਾ:ਅਰਸ਼ੀ ਝਲਕਾਂ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮਾਤਾ ਸੁਲੱਖਣੀ

ਪਿਛਲੀ ਉਮਰ ਬੁੜਾਪੇ ਦੇ ਚਿਨ੍ਹ ਮੂੰਹ ਤੇ,
ਡੂੰਘੀ ਗੰਮੀ ਕੋਈ ਚੇਹਰੇ ਤੇ ਛਾਈ ਹੋਈ
ਥਿੜਕਨ ਕਦਮ ਸਤਾਰ ਦੀ ਤਾਰ ਵਾਂਗੂ,
ਤੋਤੇ ਹੋਸ਼ ਦੇ ਉਡੇ, ਘਬਰਾਈ ਹੋਈ।
ਜਿਵੇਂ ਕਲੀ ਬਹਾਰ ਦੇ ਦਰਸ ਬਾਝੋਂ,
ਪੱਤਝੜ ਦੇ ਗੇੜ ਵਿਚ ਆਈ ਹੋਈ।
ਅਖਾਂ ਵਿਚ ਗਲੇਡੂ ਨਿਰਾਸਤਾ ਦੇ,
ਮਾੜੇ ਲੇਖ ਤੇ ਸਮੇ ਸਤਾਈ ਹੋਈ।

ਜਿਵੇਂ ਮੁਲਜ਼ਮ ਕੋਈ ਕਰੜੀ ਸਜਾ ਵਾਲਾ,
ਪੇਸ਼ੀ ਵਿਚ ਆਇਆ ਹੁਕਮਰਾਨ ਅਗੇ।
ਪਲਾ ਗਲ ਪਾਕੇ ਨਾਲ ਨਿੱਮਰਤਾ ਦੇ,
ਕਰੇ ਬੇਨਤੀ ਸੋਢੀ ਸੁਲਤਾਨ ਅਗੇ।

੮੭.