ਸ਼ੇਖ ਫ਼ਰੀਦ ਨੇ ਮੌਤ ਨੂੰ ਵਿਆਹ ਦੀ ਰਸਮ ਨਾਲ ਉਪਮਾਇਆ ਹੈ। ਉਨ੍ਹਾਂ ਅਨੁਸਾਰ ਇਹ ਦਿਨ ਵਿਆਹ ਦੇ ਦਿਨ ਵਾਂਗ ਪੂਰਵ-ਨਿਸ਼ਚਿਤ ਹੀ ਹੁੰਦਾ ਹੈ। ਸਰੀਰ ਆਪਣੇ ਹੱਥੀਂ ਜੀਵਾਤਮਾ ਨੂੰ ਟੋਰਕੇ ਕਿਸ ਦੇ ਗਲ਼ ਨਾਲ ਲੱਗਕੇ ਰੋਵੇ। ਉਹ ਇਸ ਘਟਨਾ ਲਈ ਮਲਕੁਲ ਦੇਵਤੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।
ਅਸਤਿਤਵਵਾਦੀਆਂ ਅਨੁਸਾਰ ਮੌਤ ਅਸਤਿਤਵ ਦੀ ਸੰਭਾਵਨਾ ਵਿੱਚ ਪਹਿਲੋਂ ਹੀ ਹਾਜ਼ਰ ਹੁੰਦੀ ਹੈ। ਹਾਈਡਿਗਰ ਅਨੁਸਾਰ "It is already a possibility present in existence, So here again it shares a fundamental character of existence4 ਸਾਰਤਰ ਹਾਈਡਿਗਰ ਨਾਲੋਂ ਭਿੰਨ ਵਿਚਾਰ ਰੱਖਦਾ ਹੈ। ਉਸਦਾ ਕਹਿਣਾ ਹੈ, "Death is not a possibility but the cancellation of possibility." ਪਰ ਜਦੋਂ ਹਾਈਡਿਗਰ ਇਹ ਕਹਿੰਦਾ ਹੈ ਕਿ Death is "the possibility of impossibility’ ਤਾਂ ਦੋਵਾਂ ਦੇ ਵਿਚਾਰਾਂ ਵਿੱਚ ਬਹੁਤਾ ਫ਼ਰਕ ਨਹੀਂ ਰਹਿੰਦਾ। ਪਰ ਮੌਤ ਦਾ ਅਜਿਹਾ ਵਿਚਾਰ ਅਚਾਨਕ ਨਹੀਂ। ਹਾਈਡਿਗਰ ਦਾ ਵਿਚਾਰ ਹੈ- "Man is always already thrown into the possibility of death"6
ਇਉਂ ਇਹ ਵਿਅਕਤੀ ਦੀ ਤਥਾਤਮਕਤਾ ਦਾ ਅੰਗ ਮੰਨੀ ਜਾ ਸਕਦੀ ਹੈ।
ਫ਼ਰੀਦ ਮੌਤ ਨੂੰ ਪਰਮਾਤਮਾ ਦਾ ਸੱਦਾ ਕਹਿੰਦਾ ਹੈ। ਬੰਦਾ ਤਾਂ ਪੱਗ ਨੂੰ ਮਿੱਟੀ ਲੱਗਣੋਂ ਬਚਾਉਂਦਾ ਹੈ। ਕੀ ਉਸਨੂੰ ਇਹ ਨਹੀਂ ਪਤਾ ਕਿ ਉਸ ਦੇ ਸਿਰ ਨੂੰ ਵੀ ਮਿੱਟੀ ਨੇ ਖਾ ਜਾਣਾ ਹੈ। ਮਾਇਆਵੀ ਪਦਾਰਥ ਵੀ ਮੌਤ ਨੂੰ ਰੋਕਣ ਦੇ ਸਮਰੱਥ ਨਹੀਂ ਹਨ, ਉਹ (ਬੰਦੇ) ਯਤੀਮਾਂ ਵਾਂਗ ਕਬਰਾਂ ਵਿੱਚ ਦੱਬੇ ਜਾਂਦੇ ਹਨ। ਸਭ ਆਪੋ ਆਪਣੀ ਵਾਰੀ ਮੌਤ ਦੀ ਲਪੇਟ ਵਿੱਚ ਆ ਜਾਂਦੇ ਹਨ। ਫਿਰ ਵੀ ਮੌਤ ਦੇ ਅਸਰ ਨੂੰ ਘਟਾਉਣ ਲਈ ਅਜਰਾਈਲੁ ਫਰੇਸਤੇ ਨੂੰ ਕਿਸੇ ਦੇ ਘਰ ਪ੍ਰਾਹੁਣਾ ਆਉਣ ਨਾਲ ਤੁਲਨਾਇਆ ਗਿਆ ਹੈ। ਅਸਤਿਤਵਵਾਦੀ ਮਨੋਵਿਗਿਆਨ ਅਨੁਸਾਰ ਬੰਦਾ ਮੌਤ ਤੋਂ ਡਰਦਾ ਹੈ। ਕਈ ਬੰਦੇ ਬਿਮਾਰ ਦੀ ਖ਼ਬਰ ਨੂੰ ਹਸਪਤਾਲ ਨਹੀਂ ਜਾ ਸਕਦੇ। ਮੌਤ ਲਈ ਸੋਹਣੀ ਸ਼ਬਦਾਵਲੀ ਰਾਖਵੀਂ ਹੈ- ਸਵਰਗ ਸਿਧਾਰਨਾ, ਚੜ੍ਹਾਈ ਕਰਨਾ, ਪੂਰਾ ਹੋਣਾ, ਪ੍ਰਭੂ ਚਰਨਾਂ ਵਿੱਚ ਵਿਰਾਜਣਾ, ਪ੍ਰਭੂ ਵਿਚ ਲੀਨ ਹੋਣਾ, ਸੰਸਾਰਕ ਯਾਤਰਾ ਪੂਰੀ ਕਰਨਾ, ਸਵਾਸਾਂ ਦੀ ਪੂੰਜੀ ਵਰਤਕੇ ਜਾਣਾ ਆਦਿ। ਅਸਤਿਤਵਵਾਦੀ ਚਿੰਤਕਾਂ ਵਾਂਗ ਹੀ ਸ਼ੇਖ ਫਰੀਦ ਵੀ ਮੌਤ ਨੂੰ ਇੱਕ ਸੰਭਾਵਨਾ (Possibility) ਵਜੋਂ ਹੀ ਚਿੱਤਰਦੇ ਹਨ:
ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ॥
ਸਰਪਰ ਮੈਥੈ ਆਵਣਾ ਮਰਣਹੁ ਨਾ ਡਰਿਆਹੁ॥93॥
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 103