ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਸੁਣਨ' ਨਾਲ ਪੈਦਾ ਹੁੰਦਾ ਹੈ:

Faith cometh by hearing, and hearing by the Word of God. ਹਾਈਡਗਰ ਨੇ 'ਜ਼ਮੀਰ’ ਤੇ ਬਹੁਤ ਬੋਝ ਪਾਇਆ ਪਰ ਬੁਲਟਮਾਨ ‘ਜ਼ਮੀਰ' ਦਾ ਸਥਾਨ ‘ਸ਼ਬਦ' ਨੂੰ ਪ੍ਰਦਾਨ ਕਰਦਾ ਹੈ। ਜਾਨੁ ਮਕੈਰੀ ਅਨੁਸਾਰ:

Bultmann is right in claiming that only the Word- and that means only the Word of God- can fulfill the function which Heidegger referred to conscience.2

ਗੁਰੂ ਨਾਨਕ ਦੇਵ ਜੀ ਲਿਖਦੇ ਹਨ ਨਾਮ (ਸ਼ਬਦ) ਨਾਲ ਬੰਦੇ ਦੀਆਂ ਬੁਰਾਈਆਂ ਸਮਾਪਤ ਹੋ ਜਾਂਦੀਆਂ ਹਨ। ਸ਼ਬਦ ਦੀ ਸਮਝ ਅਤੇ ਅਭਿਆਸ ਨਾਲ ਬੰਦਾ ਆਪਣੀ ਪਤਿਤ ਸਥਿਤੀ ਵਿੱਚੋਂ ਉੱਭਰ ਸਕਦਾ ਹੈ:

ਭਰੀਐ ਹਥੁ ਪੈਰੁ ਤਨ ਦੇਹ॥
ਪਾਣੀ ਧੋਤੈ ਉਤਰਸੁ ਖੇਹ॥
ਮੂਤ ਪਲੀਤੀ ਕਪੜੁ ਹੋਇ॥
ਦੇ ਸਾਬੂਣੁ ਲਈਐ ਓਹੁ ਧੋਇ॥
ਭਰੀਐ ਮਤਿ ਪਾਪਾ ਕੈ ਸੰਗਿ॥
ਉਹ ਧੋਪੈ ਨਾਵੈ ਕੈ ਰੰਗਿ॥

ਇਉਂ ਨਾਮ (ਸ਼ਬਦ) ਨਾਲ ਜੁੜਕੇ ਵਿਅਕਤੀ ਗਿਰਾਵਟ ਵਾਲੀ ਸਥਿਤੀ ਵਿੱਚੋਂ ਉੱਭਰਕੇ ਪ੍ਰਮਾਣਿਕ ਸੰਭਾਵਨਾ (Authentic possibility) ਵਿੱਚ ਪ੍ਰਵੇਸ਼ ਕਰ ਸਕਦਾ ਹੈ।

‘ਸ਼ਬਦ’ ਦਾ ਗਾਇਣ ਕਰਨ ਵਾਲੇ ਵਿਅਕਤੀ ਵਿੱਚ ਅਨੇਕ ਸੰਭਾਵਨਾਵਾਂ ਹੋ ਸਕਦੀਆਂ ਹਨ।

ਧਾਰਮਿਕ ਅਸਤਿਤਵਵਾਦੀਆਂ ਅਨੁਸਾਰ ਇਨ੍ਹਾਂ ਸੰਭਾਵਨਾਵਾਂ ਵਿੱਚੋਂ ‘ਹਾਜ਼ਰ ਨਾਜ਼ਰ’ ਦੀ ਸੰਭਾਵਨਾ ਪ੍ਰਮਾਣਿਕ ਹੈ।

ਇਵੇਂ ਹੀ ਸ਼ਬਦ-ਸ਼੍ਰਵਣ ਕਰਨ ਦੀਆਂ ਅਨੇਕਾਂ ਸੰਭਾਵਨਾਵਾਂ ਉਜਾਗਰ ਕੀਤੀਆਂ ਗਈਆਂ ਹਨ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 110