ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਇਨ੍ਹਾਂ ਅਤੇ ਹੋਰ ਅਜਿਹੀਆਂ ਸੰਭਾਵਨਾਵਾਂ ਵਿੱਚੋਂ ‘ਮਾਨਸਿਕ ਆਨੰਦ' ਨੂੰ ਪ੍ਰਮੁੱਖ ਸਥਾਨ ਮਿਲਦਾ ਹੈ। ਇਹ ਕਿਸੇ ਵਿਅਕਤੀ ਦਾ ਤਣਾਉ ਮੁਕਤ ਜੀਵਨ ਆਖਿਆ ਜਾ ਸਕਦਾ ਹੈ।

ਸੁਣਨ ਉਪਰੰਤ ਮਨਨ (ਮੰਨੇ) (Meditation) ਦੀ ਪ੍ਰਕਿਰਿਆ ਚਲਦੀ ਹੈ। ਮਨਨ ਦੁਆਰਾ ਮਨ ਤੇ ਬੁੱਧੀ ਨੂੰ ਸੁਝ ਪ੍ਰਾਪਤ ਹੁੰਦੀ ਹੈ। ਇਸਦਾ ਲਾਭ ਇਹ ਹੁੰਦਾ ਹੈ ਕਿ ਬੰਦਾ ਜਿਸ ਵੀ ਜੀਵਨ ਮਾਰਗ ਦੀ ਚੋਣ ਕਰਦਾ ਹੈ, ਉਸ ਵਿੱਚ ਕਿਸੇ ਪ੍ਰਕਾਰ ਦੀ ਰੋਕ ਦੀ ਸੰਭਾਵਨਾ ਨਹੀਂ ਰਹਿੰਦੀ। ਇਹ ਮਾਰਗ ਜੀਵਨ-ਮੁਕਤ ਹੋਣ ਵੱਲ ਅਗਰਸਰ ਹੁੰਦਾ ਹੈ। ਇੰਜ ਬੇਅੰਤ ਲੋਕ ਵੱਖ-ਵੱਖ ਮਨੋਰਥਾਂ ਲਈ ਸ਼ਬਦ ਨਾਲ ਜੁੜਦੇ, ਸੁਣਦੇ ਅਤੇ ਮਨਨ ਕਰਕੇ ਆਪਣ ਜੀਵਨ ਨੂੰ ਪ੍ਰਮਾਣਿਕਤਾ ਦੇ ਪੈਂਡੇ ਵੱਲ ਟੋਰਦੇ ਹਨ।

ਕੁਦਰਤੀ ਪ੍ਰਕਿਰਿਆ ਦੀ ਸਮਝ ਲਈ ਬੰਦੇ ਵਿੱਚ ਪਾਰਗਾਮੀ ਸਥਿਤੀ (Transcendence) ਦੀ ਸੰਭਾਵਨਾ ਹੈ। Man is something that hath to be surpassed.4

ਇਵੇਂ ਅਸਤਿਤਵ ਕਦੇ ਸੰਪੂਰਨ ਨਹੀਂ ਹੁੰਦਾ, ਇਹ ਤਾਂ ਇੱਕ ਨਿਰੰਤਰ ਕਿਰਿਆ ਹੈ। ਨਿਰੰਤਰ ਵਿਕਾਸ ਵੱਲ ਹੈ। ਇਸ ਲਈ ਵੱਡੇ ਮਾਲਕ ਦੀ ਸਮਝ ਲਈ ਉਸਦੇ ‘ਸ਼ਬਦ' ਨੂੰ ਸਮਝਣਾ ਪੈਣਾ ਹੈ:

ਵਡਾ ਸਾਹਿਬੁ ਊਚਾ ਥਾਉ॥
ਊਚੇ ਉਪਰਿ ਊਚਾ ਨਾਉ॥
ਏਵਡ ਊਚਾ ਹੋਵੈ ਕੋਇ॥
ਤਿਸੁ ਊਚੇ ਕਉ ਜਾਣੈ ਸੋਇ॥5

ਪਰ ਧਾਰਮਿਕ ਅਸਤਿਤਵਵਾਦੀਆਂ ਅਨੁਸਾਰ 'ਤਿਸ ਉਚੇ’ ਦੀ ਸਮਝ ਲਈ ਉਸਦੀ ਮਿਹਰ (Grace) ਦੀ ਲੋੜ ਹੈ। ਇਹ ਮਿਹਰ ਜਾਂ ਨਦਰ ਕੀ ਹੈ? ਜਿਵੇਂ ਨੈਤਿਕਤਾ (Ethics) ਵਿੱਚ ਜ਼ਮੀਰ ਦੀ ਸਮਝ ਕਠਿਨ ਹੈ, ਇਵੇਂ ਧਰਮ-ਸ਼ਾਸਤਰ ਵਿੱਚ ਨਦਰ (Grace) ਦੀ ਸਥਿਤੀ ਹੈ। ਇਸਨੂੰ ਇੱਕ ਅਜਿਹੀ ਘਟਨਾ ਮੰਨਿਆ ਜਾਂਦਾ ਹੈ ਜੋ ਬੰਦੇ ਦੀ ਪ੍ਰਮਾਣਿਕ ਸੰਭਾਵਨਾ ਦੀ ਗੁਆਚੀ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 111