ਲਈ ਅੰਗਰੇਜ਼ੀ ਸ਼ਬਦਾਵਲੀ ਅਤੇ ਟੂਕਾਂ ਦੀ ਵਰਤੋਂ ਕਰਨੀ ਪਈ ਹੈ। ਫਿਰ ਵੀ ਪੰਜਾਬੀ ਪਾਠਕਾਂ ਦੀ ਸੁਵਿਧਾ ਲਈ ਇਨ੍ਹਾਂ ਟਰਮਾਂ/ਸੰਕਲਪਾਂ ਦੀ ਪੰਜਾਬੀ ਵਿੱਚ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਸਾਹਿਤ ਦੀਆਂ ਵਿਭਿੰਨ ਵਿਧਾਵਾਂ ਸੰਬੰਧੀ ਅਸਤਿਤਵਵਾਦੀ ਵਿਵਹਾਰਿਕ ਆਲੋਚਨਾ ਦਾ ਟੀਚਾ ਮਿਥਕੇ ਇਸ ਕਾਰਜ ਨੂੰ ਕਰਨ ਦਾ ਬੀੜਾ ਚੁੱਕਿਆ ਹੈ। ਪੈਂਡਾ ਬਿਖੜਾ ਹੈ। 'ਵਾਟ ਹਮਾਰੀ ਖਰੀ ਉਡੀਣੀ। ਖੰਨਿਅਹੁ ਤਿਖੀ ਬਹੁਤੁ ਪਿਈਣੀ। ਉਸੁ ਉਪਰਿ ਹੈ ਮਾਰਗੁ ਮੇਰਾ। ਸੇਖ ਫਰੀਦਾ ਪੰਥੁ ਸਮਾਰਿ ਸਵੇਰਾ।' ਕਾਰਜ ਭਾਵੇਂ ਸਵੇਰੇ ਨਹੀਂ, ਕੁਵੇਲੇ ਸ਼ੁਰੂ ਹੋ ਰਿਹਾ ਹੈ। ਆਪਣੀ ਤੁੱਛ ਬੁੱਧੀ ਅਨੁਸਾਰ ਨੇਪਰੇ ਚਾੜ੍ਹਨ ਦਾ ਜਤਨ ਅਵੱਸ਼ ਕੀਤਾ ਹੈ। ਸੁਰਜੀਤ ਪਾਤਰ ਅਨੁਸਾਰ ਟੁਰਨ ਵਾਲੇ ਰਾਹੀ ਹੀ ਰਾਹ ਬਣਾਇਆ ਕਰਦੇ ਨੇ। ਇਸ ਵਿੱਚ ਮੈਂ ਕਿੰਨਾ ਕੁ ਸਫ਼ਲ ਹਾਂ, ਇਹ ਤਾਂ ਪਾਠਕ/ਆਲੋਚਕ/ਵਿਦਵਾਨ ਹੀ ਦੱਸ ਸਕਣਗੇ। ਖਿੜੇ ਮੱਥੇ, ਪ੍ਰਾਪਤ ਸੁਝਾਵਾਂ ਦਾ ਸਤਿਕਾਰ ਕਰਾਂਗਾ। ਇਹ ਮੁੱਢਲਾ ਉਪਾਧੀ-ਰਹਿਤ ਕਾਰਜ ਹੈ। ਕੋਈ ਘਾਟ ਰਹਿ ਸਕਦੀ ਹੈ। ਅਸਹਿਮਤੀ ਆਲੋਚਨਾ ਦੇ ਖੇਤਰ ਲਈ ਆਕਸੀਜਨ ਅਤੇ ਅੰਧਾ ਧੁੰਦ ਸਹਿਮਤੀ ਇਸ ਖੇਤਰ ਲਈ ਜ਼ਹਿਰੀਲੀ ਗੈਸ ਹੁੰਦੀ ਹੈ। ਸੰਪੂਰਨਤਾ ਦਾ ਦਾਅਵਾ ਨਹੀਂ, ਸੁਹਿਰਦਤਾ ਦਾ ਮਾਣ ਜ਼ਰੂਰ ਹੈ। ਇਸ ਅਧਿਐਨ ਦੇ ਸਾਰੇ ਗੁਣ ਅਸਤਿਤਵਵਾਦੀ ਵਿਦਵਾਨਾਂ ਅਤੇ ਸੱਜਣਾਂ ਮਿੱਤਰਾਂ ਦੀ ਦੇਣ ਹਨ ਅਤੇ ਔਗੁਣ ਮੇਰੀ ਤੁੱਛ ਬੁੱਧੀ ਦਾ ਫਲ।
-ਡਾ. ਧਰਮ ਚੰਦ ਵਾਤਿਸ਼
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ)/12