ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈ ਗਿਆ। ਸਿਆਣੇ ਬੰਦੇ ਹੀਲਾ ਸੋਚਣ ਲੱਗੇ। ਮਸਲੇ ਦੇ ਹੀਲਿਆਂ ਵਿੱਚੋਂ ਆਦਮ ਜਾਮ ਦੀ ਚੋਣ (Choice) ਲੜਕੀ ਨੂੰ ਮਾਰ ਦੇਣਾ ਸੀ- ਅੱਜ ਕੱਲ ਦੀਆਂ 'ਆਨੱਰ ਕਿਲਿੰਗ' ਦੀਆਂ ਘਟਨਾਵਾਂ ਵਾਂਗ। ਪਰ ਕੰਨਿਆ ਨੂੰ ਨਿਰਦੋਸ਼ ਠਹਿਰਾਉਂਦਿਆਂ ਮਾਰਨ ਦੀ ਥਾਵੇਂ ਸੰਦੂਕ ਵਿੱਚ ਪਾਕੇ ਦਰਿਆ ਵਿੱਚ ਰੋੜ੍ਹ ਦੇਣ ਵਾਲਾ ਮੰਤਰੀ ਦਾ ਸੁਝਾਓ ਪ੍ਰਵਾਨ ਕਰ ਲਿਆ ਜਾਂਦਾ ਹੈ। ਇੱਕ ਤਾਵੀਜ਼ ਵਿੱਚ ਸਾਰੀ ਸਚਾਈ ਲਿਖਕੇ ਉਸਦੇ ਗਲ ਵਿੱਚ ਪਾਕੇ ਪੂਰੇ ਧਨ ਦੌਲਤ ਨਾਲ ਸੱਸੀ ਨੂੰ ਦਰਿਆ ਵਿੱਚ ਰੋੜ੍ਹ ਦਿੱਤਾ ਜਾਂਦਾ ਹੈ। ਇੰਜ ਸੱਸੀ ਦੀ ਹੋਣੀ (Destiny becomes her existence) ਉਸਦੇ ਅਸਤਿਤਵ ਨੂੰ ਪ੍ਰਭਾਵਿਤ ਕਰਨ ਵਾਲੀ ਸੰਭਾਵਨਾ ਬਣ ਜਾਂਦੀ ਹੈ। ਦਰਿਆ ਦਾ ਤੂਫ਼ਾਨ ਤਰਸ ਅਤੇ ਭੈਅ (Pity and terror) ਵਾਲਾ ਵਾਤਾਵਰਨ ਉਸਾਰਦਾ ਹੈ। ਪਰ ਸੱਸੀ ਦਰਿਆ ਦੀ ਭਿਆਨਕਤਾ, ਵਿੱਚੋਂ (ਹਾਸ਼ਮ ਮੌਤ ਲਿਖੀ ਵਿੱਚ ਥਲ ਦੇ, ਮਾਰੁਸ ਕੌਣ ਇਥਾਈਂ) ਬਚ ਨਿਕਲਦੀ ਹੈ। ਭੰਬੋਰ ਸ਼ਹਿਰ ਤੋਂ ਕੁੱਝ ਦੂਰੀ ’ਤੇ ਅੱਤਾ ਧੋਬੀ ਨਦੀ ਕਿਨਾਰੇ ਕੱਪੜੇ ਧੋ ਰਿਹਾ ਹੈ। ਅਤੇ ਨੇ ਜਾਨ ਦੀ ਬਾਜ਼ੀ ਲਾ ਕੇ ਸੰਦੁਕ ਬਾਹਰ ਕੱਢਿਆ। ਉਸਦੇ ਭਾਗ ਖੁਲ੍ਹ ਗਏ। ਲੋਕਾਂ ਵਧਾਈਆਂ ਦਿੱਤੀਆਂ। ਸੱਸੀ ਨੂੰ ਬਾਦਸ਼ਾਹ ਦੇ ਪਰਿਵਾਰ ਵਾਲੀ ਸਹੂਲਤ ਦਾ ਪ੍ਰਬੰਧ ਕਰ ਦਿੱਤਾ ਜਾਂਦਾ ਹੈ।

ਸੱਸੀ ਬੜੀ ਸੁੰਦਰ ਮੁਟਿਆਰ ਬਣ ਜਾਂਦੀ ਹੈ। ਮਾਪੇ ਉਸਦਾ ਵਿਆਹ ਕਰਨ ਬਾਰੇ ਸੋਚਦੇ ਹਨ। ਬਥੇਰੇ ਲੋਕ ਸੱਸੀ ਦਾ ਰਿਸ਼ਤਾ ਮੰਗਣ ਆਉਂਦੇ ਹਨ। ਸੱਸੀ ਨੂੰ ਆਪਣੀ ਹੋਂਦ ਦਾ ਅਹਿਸਾਸ (feel) ਹੁੰਦਾ ਹੈ- 'ਚੂੰਡਣ ਸਾਕ ਨਿਮਾਣੇ ਧੋਬੀ, ਮੈਂ ਧੀ ਬਾਦਸ਼ਾਹਾਂ ਦੀ', ਈਰਖਾ ਵਾਲੇ ਬਾਦਸ਼ਾਹ ਆਦਮ ਜਾਮ ਨੂੰ ਸੂਚਿਤ ਕਰਦੇ ਹਨ ਕਿ ਅੱਤੇ ਦੀ ਧੀ ‘ਤੁਹਾਡੇ' ਲਾਇਕ ਹੈ। ਸੱਸੀ ਬਾਪ ਹੱਥ ਤਾਵੀਜ਼ ਭੇਜਦੀ ਹੈ। ਇਸ ਤੇ ਆਦਮ ਜਾਮ ਸ਼ਰਮਿੰਦਗੀ (Shame) ਵਿੱਚ ਡੁੱਬ ਜਾਂਦਾ ਹੈ। ਮਾਂ ਅਤੇ ਬਾਪ ਦੋਵੇਂ ਧੀ ਨੂੰ ਆਪਣੇ ਘਰ ਲਿਆਉਣਾ ਲੋਚਦੇ ਹਨ ਪਰ ਸੱਸੀ ਦੀ ਜ਼ਮੀਰ (Conscience) ਇਸ ਦੀ ਆਗਿਆ ਨਹੀਂ ਦਿੰਦੀ। ਜ਼ਮੀਰ ਬੰਦੇ ਦੇ ਗੁਆਚੇ ਅਸਤਿਤਵ ਨੂੰ ਮੁੜ ਪਰਿਭਾਸ਼ਤ ਕਰਦੀ ਹੈ। ਹਾਈਡਰ ਅਨੁਸਾਰ "To exist authentically he (She) must return from this lost condition to his/her original possibilities."[1] ਇਸੇ ਲਈ ਸੱਸੀ ਕਹਿੰਦੀ ਹੈ: 'ਹਾਸ਼ਮ ਮਿਲਣ ਹਰਾਮ ਤੁਸਾਨੂੰ, ਰੋੜ ਦਿੱਤੀ ਇੱਕ ਵਾਰੀ।'

ਪਰ ਅਤੇ ਧੋਬੀ ਨੇ ਸੱਸੀ ਨੂੰ ਆਪਣੀ ਚੋਣ (Choice) ਦੀ ਸੁਤੰਤਰਤਾ (Freedom) ਇਹ ਸ਼ਬਦ ਬੋਲਕੇ ਦੇ ਦਿੱਤੀ ‘ਆਖ ਬੱਚੀ ਤੂੰ ਬਾਲਗ ਹੋਈਉਂ; ਵਾਗ ਤੇਰੀ ਹੱਥ ਤੇਰੇ।'

ਭੰਬੋਰ ਵਿੱਚ ਇੱਕ ਇਮਾਰਤਸਾਜ਼ੀ ਕਰਕੇ ਬਾਗ ਲਗਾਉਣ ਵਾਲਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 127

  1. John Macquarrie, An Existential Theology, P. 133