ਪੈੜ ਵੱਲ ਪਰਤਦੀ ਹੈ। ਉਸਦੀ ਹਾਲਤ ਮਰਨ-ਕਿਨਾਰੇ ਹੈ। ਉਹ ਬਲੋਚਾਂ ਨੂੰ ਬੁਰਾ-ਭਲਾ ਕਹਿੰਦੀ ਹੈ। ਕੂਕਾਂ ਮਾਰਦੀ ਹੋਈ ਊਠ ਅਤੇ ਕਾਰਵਾਨਾਂ ਨੂੰ ਸਰਾਪ ਦਿੰਦੀ ਹੈ:
ਓੜਕ ਵਕਤ ਕਹਿਰ ਦੀਆਂ ਕੂਕਾਂ, ਸੁਣ ਪੱਥਰ ਢਲ ਜਾਵੇ।
"ਜਿਸ ਡਾਚੀ ਮੇਰਾ ਪੁੰਨੂੰ ਖੜਿਆ, ਮਰ ਦੋਜ਼ਖ਼ ਵਲ ਜਾਵੇ।
ਜਾਂ ਉਸ ਨੇਹੁੰ ਲਗੇ ਵਿੱਚ ਬਿਰਹੋਂ, ਵਾਂਗ ਸੰਸੀ ਜਲ ਜਾਵੇ।
ਹਾਸ਼ਮ ਮੌਤ ਪਵੇ ਕਾਰਵਾਨਾਂ, ਤੁਖ਼ਮ ਜ਼ਮੀਨੋਂ ਜਾਵੇ।[1]
ਦੁਖੀ ਬੰਦੇ ਦੇ ਮੁਖੋਂ ਕਠੋਰ ਗੱਲਾਂ ਨਿੱਕਲ ਜਾਂਦੀਆਂ ਹਨ। ਉਪਰੋਕਤ ਕਠੋਰ ਸ਼ਬਦਾਵਲੀ ਨਾਲ ਉਸ ਆਪਣੇ ‘ਸਵੈ' ਦਾ ਭਾਰ ਤਾਂ ਹਲਕਾ ਕਰ ਲਿਆ ਪਰ ਬਾਅਦ ਵਿੱਚ ਪਛਤਾਵਾ ਵੀ ਕਰਦੀ ਹੈ ਕਿ ਉਹ ‘ਯਾਰ ਦੀ ਸਵਾਰੀ' ਨੂੰ ਮੰਦਾ ਕਿਉਂ ਬੋਲ ਬੈਠੀ। ਖੋਜ/ਪੈੜ ’ਤੇ ਸਿਰ ਧਰਕੇ ਅੰਤਮ ਸੁਆਸ ਲੈਂਦੀ ਹੈ। ਅਜਿਹੀ ਮੌਤ ਨੂੰ ਕੁਦਰਤੀ ਮੌਤ ਨਹੀਂ ਆਖਿਆ ਜਾ ਸਕਦਾ। ਇਸ ਸਥਿਤੀ ਵਿੱਚ ਮੌਤ ਇੱਕ ਅਸਤਿਤਵੀ ਘਟਨਾ (Death as an existential plhenomenon) ਹੈ। ਅਜਿਹੀ ਅਸਤਿਤਵੀ ਘਟਨਾ ਵੱਲ ਸਾਡਾ ਧਿਆਨ ਪਹਿਲੀ ਵਾਰ ਮਾਰਟਿਨ ਹਾਈਡਿਗਰ ਨੇ ਦੁਆਇਆ ਹੈ।
ਅਯਾਲੀ ਅਹਿੱਲ ਸੰਸੀ ਵੱਲ ਵੇਖਕੇ ਉਸ ਵੱਲ ਆਉਂਦਾ ਹੈ। ਨੇੜੇ ਆ ਕੇ ਵੇਖਣਾ ਚਾਹੁੰਦਾ ਹੈ। ਹੁਣ ਅਯਾਲੀ ਸਥਿਤੀ ਤੇ ਹਾਵੀ ਹੋਣ ਲਈ ਜਤਨ ਕਰਦਾ ਹੈ। ਅਜਿਹੀ ਸਥਿਤੀ 'ਤੇ ਹਾਵੀ ਹੁੰਦਿਆਂ ਮਨ ਵਿੱਚ ਤੌਖ਼ਲਾ (Anguish) ਵੀ ਹੈ:
ਕਰ ਕਰ ਧਿਆਨ ਅਯਾਲੀ ਦਿਲ ਵਿੱਚ, ਸੋਚ ਕਰੇ ਇਸ ਗੱਲ ਦੀ।
ਕੀ ਇਸਰਾਰ ਰਹੀ ਡਿੱਗ ਏਵੇਂ, ਫੇਰ ਨਹੀਂ ਮੁੜ ਹਿਲਦੀ।
ਮਤ ਕੋ ਨਾਰ ਰਹੇ ਮਰ ਪਿਆਸੀ, ਰਾਹ ਪੰਧਾਣੁ ਚਲਦੀ।
ਹਾਸ਼ਮ ਚਲ ਵੇਖਾਂ ਕੀ ਡਰਨਾ ਹੋਣਹਾਰ ਨਹੀਂ ਟਲਦੀ।[2]
ਉਸਦਾ ਡਰ ਡਰ ਕੇ ਕਦਮ ਪੁੱਟਣਾ ਹੀ ਤੌਖ਼ਲੇ ਵਿੱਚ ਹੋਣਾ ਹੈ। ਸੱਸੀ ਦੀ ਹਾਲਤ ਵੇਖਕੇ ਉਹ ਇਸ ਨਿਰਣੇ ਤੇ ਪੁੱਜਾ ਕਿ ਇਹ ਸੰਸਾਰ ‘ਫ਼ਾਨੀਂ' ਹੈ। ਜਦੋਂ ਮੁਨਕਰ ਅਤੇ ਨਕੀਰ (ਇਸਲਾਮੀ ਮਿਥਿਹਾਸ) ਸੱਸੀ ਤੋਂ ਕਬਰ ਵਿੱਚ ਉਸ ਦੇ ਜੀਵਨ ਦੇ ਅਮਲਾਂ ਬਾਰੇ ਪੁੱਛਦੇ ਹਨ ਤਾਂ ਉਹ ਕੇਵਲ ਦੋ ਪੰਕਤੀਆਂ ਵਿੱਚ ਆਪਣਾ ਸਾਰਾ ਜੀਵਨ ਸੰਖੇਪ ਕਰ ਜਾਂਦੀ ਹੈ:
"ਜੰਮਦੀ ਪਾਇ ਸੰਦੂਕ ਰੂੜ੍ਹਾਈ, ਸੁਤੀ ਹੋਤ ਵਞਾਏ"[3]
'ਹਾਸ਼ਮ’ ਕਹੋ ਪੁੰਨੂੰ ਦੀਆਂ ਖ਼ਬਰਾਂ ਕਦ ਕੇਚਮ ਤੋਂ ਆਏ?
ਸੱਸੀ ਦੀ ਰੂਹ ਸੁਪਨੇ ਵਿੱਚ ਜਾ ਕੇ ਪੁੰਨੂੰ ਨੂੰ ਆਪਬੀਤੀ ਦੱਸਦੀ ਹੈ। ਉਹ
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 131