ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਸੁਨੇਹ ਸੀ ਜੈਸਾ ਖੜਕ ਸਿੰਘ ਦਾ ਚੇਤ ਸਿੰਘ ਨਾਲ। ਅਜਿਹੀ ਹੀ ਸਥਿਤੀ ਵਿੱਚ ਉਸਦਾ ਭਰਾ ਕੈਂਟ (Kent) ਕਹਿੰਦਾ ਹੈ:

My lord, I see your love for Gaveston
Will be the ruin of the realm and you.

ਅਤੇ ਇਸੇ ਗੱਲ ਨੂੰ ਸਪਸ਼ਟ ਕਰਦਾ Mariowe ਲਿਖਦਾ ਹੈ ਕਿ ਮਾੜੇ ਪ੍ਰਬੰਧ ਵਾਲੇ ਰਾਜੇ ਬਰਬਾਦੀ ਦਾ ਕਾਰਨ ਹੁੰਦੇ ਹਨ (Misgoverned kings are the cause of this Wrack. ਇੰਜ ਮਹਾਰਾਜਾ ਖੜਕ ਸਿੰਘ ਦਾ ਕਮਜ਼ੋਰ ਪ੍ਰਬੰਧ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਾਇਮ ਕੀਤੇ ਗਏ ਸ਼ਕਤੀਸ਼ਾਲੀ ਪ੍ਰਬੰਧ ਨੂੰ ਢਾਹ ਲਾ ਗਿਆ। ਸ਼ਾਇਦ ਅਜਿਹੇ ਹਾਲਾਤ ਵਿੱਚ ਹੀ ਫਰੈਡਰਿਕ ਨੀਤਸ਼ੇ ਨੇ ਲਿਖਿਆ ਹੋਣੈ:

All that proceeds from power is good,
All that springs from weakness is bad.

(ਅਰਥਾਤ ਜੋ ਕੁੱਝ ਸ਼ਕਤੀ ਵਿੱਚੋਂ ਪੈਦਾ ਹੁੰਦਾ ਹੈ, ਉਹ ਚੰਗਾ ਹੈ ਅਤੇ ਜੋ ਕੁੱਝ ਕਮਜ਼ੋਰੀ ਵਿੱਚੋਂ ਨਿਕਲਦਾ ਹੈ, ਉਹ ਮਾੜਾ ਹੁੰਦਾ ਹੈ। ਕਮਜ਼ੋਰੀ ਵਿੱਚੋਂ ਚੇਤ ਸਿੰਘ ਦਾ ਕਤਲ ਹੋਣਾ ਹੀ ਦਰਬਾਰ ਵਿੱਚ ਤਲਵਾਰ ਦਾ ਆਰੰਭ ਹੋਣਾ ਸਮਝਣਾ ਬਣਦਾ ਹੈ।

ਸ਼ਾਹ ਮੁਹੰਮਦਾ ਹੋਈ ਹੁਣ ਮੌਤ ਸਸਤੀ
ਖ਼ਾਲੀ ਨਹੀਂ ਜਾਣਾ ਇੱਕ ਵਾਰ ਮੀਆਂ।[1]

ਇਹ ਪੰਕਤੀ ਅੱਗੋਂ ਹੋਣ ਵਾਲੀਆਂ ਮੌਤਾਂ ਵੱਲ ਸੰਕੇਤ ਕਰਦੀ ਹੈ। ਇੰਜ ਇਸ ਜੰਗਨਾਮੇ ਵਿੱਚ ਲਾਹੌਰ ਦਰਬਾਰ ਵਿੱਚ ਖੂਨ ਦਾ ਬਦਲਾ ਖੂਨ (Blood for blood) ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।

ਖੜਕ ਸਿੰਘ ਪਾਸੋਂ ਰਾਜ ਦਾ ਕੰਮ-ਕਾਰ ਖੋਹ ਲਿਆ ਗਿਆ। ਹੁਕਮ ਖੜਕ ਸਿੰਘ ਦੇ ਨਾਂ ਤੇ ਹੀ ਜਾਰੀ ਹੁੰਦੇ ਪਰ ਵਾਗ ਡੋਰ ਕੰਵਰ ਨੌਨਿਹਾਲ ਸਿੰਘ ਦੇ ਹੱਥ ਸੀ। ਉਸ ਵਿੱਚ ਸਿਆਣਪ ਅਤੇ ਦੂਰ-ਦ੍ਰਿਸ਼ਟੀ ਸੀ। ਖੜਕ ਸਿੰਘ ਬਿਮਾਰ ਹੋ ਕੇ 5 ਨਵੰਬਰ 1840 ਨੂੰ ਮਰ ਗਿਆ। ਉਸਦੇ ਸਸਕਾਰ ਵੇਲੇ ਰੌਸ਼ਨਾਈ ਦਰਵਾਜ਼ੇ ਹੇਠੋਂ ਦੀ ਲੰਘਦੇ ਛੱਤ ਡਿੱਗਣ ਕਾਰਨ ਕੰਵਰ ਨੌਨਿਹਾਲ ਸਿੰਘ ਅਤੇ ਰਾਜਾ ਗੁਲਾਬ ਸਿੰਘ ਦਾ ਪੁੱਤਰ ਉਧਮ ਸਿੰਘ ਦੋਵੇਂ ਹੀ ਮਾਰੇ ਗਏ। ਮੌਤਾਂ ਦੇ ਇਸ ਸਿਲਸਲੇ ਵਿੱਚ ਰਾਣੀ ਚੰਦ ਕੌਰ ਨੂੰ ਸ਼ੇਰ ਸਿੰਘ ਨੇ; ਸ਼ੇਰ ਸਿੰਘ ਨੂੰ ਅਜੀਤ ਸਿੰਘ ਨੇ ਕੰਵਰ ਪ੍ਰਤਾਪ ਸਿੰਘ ਸਮੇਤ; ਅਤੇ ਰਾਜਾ ਧਿਆਨ ਸਿੰਘ ਨੂੰ ਇੱਕੋ ਦਿਨ ਕਤਲ ਕਰ ਦਿੱਤਾ। ਦਲੀਪ ਸਿੰਘ ਦਾ ਰਾਜ ਤਿਲਕ 16 ਸਤੰਬਰ 1843 ਨੂੰ ਕੀਤਾ ਗਿਆ। ਇਸਤੋਂ ਬਾਅਦ ਅਜੀਤ ਸਿੰਘ ਅਤੇ ਲਹਿਣਾ ਸਿੰਘ ਦਾ ਕਤਲ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 135

  1. ਉਹੀ