ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( 16 ਸਤੰਬਰ 1843) ਨੂੰ; ਸੁਚੇਤ ਸਿੰਘ ਦਾ ਕਤਲ (27 ਮਾਰਚ 1844) ਨੂੰ; ਹੀਰਾ ਸਿੰਘ ਅਤੇ ਜੱਲ੍ਹੇ ਦਾ ਕਤਲ (21 ਦਸੰਬਰ, 1844) ਨੰ: ਨਾਲ ਹੀ ਜਵਾਹਰ ਸਿੰਘ ਦਾ ਕਤਲ ਕੀਤਾ ਗਿਆ।

ਅਜਿਹੇ ਦੁਖਾਂਤ ਵੇਲੇ ਜੇ ਕੋਈ ਲਾਹੌਰ ਦਰਬਾਰ ਨੂੰ ਸੰਭਾਲਣ ਦੇ ਯੋਗ ਸੀ, ਉਹ ਸੀ ਸਰਦਾਰ ਲਹਿਣਾ ਸਿੰਘ ਮਜੀਠੀਆ। ਅਸਤਿਤਵਵਾਦੀ ਦ੍ਰਿਸ਼ਟੀ ਤੋਂ ਸੰਭਾਵਨਾ ਰੱਖਦਾ ਹੋਇਆ (Being-for-itself) ਵੀ ਗਤੀਹੀਣ (Being-initself) ਹੋ ਕੇ ਉਹ ਹਰਿਦੁਆਰ ਨੂੰ ਟੁਰ ਗਿਆ।

ਰਾਜ ਦਰਬਾਰ ‘ਬੁਰਛਿਆ', 'ਭੂਤ-ਮੰਡਲੀ’ ਦੇ ਹੱਥ ਆ ਗਿਆ। ਉਨ੍ਹਾਂ ਨੇ ਭੈਅ ਦਾ ਅਜਿਹਾ ਵਾਤਾਵਰਨ ਸਿਰਜਿਆ ਕਿ ਇਨਾਮਾਂ, ਸਨਮਾਨਾਂ ਅਤੇ ਪੈਸੇ ਦੇ ਲਾਲਚੀ ਹੋ ਗਏ- ‘ਕੜੇ, ਕੈਂਠੇ, ਇਨਾਮ ਰੁਪਏ ਬਾਰਾਂ, ਕਦੇ ਪੰਜ ਤੇ ਸੱਤ ਨਾ ਚਾਰ ਲੈਂਦੇ। ਭੀੜ/ਭੂਤ-ਮੰਡਲੀ ਦਾ ਕੋਈ ਅਸਤਿਤਵ ਨਹੀਂ ਹੁੰਦਾ। ਇਹ ਪਿਛ-ਲੱਗ ਹੁੰਦੀ ਹੈ। ਇਹ ਗੱਲ ਸ਼ਾਹ ਮੁਹੰਮਦ ਇਉਂ ਸਪਸ਼ਟ ਕਰਦਾ ਹੈ:

ਸਿੰਘਾਂ ਆਖਿਆ ਰਾਜਾ ਜੀ ਹੁਕਮ ਤੇਰਾ
ਜਿਸਨੂੰ ਕਹੋਂ ਸੁ ਫਤਹਿ ਬੁਲਾਈਏ ਜੀ।[1]

ਇੰਜ ਭੂਤ-ਮੰਡਲੀ ਲਾਲਚ-ਵਸ ਕਿਸੇ ਦੇ ਵੀ ਪਿੱਛੇ ਲੱਗਣ ਲਈ ਤਿਆਰ ਰਹਿੰਦੀ ਸੀ। ਅਜਿਹੀ ਸਥਿਤੀ ਤੇ ਹੰਝੂ ਕੇਰਦਾ ਸ਼ਾਹ ਮੁਹੰਮਦ ਜੋ ਲਿਖਦਾ ਹੈ, ਇਹੋ ਹੀ ਸਥਿਤੀ ਦੀ ਤਥਾਤਮਕਤਾ (Facticity) ਹੋ ਨਿਬੜਦੀ ਹੈ:

ਪਿਛੇ ਇੱਕ ਸਰਕਾਰ ਦੇ ਖੇਡ ਵਿਚਲੀ
ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ।
ਸਿੰਘਾਂ ਮਾਰ ਸਰਦਾਰਾਂ ਦਾ ਨਾਸ਼ ਕੀਤਾ
ਸੱਭੇ ਕਤਲ ਹੋਏ ਵਾਰੋ ਵਾਰ ਮੀਆਂ
ਸਿਰ ਫ਼ੌਜ ਦੇ ਰਿਹਾ ਨਾ ਕੋਈ ਕੁੰਡਾ
ਹੋਏ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ
ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ
ਭੂਤ ਮੰਡਲੀ ਹੋਈ ਤਿਆਰ ਮੀਆਂ।[2]

ਜਵਾਹਰ ਸਿੰਘ ਰਾਣੀ ਜਿੰਦਾਂ ਦਾ ਭਰਾ ਸੀ। ਉਸਨੂੰ ਕਤਲ ਕਰਕੇ ਰਾਣੀ ਨੂੰ ਕਨਾਤ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ। ਜਦੋਂ ਉਹ ਭਰਾ ਦੀ ਮੌਤ ਤੇ ਵੈਣ ਪਾਉਂਦੀ ਹੈ ਤਾਂ ਇਹ ਕਹਿਕੇ ਉਸਦਾ ਮਖੌਲ ਉਡਾਇਆ ਜਾਂਦਾ ਹੈ‘ਕਿਹੜੇ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ, ਜਿਹੜੀ ਡੂੰਘੜੇ ਵੈਣ ਤੂੰ ਪਾਵਣੀ ਹੈਂ- ਸ਼ਾਹ ਮੁਹੰਮਦਾ ਦੇ ਇਨਾਮ ਸਾਨੂੰ, ਸਾਡੇ ਜ਼ੋਰ ਤੇ ਰਾਜ ਕਮਾਵਣੀ ਹੈਂ।'

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 136

  1. ਉਹੀ, ਬੰਦ ਨੰ: 15
  2. ਉਹੀ, ਬੰਦ ਨੰ: 41