ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਸ਼ਰਾ ਨੇ ਰੂਪੀ ਟਰੇਡ ਲਈ ਇਸ਼ਤਿਹਾਰ ਦੇਣ ਦਾ ਫ਼ੈਸਲਾ ਹਸਪਤਾਲ ਵਿੱਚ ਬਿਮਾਰ ਪਏ ਨੇ ਹੀ ਮੀਟਿੰਗ ਬੁਲਾਕੇ ਕਰ ਲਿਆ ਸੀ। ਭੁਗਤਾਨ ਤੁਰੰਤ ਕੀਤਾ ਜਦੋਂ ਕਿ ਪੰਜਾਬ ਨੇ 1972-73 ਦਾ ਭੁਗਤਾਨ ਸ਼ਾਇਦ 1975 ਵਿੱਚ ਕੀਤਾ।

ਪਰ ਅਜੀਤ ਕੌਰ ਪ੍ਰੋ: ਬਲਦੇਵ ਸਿੰਘ ਨਾਲ ਸ਼ਾਦੀ ਕਰਵਾਉਣ ਸਮੇਂ ਅਤੇ ਆਪਣੇ ਹਉਮੈਂ ਅਧੀਨ ਉਸਨੂੰ ਠੁਕਰਾਉਣ ਸਮੇਂ ਗ਼ਲਤ ਫੈਸਲਾ ਲੈ ਬੈਠੀ। ਡਾ. ਰਾਜਿੰਦਰ ਸਿੰਘ ਅਤੇ ਉਸਦੇ ਪਰਿਵਾਰ ਵੱਲੋਂ ਤਾਂ ਠੁਕਰਾ ਹੀ ਦਿੱਤੀ ਗਈ। ਇਸੇ ਭਟਕਣ, ਨਿਰਾਸ਼ਾ ਦੇ ਆਲਮ ਵਿੱਚ ਉਸਨੂੰ ਓਮ ਪ੍ਰਕਾਸ਼ ਪਬਲਿਸ਼ਰ ਜਲੰਧਰ ਨੇ ਆਪਣੇ ਨੇੜੇ ਕਰ ਲਿਆ। ਅਜੀਤ ਨੇ ਕਿੰਨੇ ਹੀ ਵਰ੍ਹੇ ਉਸਦੇ ਸਾਥ ਵਿੱਚ ਗੁਜ਼ਾਰੇ। ਅਜੀਤ ਨੇ ਓਮਾ ਨਾਲ ਦੀਵਾਨਗੀ ਦੀ ਚਰਮ-ਸੀਮਾ ਤੱਕ ਮੁਹੱਬਤ ਕੀਤੀ। ਉਸਦੀਆਂ ਮਿੱਠੀਆਂ ਚੋਪੜੀਆਂ ਗੱਲਾਂ ਵਿੱਚ ਆ ਗਈ। ਉਹ ਝੂਠ ਬੋਲਿਆ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇ ਦੇਵੇਗਾ। ਅਜੀਤ ਨੂੰ ਇਸ ਗੱਲ ਦੀ ਪੂਰੀ ਸਮਝ ਸੀ:

ਔਰਤ ਭਾਵੇਂ ਕਿੰਨੀ ਵੀ ਫਰਾਖਦਿਲ ਕਿਉਂ ਨਾ ਹੋਵੇ, ਆਪਣੇ ਮਰਦੇ
ਦੇ ਰਸਤੇ ਵਿੱਚ ਖੜੋਣ ਵਾਲੀ ਹਰ 'ਦੂਜੀ ਤੀਵੀਂ' ਉਸਦੀ ਛਾਤੀ 'ਤੇ ਸਿਲ-ਪੱਥਰ
ਬਣਕੇ ਬੈਠੀ ਹੁੰਦੀ ਏ।[1]

ਸਵਿੰਦਰ ਦਾ ਆਲ੍ਹਣਾ ਵੀ ਅਜੀਤ ਤੋਂ ਟੁੱਟਿਆ ਜੋ ਬਲਦੇਵ ਦੀ ਪਹਿਲੀ ਮੰਗ ਸੀ। ਬਲਦੇਵ ਦੀ ਪਤਨੀ ਸਤਵੰਤ ਸਿਲ-ਪੱਥਰ ਅਜੀਤ ਨੂੰ ਸਮਝਦੀ ਸੀ ਜੋ ਪਰ੍ਹਾਂ ਹੋ ਗਈ ਸੀ। ਓਮ ਪ੍ਰਕਾਸ਼ ਦੀ ਜਲੰਧਰ ਬੈਠੀ ਪਤਨੀ ਬਾਰੇ ਅਜੀਤ ਅਜਿਹਾ ਕਿਉਂ ਨਾ ਸੋਚ ਸਕੀ? ਅਜਿਹੀ ਸਿਲ-ਪੱਥਰ ਉਸ ਉੱਪਰ ਉਦੋਂ ਵੀ ਤਾਂ ਡਿੱਗੀ ਸੀ ਜਦੋਂ ਸਹੁਰੇ ਘਰ ਕਰਨਾਲ ਦੀਆਂ ਪੰਜ ਸੱਤ ਗੁਆਂਢਣਾਂ ਨੇ ਉਹਦਾ ਪਹਿਲੇ ਦਿਨ ਘੁੰਡ ਚੁੱਕ ਕੇ ਵੇਖਦਿਆਂ ਕਿਹਾ ਸੀ:———

‘ਲੈ, ਉਹਦੇ ਨਾਲੋਂ ਤੇ ਦਸ ਗੁਣਾਂ ਵੱਧ ਸੋਹਣੀ ਏ ਇਹ।'
ਤੇ ਅਜੀਤ ਦੇ ਮਨ ਵਿੱਚ ਆਇਆ ਸੀ:———
'ਉਹਦੇ ਨਾਲੋਂ? ਕੀਹਦੇ ਨਾਲੋਂ?[2]

ਅਜੀਤ ਕੌਰ ਨੂੰ ਇਹ ਵੀ ਤਾਂ ਪਤਾ ਸੀ ਕਿ 46 ਵਰ੍ਹਿਆਂ ਦਾ ਓਮਾ ਜ਼ਾਇਕਾ ਬਦਲਣ ਲਈ ਹੀ ਇਸ਼ਕ ਕਰਦਾ ਸੀ। ਉਹ ਇੱਕ ਟਾਈਪਿਸਟ ਨੂੰ ਵੀ ਪਿਆਰ ਕਰਦਾ ਸੀ। ਲੇਖਿਕਾ ਨੂੰ ਇਤਨੀ ਵੀ ਚੇਤਨਾ ਸੀ:———

ਤੇ ਮੇਰਾ ਪੱਧਰ ਚਾਹੇ ਕੁਝ ਵੀ ਹੋਵੇ, ਉਸ ਟਾਈਪਿਸਟ
ਨਾਲ ਰਲਣੋਂ ਮੈਨੂੰ ਇਕਦਮ ਇਨਕਾਰ ਸੀ।[3]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 153

  1. ਉਹੀ, ਪੰ. 67
  2. ਉਹੀ, ਪੰ. 108
  3. ਉਹੀ, ਪੰ. 162