ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕੀਤਾ, ਲੱਦ ਕੇ ਲੈ ਗਏ। (ਭਾਵ ਇਨਸਾਨ ਨਹੀਂ ਵਸਤੂ)[1]
(ਏ) 'ਤੇ ਜੇ ਮੈਂ ਫ਼ੈਸਲਾ ਕਰ ਲਵਾਂ ਕਿ ਤੁਹਾਡੇ ਨਾਲ, ਤੁਹਾਡੇ ਘਰ ਜਾ ਕੇ ਰਵਾਂਗੀ।'
‘ਰਹਿ ਲੈ ਮੇਰੇ ਨਾਲ। ਰਹਿ ਮੇਰੇ ਘਰ। ਉਹ ਆਪੇ
           ਤੈਨੂੰ ਵੇਲਣਾ ਲੈ ਕੇ ਬਾਹਰ ਕੱਢ ਦੇਵੇਗੀ।
           ਇਉਂ ਓਮਾ ਦੇ ਲਫ਼ਜ਼ਾਂ ਵਿੱਚ, ਉਹਦੀ ਆਵਾਜ਼ ਵਿੱਚ,
           ਇਕ ਕੋਰਾ, ਬੇਗਾਨਾ ਤੇ ਕਮੀਨਗੀ ਨਾਲ ਭਰਿਆ
           ਚੈਲੇਂਜ ਸੀ। ਇਕ ਨੰਗੀ ਵੰਗਾਰ।[2]
(ਸ) ਮੈਨੂੰ ਸਾਫ਼ ਸਮਝ ਆ ਰਹੀ ਸੀ ਕਿ ਇਹਨੇ ਵੀ ਧੋਖਾ ਕੀਤਾ ਏ।
ਇਹ ਮਰਦ, ਫ਼ਾਲਤੂ ਤੀਵੀਂ, ਜਿਹੜੀ ਕਮਬਖ਼ਤ ਬੀਵੀ ਵੀ ਨਹੀਂ...[3]
(ਹ) ਜੇ ਮੈਂ ਬੀਵੀ ਹੁੰਦੀ, ਤਾਂ ਸਾਰੀ ਦੁਨੀਆਂ ਦੀ
ਹਮਦਰਦੀ ਮੇਰੇ ਨਾਲ ਹੁੰਦੀ, ‘ਵਿਚਾਰੀ'
ਕਿੰਜ ਆਪਣੇ ਖਾਵੰਦ ਨੂੰ ਲੱਭਦੀ ਫਿਰਦੀ ਏ।[4]
(ਕ) ਇੱਕ ਕੁਰਸੀ ਵਾਂਗੂੰ, ਜਾਂ ਪੱਥਰ ਵਾਂਗੂ ਜਾਂ ਮਿੱਟੀ ਦੇ ਢੇਰ ਵਾਂਗੂੰ ਮੈਂ ਉਥੇ
ਬੈਠੀ ਸਾਂ।[5]
(ਇਹੋ ਹੀ ਔਰਤ ਦਾ ਮਨੁੱਖੀ ਹੱਥਾਂ ਵਿੱਚ ਵਸਤੂ ਬਣਨਾ ਹੈ)
(ਖ) ਇਹ ਤਾਂ ਦੁੱਖ ਤੇ ਸੁੱਖ, ਦੋਹਾਂ ਦੀ ਅਣਹੋਂਦ ਸੀ।[6] (Nothingness)

ਸ਼ਾਇਦ ਅਜਿਹੀ ਦਸ਼ਾ ਵਿੱਚ ਅਵਸਥਾ ਵਿੱਚ Joseph Conard ਨੇ ਔਰਤ ਬਾਰੇ ਲਿਖਿਆ ਹੋਣੈ:———

Being a woman is terribly difficult task, since it consists principally in dealing with man.[7]

ਇਸੇ ਨੁਕਤੇ ਨੂੰ ਸਪਸ਼ਟ ਕਰਦਿਆਂ ਸਾਈਮਨ ਡੀ ਬੋਵੇਰ Simon de Beauvoir ਨੇ ਆਪਣੀ ਪੁਸਤਕ The Second Sex ਵਿੱਚ ਲਿਖਿਆ ਹੈ:———

Throughout human history man has occupied the role of self, the subject, the absolute, the free being. He sees woman as the object, the deviation, the inessential. She has value as a sexual partner but not as an independent identity.[8]

ਅਰਥਾਤ ਸਾਰੇ ਮਨੁੱਖੀ ਇਤਿਹਾਸ ਵਿੱਚ ਆਦਮੀ ਹਾਵੀ ਰਿਹਾ ਹੈ ਅਤੇ ਔਰਤ ਨੂੰ ਕੇਵਲ ਕਾਮੁਕ ਵਸਤੂ ਸਮਝਦਾ ਰਿਹਾ ਹੈ।

ਓਮਾ ਇੱਕ ਐਸ਼-ਪ੍ਰਸਤ ਅਸਤਿਤਵ ਵਾਲਾ ਵਿਅਕਤੀ ਸਿੱਧ ਹੁੰਦਾ ਹੈ। ਉਸਦਾ ਆਪਣੀ ਪਤਨੀ ਨਾਲ ਧੋਖਾ ਕਰਕੇ ਅਜੀਤ ਵੱਲ ਝੁਕਣਾ, ਜ਼ਾਇਕਾ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 156

  1. ਉਹੀ, ਪੰ. 209
  2. ਉਹੀ, ਪੰ. 210
  3. ਉਹੀ, ਪੰ. 217
  4. ਉਹੀ, ਪੰ. 219
  5. ਉਹੀ, ਪੰ. 222
  6. ਉਹੀ, ਪੰ. 223
  7. The Tribune, dated 9.11.2013
  8. Www. Spark notes.Com/Lit/Second Sex/themes.htm/3/4