ਸਹਾਈ ਹੁੰਦੀ ਰਹੀ। ਭਾਈ ਰਣਧੀਰ ਸਿੰਘ ਦੇ ਜਥੇ ਤੋਂ ਅੰਮ੍ਰਿਤ ਛਕ ਕੇ ਡਾ. ਜੱਗੀ ਸਿੰਘ ਸਜਿਆ।
1947 ਦੇ ਦੰਗਿਆਂ ਸਮੇਂ ਪਰਿਵਾਰ ਜਿਵੇਂ ਕਿਵੇਂ ਬਚ ਬਚਾਕੇ ਭਾਰਤ ਪੁੱਜਿਆ। ਫਿਰ ਕਰਮਵਾਰ ਤਪੇ ਅਤੇ ਨਾਰਾਇਣਗੜ੍ਹ ਵਾਸ ਕੀਤਾ। ਅੰਬਾਲਾ ਵਿਖੇ 7-1-49 ਨੂੰ ਫੀਲਡ ਕੈਸ਼ੀਅਰ ਕਲਰਕ ਵਜੋਂ ਸੇਵਾ-ਮੁਕਤ ਹੋ ਕੇ ਸੀ.ਆਈ.ਡੀ ਦਿੱਲੀ ਪੁਲੀਸ ਵਿੱਚ ਜਾ ਹਾਜ਼ਰ ਹੋਇਆ।
ਅੰਬਾਲੇ ਦੀ ਸੇਵਾ ਸਮੇਂ ਪਿੰਡ ਪਿੰਡੀਘੇਬ ਦੀ ਇੱਕ ਲੜਕੀ ਦੀ ਡਾ. ਜੱਗੀ ਨਾਲ ਸ਼ਾਦੀ ਕਰਨ ਲਈ ਮਾਪਿਆਂ ਨੇ ਚੋਣ ਕੀਤੀ ਜਿਸਦੀ ਖੂਬੀ ਇਹ ਸੀ ਕਿ ਉਹ ਰੋਟੀ ਚੰਗੀ ਬਣਾ ਸਕਦੀ ਸੀ। ਇੱਕ ਹੋਰ ਲੜਕੀ ਜੋ ਐਫ਼.ਏ.ਫੇਲ੍ਹ ਸੀ, ਉਸਨੇ ਡਾ. ਜੱਗੀ ਨਾਲ ਵਿਆਹ ਕਰਵਾਉਣੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਜੱਗੀ ਕੇਵਲ ਦਸਵੀਂ ਪਾਸ ਸੀ ਜਦੋਂ ਕਿ ਉਹ ਐਫ਼.ਏ ਫੇਲ੍ਹ ਸੀ। ਇਸੇ 'ਅਸਵੀਕਰਣ' ਨੇ ਡਾ. ਜੱਗੀ ਨੂੰ ਅੱਗੋਂ ਪੜਨ ਲਈ ਜੁੰਬਸ਼ ਪ੍ਰਦਾਨ ਕੀਤੀ। ਇੰਜ ਡਾ. ਜੱਗੀ ਨੇ ਵਿਪਰੀਤ ਪਰਿਸਥਿਤੀਆਂ ਦੇ ਬਾਵਜੂਦ ਆਪਣੀ ਯੋਗਤਾ ਵਧਾਉਣ ਵੱਲ ਕਦਮ ਵਧਾਉਣੇ ਸ਼ੁਰੂ ਕੀਤੇ।
ਇਸ ਆਤਮ-ਕਥਾ ਵਿੱਚ ਅਨੇਕਾਂ ਥਾਵਾਂ ਤੇ ਡਾ. ਜੱਗੀ ਨੇ ਆਪਣੀਆਂ ਸੰਭਾਵਨਾਵਾਂ (Possibilities) ਵੱਲ ਸੰਕੇਤ ਕੀਤੇ ਹਨ। ਅਨੇਕਾਂ ਹਸਤ-ਰੇਖਾਵਾਂ ਦੇ ਜੋਤਸ਼ੀਆਂ ਨੇ ਉਸਦੇ ਇੱਕ ਵੱਡਾ ਵਿਦਵਾਨ ਬਣਨ ਦੀਆਂ ਪੂਰਵ ਸੰਭਾਵਨਾਵਾਂ ਉਜਾਗਰ ਕਰ ਦਿੱਤੀਆਂ ਸਨ। ਪੁਲੀਸ ਦੀ ਨੌਕਰੀ ਤਾਂ ਉਸਦੇ ਜੀਵਨ ਦਾ ਇੱਕ ਪੌੜੀ-ਨੁਮਾ ਪੜਾਅ ਸੀ। ਉਸਨੇ ਐਮ.ਏ.ਪੰਜਾਬੀ, ਐਮ.ਏ,ਹਿੰਦੀ, ਪੱਤਰਕਾਰਤਾ ਦਾ ਡਿਪਲੋਮਾ ਆਦਿ ਡਿਗਰੀਆਂ ਪੌੜੀ ਦੇ ਇਸੇ ਡੰਡੇ 'ਤੇ ਬਹਿਕੇ ਪ੍ਰਾਪਤ ਕੀਤੀਆਂ। ਫਿਰ ਚਲ ਸੋ ਚਲ ਹਿੰਦੁ ਕਾਲਜ ਸੋਨੀਪਤ, ਗੌ.ਕਾਲਜ ਹਿਸਾਰ, ਮਹਿੰਦਰਾ ਕਾਲਜ ਪਟਿਆਲਾ ਅਤੇ ਪੰਜਾਬੀ ਯੂਨੀਵਰਸਿਟੀ ਦੀ ਪ੍ਰੋਫ਼ੈਸਰੀ ਤੱਕ ਦਾ ਸਫ਼ਰ ਤਹਿ ਕਰਦਿਆਂ ਭਵਿੱਖਬਾਣੀ ਨੂੰ ਸਾਕਾਰ ਰੂਪ ਪ੍ਰਦਾਨ ਕੀਤਾ।
ਸੰਭਾਵਨਾਵਾਂ (Possibilities) ਨੂੰ ਸਾਕਾਰ ਕਰਨ ਲਈ ਜੀਵਨ ਵਿੱਚ ‘ਚੋਣ' ਦਾ ਬੜਾ ਮਹੱਤਵ ਹੈ। ਕਈ ਵਾਰ ਤਥਾਤਮਕਤਾ (Facticity) ਮੌਲਿਕ ਯੋਜਨਾ (Original project) ਵਿੱਚ ਤਬਦੀਲੀ ਦਾ ਕਾਰਨ ਬਣ ਜਾਂਦੀ ਹੈ। ਦਿੱਲੀ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿੱਚ ਦਾਖ਼ਲੇ ਸਮੇਂ ਜੇ 143 ਰੁਪਏ ਫੀਸ ਦਾ ਪ੍ਰਬੰਧ ਹੋ ਜਾਂਦਾ ਤਾਂ ਸੰਭਵ ਸੀ ਡਾ. ਜੱਗੀ ਅੱਜ ਇੱਕ ਵਿਦਵਾਨ ਹੋਣ ਦੀ ਥਾਂ ਉੱਘੇ ਵਕੀਲ ਜਾਂ ਜੱਜ ਵਜੋਂ ਆਪਣੀ ਜੀਵਨ-ਬੇੜੀ ਠੇਲ ਲੈਂਦਾ। ਫਲਸਰੂਪ ਮੁਢਲੀ ਯੋਜਨਾ ਵਿੱਚ ਤਬਦੀਲੀ ਆ ਗਈ। ਜੀਵਨ ਵਿੱਚ ਪ੍ਰਾਪਤ ਹੋਇਆ ਕੋਈ ਵੀ ਅਨੁਭਵ ਕਦੇ ਅਕਾਰਥ ਨਹੀਂ ਜਾਂਦਾ। ਪੁਲੀਸ ਵਿੱਚ
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 161