ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਮੱਦਦ ਦੀ ਲੋੜ ਨਹੀਂ, ਖ਼ੁਦ ਹੀ ਪੁਲੇਸਰਾਤ ਪਾਰ ਕਰਨੀ ਹੈ।'[1]

ਗੁਰਸ਼ਰਨ ਨਾਲ ਵਿਆਹ ਤੋਂ ਬਾਅਦ ਅਜੀਬ ਕਿਸਮ ਦੀ ਸਮਾਜਿਕ ਪ੍ਰਤੀ ਕਿਰਿਆ ਹੋਣ ਲੱਗੀ; ਰੂੜੀਵਾਦੀ ਸਮਾਜਿਕ ਠੇਕੇਦਾਰਾਂ ਨੇ ਇਸਨੂੰ ਮਰਯਾਦਾ ਦਾ ਉਲੰਘਣ ਕਿਹਾ। ਇਸ ਸੰਬੰਧੀ ਡਾ. ਜੱਗੀ ਦਾ ਕਥਨ ਹੈ, "ਇਹ ਤਾਂ ਸਾਡੀ ਸੱਭਿਆਚਾਰਕ ਵਿਰਾਸਤ ਹੈ। ਭਾਰਤੀ ਸੰਸਕ੍ਰਿਤੀ ਦੇ ਸੱਚੇ ਵਾਰਸਾਂ ਨੇ ਆਪਣੇ ਪੁਰਖਿਆਂ ਦੇ ਪਦ-ਚਿਨ੍ਹਾਂ ਤੇ ਚਲਣਾ ਹੀ ਸੀ, ਉਹ ਚਲਦੇ ਰਹੇ।[2]

ਇਵੇਂ ਹੀ ਪ੍ਰੋ: ਰਾਮ ਸਿੰਘ ਨਾਲ ਪੀ.ਐਚ.ਡੀ. ਦੇ ਥੀਸਿਸ ਬਾਰੇ ਗੱਲਾਂ ਕਰਦਿਆਂ ਡਾ. ਜੱਗੀ ਨੇ ਆਪਣਾ ਦੋ ਟੁੱਕ ਫ਼ੈਸਲਾ (Decision) ਸੁਣਾ ਦਿੱਤਾ:———

‘ਪ੍ਰੋ: ਸਾਹਿਬ ਮੈਂ ਇਸ ਸਿਧਾਂਤ ਵਿੱਚ ਵਿਸ਼ਵਾਸ ਨਹੀਂ ਰੱਖਦਾ ਕਿ ਪੀ.ਐਚ.ਡੀ. ਦੀ ਰਾਜਿਸਟਰੇਸ਼ਨ ਮੈਂ ਕਰਵਾਵਾਂ ਅਤੇ ਥੀਸਿਸ ਮੇਰਾ ਪੋਤਰਾ ਪ੍ਰਸਤੁਤ ਕਰੇ।[3]

ਇੰਜ ਆਪਣੀ ਚੋਣ ਅਤੇ ਸੁਤੰਤਰਤਾ ਨਾਲ ਆਪਣੇ ਫ਼ੈਸਲੇ ਲੈਣਾ ਡਾ. ਜੱਗੀ ਦੀ ਸੋਚ ਦਾ ਹਮੇਸ਼ਾ ਲਈ ਅੰਗ ਬਣ ਗਏ। ਉਸਨੂੰ ਇਸ ਗੱਲ ਦੀ ਸਪਸ਼ਟ ਸਮਝ ਪੈ ਗਈ ਸੀ:———

The self in an ongoing construction recreated in each moment thorough our choices.[4]

ਅੱਗੋਂ ਲਈ ਜੋ ਵੀ ਉਸ ਨੂੰ ਫੁਰਨਾ ਫੁਰਿਆ, ਉਸੇ ਉੱਪਰ ਉਸ ਨੇ ਤੁਰੰਤ ਫ਼ੈਸਲਾ ਲੈ ਕੇ ਅਮਲ ਸ਼ੁਰੂ ਕਰ ਦਿੱਤਾ। ਜੇ ਹਿਸਾਰ ਕਾਲਜ ਵਿੱਚ ਪੀ.ਐਚ.ਡੀ. ਵਾਲਿਆਂ ਦੇ ਗਾਉਨ ਤੇ ਲਾਲ ਪੱਟੀਆਂ ਵੇਖੀਆਂ ਤਾਂ ਪੀ.ਐਚ.ਡੀ. ਕਰਨ ਦਾ ਨਿਰਣਾ ਲੈ ਲਿਆ। ਜੇ ਹੋਰਨਾਂ ਨਾਲੋਂ ਵਿਲੱਖਣ ਸ਼ਖ਼ਸੀਅਤ ਬਣਨ ਦਾ ਮਨ ਵਿੱਚ ਖ਼ਿਆਲ ਆਇਆ ਤਾਂ ਡੀ.ਲਿੱਟ ਕਰ ਲਈ। ਜਿਸ ਕਿਸੇ ਵੀ ਖੋਜ ਕਾਰਜ ਕਰਨ ਦੀ ਚੋਣ ਕੀਤੀ, ਉਸ ਨੂੰ ਪੂਰੀ ਜ਼ਿੰਮੇਵਾਰੀ (Responsibility) ਨਾਲ ਨੇਪਰੇ ਚਾੜ੍ਹਿਆ। ਪਰ ਜਦੋਂ ਵੀ ਜ਼ਮੀਰ (Conscience) ਨੂੰ ਠੇਸ ਵੱਜੀ ਉਸ ਕੇਸ ਵੱਲ ਮੁੜਕੇ ਮੂੰਹ ਨਾ ਕੀਤਾ।

ਖੋਜ ਖੇਤਰ ਵਿੱਚ ਆਪਣੀ ਚੜ੍ਹਤ ( Transcendence) ਬਾਰੇ ਡਾ. ਜੱਗੀ ਨੂੰ ਕਿਸੇ ਕਿਸਮ ਦਾ ਭੁਲੇਖਾ ਨਹੀਂ। ਉਸ ਨੂੰ ਇਸ ਖੇਤਰ ਵਿੱਚ ਆਪਣੇ ਯੋਗਦਾਨ ਦਾ ਭਲੀ-ਭਾਂਤ ਗਿਆਨ ਹੈ:———

ਪੰਜਾਬੀ ਯੂਨੀਵਰਸਿਟੀ ਵਿੱਚ ਅਨੇਕਾਂ ਨੂੰ ਫੈਲੋਸ਼ਿਪ ਮਿਲੀ, ਕਿਸੇ ਨੂੰ ਜੀਵਨ-ਫੈਲੋਸ਼ਿਪ, ਕਿਸੇ ਨੂੰ ਫੈਲੋਸ਼ਿਪ, ਕਿਸੇ ਨੂੰ ਸੀਨੀਅਰ ਫੈਲੋਸ਼ਿਪ। ਜੇ ਇਨ੍ਹਾਂ ਸਾਰਿਆਂ ਫੈਲੋਆਂ ਵੱਲੋਂ ਜੁਟਾਇਆ ਕੰਮ ਇਕੱਠਾ ਕਰ ਲਿਆ ਜਾਏ, ਤਾਂ ਵੀ ਮੇਰੇ ਇਕੱਲੇ ਦਾ ਕੰਮ ਸਭ ਨਾਲੋਂ ਜ਼ਿਆਦਾ ਹੀ ਨਹੀ ਸਗੋਂ, ਪ੍ਰਮਾਣਿਕ ਵੀ ਹੈ।[5]

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 163

  1. ਰਤਨ ਸਿੰਘ ਜੱਗੀ (ਡਾ.), ਉਹੀ ਪੰ. 92
  2. ਉਹੀ, ਪੰ. 93
  3. ਉਹੀ, ਪੰ. 80
  4. Donald Palmer, Sartre, P. 89
  5. ਰਤਨ ਸਿੰਘ ਜੱਗੀ (ਡਾ.), ਉਹੀ ਪੰ. 190