the door. He had no personal vanity...... He looks immeasurable pride in his intellect. "I have a golden brain."
ਇਨ੍ਹਾਂ ਸਤਰਾਂ ਦੇ ਲੇਖਕ ਨੂੰ ਇਹ ਤਾਂ ਨਹੀਂ ਪਤਾ ਕਿ ਡਾ. ਜੱਗੀ ਨੇ ਸਾਰਤਰ ਦੇ ਜੀਵਨ ਦਾ ਕੋਈ ਪ੍ਰਭਾਵ ਕਬੂਲਿਆ ਜਾਂ ਨਹੀਂ ਪਰ ਘਟਨਾ ਕਿਰਿਆ ਵਿਗਿਆਨ (Phenomenologically) ਅਨੁਸਾਰ ਇਸ ਸਵੈਜੀਵਨੀ ਦੀ ਇੱਕ ਘਟਨਾ ਉਸਦੇ ਸਾਰਤਰ ਵਾਂਗ ਕੰਮ ਵਿੱਚ ਮਸਤ ਰਹਿਣ ਦੀ ਸਾਖੀ ਭਰਦੀ ਹੈ:
‘ਮੈਂ ਖ਼ੁਦ ਕੰਮ ਕਰਦਾ ਸਾਂ, ਖੂਬ ਕੰਮ ਕਰਦਾ ਸਾਂ। ਦਿਨ ਨੂੰ ਖਾਣਾ ਖਾਣ ਦੀ ਵੀ ਵਿਹਲ ਨਾ ਹੁੰਦੀ। ਘਰੋਂ ਆਈ ਰੋਟੀ ਨੂੰ ਰੋਲ ਕਰਕੇ ਖੱਬੇ ਹੱਥ ਨਾਲ ਪਕੜਕੇ ਖਾਈ ਜਾਂਦਾ ਅਤੇ ਸੱਜੇ ਹੱਥ ਨਾਲ ਕੰਮ ਕਰੀ ਜਾਂਦਾ। ਦਫ਼ਤਰ ਵਿੱਚ ਬੈਠਿਆਂ ਮੈਂ ਪੂਰੀ ਮਗਨਤਾ ਨਾਲ ਕੰਮ ਕਰਦਾ। ਇੱਕ ਵਾਰ ਵੀ.ਸੀ. ਡਾ. ਭਗਤ ਸਿੰਘ ਰਾਊਂਡ ਉੱਤੇ ਪੰਜਾਬੀ ਭਵਨ ਆ ਗਏ। ਮੇਰੇ ਕਮਰੇ ਵਿੱਚ ਆਏ, ਕੁਝ ਦੇਰ ਖੜੋਤੇ। ਮੈਂ ਕੰਮ ਵਿੱਚ ਮਗਨ ਸੀ। ਉਹ ਚੁਪ-ਚੁਪੀਤੇ ਬਾਹਰ ਨਿਕਲ ਗਏ। ਪਿਛੋਂ ਸ. ਤੀਰਥ ਸਿੰਘ ਸੈਕਰੇਟਰੀ ਨੇ ਮੈਨੂੰ ਦੱਸਿਆ, ਤਾਂ ਮੈਂ ਵੀ.ਸੀ. ਸਾਹਿਬ ਨੂੰ, ਜੋ ਉਸ ਵੇਲੇ ਭਾਸ਼ਾ ਵਿਗਿਆਨ ਵਾਲੇ ਪਾਸੇ ਚਲੇ ਗਏ ਸਨ, ਖ਼ੁਦ ਬੁਲਾਕੇ ਲਿਆਇਆ। ਕੁੱਝ ਦੇਰ ਵਿਚਾਰ ਵਟਾਂਦਰਾ ਹੋਇਆ। ਉਨ੍ਹਾਂ ਨੇ ਪਹਿਲਾਂ ਆ ਕੇ ਪਰਤਣ ਦੀ ਗੱਲ ਦੱਸੀ। ਮੇਰੇ ਕੰਮ ਵਿੱਚ ਲੀਨਤਾ ਦੀ ਸਿਫ਼ਤ ਕੀਤੀ। ਕਦਰਦਾਨ ਵੀ.ਸੀ. ਸਾਹਿਬ ਖੁਸ਼ ਸਨ।[1]
ਲਿਖਣ ਦੇ ਅਜਿਹੇ ਕਾਰਜ ਵਿੱਚ ਉਨ੍ਹਾਂ ਦੀ ਰਗ ਸਾਰਤਰ ਨਾਲ ਮਿਲਦੀ ਪ੍ਰਤੀਤ ਹੁੰਦੀ ਹੈ। ਸਾਰਤਰ ਆਪਣੇ ਸਵੈ-ਜੀਵਨੀ ਵਿੱਚ ਲਿਖਦਾ ਹੈ:"My commandments are sewn into my skin: If I go a day without writing, the scar burns me; if I write too easily, it also burns me." ਇਵੇਂ ਹੀ ਡਾ. ਜੱਗੀ ਲਿਖਦਾ ਹੈ।[2] ਜਿਸ ਦਿਨ ਮੈਂ ਕੰਮ ਨਾ ਕਰਾਂ, ਰਾਤ ਨੂੰ ਨੀਂਦ ਨਹੀਂ ਆਉਂਦੀ ਬੇਚੈਨੀ ਬਹੁਤ ਰਹਿੰਦੀ ਹੈ।[3]
ਸਾਰਤਰ ਨੇ 1946 ਈ: ਵਿੱਚ ਇੱਕ ਨਿਬੰਧ ਲਿਖਿਆ:- 'Existentialism is humanism.' ਅਸਤਿਤਵਵਾਦ ਮਾਨਵਵਾਦ ਹੈ, 'ਮੈਂ-ਵਾਦ’ ਨਹੀਂ, 'ਮੈਂ’ ਦਾ ਦੁੱਖ ਸਮਝਕੇ ਹੀ ‘ਤੂੰ’ ਦੇ ਦੁੱਖ ਦਾ ਅਨੁਭਵ ਹੁੰਦਾ ਹੈ। ਡਾ. ਜੱਗੀ ਦੇ ਜੀਵਨ ਵਿੱਚ ਵਾਪਰੀ ਇੱਕ ਘਟਨਾ ਤੋਂ ਅਸੀਂ ਸਹਿਜੇ ਹੀ ਇਸ ਨਤੀਜੇ 'ਤੇ ਅੱਪੜਦੇ ਹਾਂ ਕਿ ਉਨ੍ਹਾਂ ਵਿੱਚ ਮਾਨਵਵਾਦ ਦੀ ਸੁਰ ਪ੍ਰਧਾਨ ਹੈ।
ਘਟਨਾ ਇਉਂ ਹੈ ਕਿ ਡਾ. ਜੱਗੀ ਲਈ ਦਿੱਲੀ ਯੂਨੀਵਰਸਿਟੀ ਵਿੱਚ
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 165