ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿੰਘ ਨੂੰ ਦੂਤ ਘੱਲਕੇ ਆਉਣੋਂ ਰੋਕ ਦਿੱਤਾ। ਵੀ.ਸੀ ਸਾਹਿਬ ਨੂੰ ਯੂਨੀਵਰਸਿਟੀ ਤੋਂ ਬਾਹਰ ਚਲੇ ਜਾਣ ਲਈ ਬੇਨਤੀ ਕੀਤੀ। ਨਿਮੰਤਰਤ ਪ੍ਰੋਫ਼ੈਸਰ ਹਾਲਾਤ ਬਿਗੜਦੇ ਵੇਖਕੇ ਖਿਸਕ ਗਏ। ਪਿਛੇ ਰਹਿ ਗਏ ਵਾਰਡਨ ਡਾ. ਜੱਗੀ ਅਤੇ ਦੋ ਸਹਾਇਕ ਵਾਰਡਨ-ਡਾ. ਮਨਮੋਹਨ ਕੇਸਰ ਅਤੇ ਡਾ. ਹਰਕੀਰਤ ਸਿੰਘ। ਸਮਾਗਮ ਸਫ਼ਲ ਰਿਹਾ। ਗੁਰਬਖ਼ਸ਼ ਸਿੰਘ ਬਾਰੇ ਇਉਂ ਕਿਹਾ ਗਿਆ ਕਿ ਉਹ ਕਿਸੇ ਮਜਬੂਰੀ ਕਾਰਨ ਨਹੀਂ ਆ ਸਕੇ। ਅਜਿਹੀ ਕਠਿਨ ਜ਼ਿੰਮੇਵਾਰੀ ਨਿਭਾਉਣ ਸਮੇਂ ਆਮ ਵਿਅਕਤੀ ਘਬਰਾ ਜਾਂਦੇ ਹਨ।

ਇਸ ਆਤਮਕਥਾ ਦੇ ਸੰਪੂਰਨ ਹੋਣ ਤੱਕ ਡਾ. ਜੱਗੀ ਪੰਜਾਬੀ ਸਾਹਿਤ ਨੂੰ 52; ਹਿੰਦੀ ਸਾਹਿਤ ਨੂੰ 7; ਅੰਗਰੇਜੀ (ਸੰ) 3; ਹੋਰ ਅਨੁਵਾਦ 13; ਸਾਹਿਤ-ਜਗਤ ਨੂੰ ਭੇਟ ਕਰ ਚੁੱਕਾ ਹੈ। ਖੋਜ-ਪੱਤ੍ਰਿਕਾ ਦੀ 20 ਅੰਕਾਂ ਦੀ ਸੰਪਾਦਨਾ ਉਸ ਦਾ ਹਾਸਲ ਹੈ। ਵਿਸ਼ੇਸ਼ ਸਨਮਾਨ 8; ਪੁਸਤਕਾਂ ਲਈ 11 ਇਨਾਮਾਂ ਨਾਲ ਉਸ ਦੀ ਸ਼ਖ਼ਸੀਅਤ ਸੁਸਜਿਤ ਹੈ। ਇਨ੍ਹਾਂ ਸਾਰੀਆਂ ਪ੍ਰਾਪਤੀਆਂ ਨੂੰ ਉਹ ਪਰਮਾਤਮਾ ਦੀ ਦੇਣ ਸਮਝਦਾ ਹੈ। ਇਉਂ ਉਸ ਦੀ ਸ਼ਖ਼ਸੀਅਤ ਵਿੱਚ ਧਾਰਮਿਕ-ਅਸਤਿੱਤਵ ਵੀ ਸ਼ਾਮਲ ਹੈ:———

ਖ਼ੁਦਾ ਤੌਫੀਕ ਦੇਤਾ ਹੈ ਜਿਨ੍ਹੇ ਵੋਹ ਯਿਹ ਸਮਝਤੇ ਹੈਂ
ਕਿ ਖ਼ੁਦ ਅਪਨੇ ਹਾਥੋਂ ਸੇ ਬਨਾ ਕਰਤੀ ਹੈ ਤਕਦੀਰੇਂ।[1]

ਪਰ ਉਨ੍ਹਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਤਕਦੀਰ ਬਦਲਣ ਲਈ ਕਿਸੇ ਕੌਮ ਦੇ ਜਾਗਰਤ ਹੋਣ ਦੀ ਲੋੜ ਹੈ:

ਖ਼ੁਦਾ ਨੇ ਆਜ ਤਕ ਉਸ ਕੌਮ ਕੀ ਤਕਦੀਰ ਨਹੀਂ ਬਦਲੀ
ਨ ਹੋ ਜਿਸ ਕੋ ਖ਼ਿਆਲ ਆਪ ਅਪਨੀ ਹਾਲਤ ਕੇ ਬਦਲਨੇ ਕਾ।[2]
ਇਹੋ ਨੁਕਤਾ ‘ਸਵੈ’ ਦੇ ਅਸਤਿੱਤਵ ਤੇ ਵੀ ਲਾਗੂ ਹੁੰਦਾ ਹੈ।

ਅਸਤਿਤਵਵਾਦੀ ਦ੍ਰਿਸ਼ਟੀ ਤੋਂ ਉਸਨੇ ਨੇ ਆਪਣਾ ਜੀਵਨ ਮੰਥਨ ਕਰਦਿਆਂ ਅਨੇਕ ਅਨੁਭਵ ਪਾਠਕਾਂ ਨਾਲ ਸਾਂਝੇ ਕੀਤੇ ਹਨ ਜਿਨ੍ਹਾਂ ਵਿੱਚੋਂ ਕੁੱਝ ਹੇਠਾਂ ਪ੍ਰਸਤੁਤ ਕੀਤੇ ਜਾਂਦੇ ਹਨ:———

(ਉ) ਔਕੜ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।[3]
(ਅ) ਜਿੱਥੇ ਮਨ ਨਾ ਮੰਨੇ ਉੱਥੇ ਖਚਿਤ ਹੋਣ ਦੀ ਲੋੜ ਨਹੀਂ ਹੁੰਦੀ।[4] (ਏ) ਉਦੋਂ ਸਾਧਕ ਸਨ, ਸਾਧਨ ਅਤੇ ਸੁਵਿਧਾਵਾਂ ਨਹੀਂ ਸਨ। ਹੁਣ ਸਾਧਨ
ਹਨ; ਪਰ ਸਾਧਕ ਨਹੀਂ ਹਨ।[5]
(ਸ) ਖੋਜ ਕਾਰਜ ਵਿੱਚ ਜਾਗਰਿਤ ਪੰਚ ਤੋਂ ਮੁਕਤ ਰਹਿਣਾ ਇਸਦੀ ਬੁਨਿਆਦੀ ਲੋੜ ਹੈ।[6]
(ਹ) ਗਮ ਕਿੰਨਾ ਵੀ ਵੱਡਾ ਹੋਵੇ, ਸਮਾਂ ਹੌਲੀ-ਹੌਲੀ ਅੱਖਾਂ ਦੇ ਹੰਝੂ ਪੂੰਝ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 167

  1. ਉਹੀ, ਪੰ. 194
  2. ਉਹੀ, ਪੰ. 190
  3. ਉਹੀ, ਪੰ. 54
  4. ਉਹੀ, ਪੰ. 62
  5. ਉਹੀ, ਪੰ. 70
  6. ਉਹੀ, ਪੰ. 77