ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਸ਼ਨੂੰ ਗੁਪਤ ਚਾਣਕਯ ਸਿਕੰਦਰ ਬਾਰੇ ਸਪਸ਼ਟ ਰਾਏ ਰੱਖਦਾ ਹੈ ਕਿ ਸਿਕੰਦਰ ਇਕ ਵਿਜੇਤਾ ਤਾਂ ਹੈ ਪਰ ਉਸ ਪਾਸ ਦੂਰ-ਦ੍ਰਿਸ਼ਟੀ ਨਹੀਂ ਹੈ। ਮਹੱਤਵਕਾਂਖੀ ਤਾਂ ਹੈ ਪਰ ਲੋਕਾਂ ਤੇ ਪੂਰਨ ਵਿਜੇ ਪਾਉਣ ਦੇ ਸਮਰੱਥ ਨਹੀਂ।

ਜੰਡਾਲਾ ਦੁਰਗ ਦੇ ਕਠਾਂ ਨਾਲ਼ ਲੜਾਈ ਸਮੇਂ ਉਸਦੇ ਸੈਨਿਕ ਨਿਰਾਸ਼ ਹੋ ਕੇ ਵਾਪਸੀ ਬਾਰੇ ਸੋਚਣ ਲੱਗਦੇ ਹਨ। ਅਜੈ ਮਿੱਤਰ ਦੇ ਗੁਪਤਚਰ ਜਲਮੇਘ ਨੇ ਦੱਸਿਆ ਕਿ ਵਿਪਾਸ਼ਾ ਤੋਂ ਪਾਰ ਮਗਧ ਸਮਰਾਟ ਧਨਾਨੰਦ ਦੀ ਫੌਜ ਸਿਕੰਦਰ ਨਾਲ ਲੋਹਾ ਲੈਣ ਲਈ ਤਿਆਰ ਖੜੀ ਹੈ ਤਾਂ ਅਜੈ ਮਿੱਤਰ ਸਿਕੰਦਰ ਦੇ ਦ੍ਰਿੜ੍ਹ ਇਰਾਦੇ ਬਾਰੇ ਇਉਂ ਜਾਣਕਾਰੀ ਦਿੰਦਾ ਹੈ:

"ਸਿਕੰਦਰ ਬਹੁਤ ਹਠੀ ਅਤੇ ਇਰਾਦੇ ਦਾ ਪੱਕਾ ਹੈ। ਇਸਦੇ ਉਪਰੰਤ ਉਹ ਇੱਕ ਸੰਪੰਨ ਸੈਨਾਪਤੀ ਅਤੇ ਕੁਸ਼ਲ ਅਭਿਨੇਤਾ ਵੀ ਹੈ। ਉਹ ਜ਼ਰੂਰ ਵਿਪਾਸ਼ਾ ਪਾਰ ਕਰਨ ਵਿੱਚ ਸਫ਼ਲ ਹੋ ਜਾਏਗਾ, ਭਾਵੇਂ ਅੱਗੇ ਜਾ ਕੇ ਉਸਨੂੰ ਹਾਰਨਾ ਹੀ ਪਵੇ।"[1]

ਇਸ ਪ੍ਰਕਾਰ ਸਿਕੰਦਰ ਆਪਣੀ ਸੰਸਾਰ ਜਿੱਤ ਦੀ ਆਕਾਂਖਸ਼ਾ ਹਰ ਹਾਲਾਤ ਵਿੱਚ ਪੂਰੀ ਕਰਨ ਲਈ ਬਜ਼ਿੱਦ ਸੀ।

ਪਰ ਇਸ ਸਮੇਂ ਕਿਉਂਕਿ ਉਹ ਆਪਣੇ ਸੈਨਿਕਾਂ ਨੂੰ ਨਿਰਾਸ਼ ਵੇਖ ਰਿਹਾ ਹੈ। ਮਿਸਰ ਤੋਂ ਲੁੱਟੀ ਹੋਈ ਹੀਰਿਆਂ ਨਾਲ ਜੁੜੀ ਪੇਟੀ ਲੱਕ ਨਾਲ ਬੰਨ੍ਹਕੇ ਇੱਕ ਅਭਿਨੇਤਾ ਵਾਂਗ ਕੁੱਦਕੇ ਉਹ ਉੱਚੇ ਚਬੂਤਰੇ ਤੇ ਚੜ੍ਹਕੇ ਆਪਣੇ ਸਿਪਾਹੀਆਂ ਨੂੰ ਇਉਂ ਸੰਬੋਧਨ ਕਰਦਾ ਹੈ:

"ਕੀ ਮੈਂ ਤੁਹਾਡੇ ਖ਼ਤਰਿਆਂ ਨੂੰ ਸਾਂਝਿਆਂ ਨਹੀਂ ਕਰਦਾ ਰਿਹਾ। ਸਭ ਤੋਂ
ਅੱਗੇ ਹੋ ਕੇ ਨਹੀਂ ਲੜਦਾ ਰਿਹਾ? ਕੀ ਤੁਸੀਂ ਸ਼ੁਹਰਤ, ਬਹਾਦਰੀ
ਅਤੇ ਲੁੱਟ ਮਾਰ ਦੇ ਹਿੱਸੇਦਾਰ ਨਹੀਂ ਬਣੇ ......?
ਆਓ ਬਹਾਦਰੋ! ਹੌਸਲਾ ਕਰੋ! ਆਪਣੀ ਮੰਜ਼ਲ ਦੇ ਏਨਾ ਨੇੜੇ ਆ ਕੇ
ਮੂੰਹ ਨਾ ਮੋੜੋ। ਸੂਰਮਿਆਂ ਵਾਂਗ ਮਰਨਾ ਅਤੇ ਆਪਣੇ ਪਿੱਛੇ ਆਪਣਾ
ਨਾਮ ਛੱਡ ਜਾਣਾ ਹੀ ਬਹਾਦਰਾਂ ਦੀ ਨਿਸ਼ਾਨੀ ਹੁੰਦੀ ਹੈ...........।"[2]

ਪਰ ਸਾਰੇ ਸੈਨਿਕ ਗਰਦਨਾਂ ਝੁਕਾਕੇ ਚੁਪ ਖਲੋਤੇ ਰਹੇ। ਕੋਈ ਵੀ ਨਹੀਂ ਸੀ ਬੋਲ ਰਿਹਾ। ਅਜਿਹੇ ਸਮੇਂ ਵੀ ਉਹ ਆਪਣੀ ਸੰਸਾਰ ਜਿੱਤ ਦੀ ਆਕਾਂਖਿਆ (Desire) ਤਿਆਗਣ ਲਈ ਤਿਆਰ ਨਹੀਂ:

"ਮੈਨੂੰ ......ਮੈਨੂੰ ਮਹਿਸੂਸ ਹੋਣ ਲੱਗਾ ਏ ਜਿਵੇਂ ਮੈਂ ਬਿਲਕੁੱਲ ਇਕੱਲਾ ਰਹਿ ਗਿਆ ਹੋਵਾਂ। ਪਰ ਮੈਂ ਅੱਗੇ ਵਧਦਾ ਰਹਾਂਗਾ ਚਾਹੇ ਮੈਨੂੰ ਇਕੱਲਿਆਂ ਹੀ ਨਾ ਦਰਿਆ ਪਾਰ ਕਰਨਾ ਪਵੇ। ਜਾਓ! ਕਾਇਰਾਂ ਵਾਂਗ ਆਪਣੇ ਘਰਾਂ ਨੂੰ ਵਾਪਸ ਪਰਤ ਜਾਓ। ਪਰ ਮੈਂ ਤਾਂ ਫ਼ਤਿਹ ਹਾਸਲ ਕਰਾਂਗਾ ਜਾਂ ਇੱਕ ਬਹਾਦਰ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 172

  1. ਉਹੀ, ਪੰ. 184
  2. ਉਹੀ, ਪੰ. 185