ਦੀ ਮੌਤ ਮਰਾਂਗਾ; ਪਰ ਇਸ ਤਰ੍ਹਾਂ ਡਰਕੇ ਵਾਪਸ ਨਹੀਂ ਜਾਵਾਂਗਾ।"[1]
ਕਾਇਨੋਸ ਨਾਂ ਦਾ ਇੱਕ ਬੁੱਢਾ ਜਰਨੈਲ ਸਿਕੰਦਰ ਨੂੰ ਖਰੀਆਂ ਖਰੀਆਂ ਸੁਣਾਉਂਦਾ ਹੈ:
"ਅਸੀਂ ਮੈਦਾਨ-ਏ-ਜੰਗ 'ਚ ਮਰੇ ..... ਲੂਲੇ ਲੰਗੜੇ ਹੋ ਗਏ..... ਰੱਬ ਨੂੰ ਪਿਆਰੇ ਹੋ ਗਏ ..... ਬਹੁਤਿਆਂ ਦੀਆਂ ਹੱਡੀਆਂ ਨੂੰ ਕਬਰ ਵੀ ਨਸੀਬ ਨਹੀਂ ਹੋਈ..... ਚੀਥੜਿਆਂ ਵਾਂਗ ਲੱਗ ਰਹੇ ਹਨ ਸਾਰੇ। ਜਦ ਸਿਪਾਹੀ ਨੂੰ ਨਾ ਆਤਮ ਸਨਮਾਨ ਮਿਲੇ ਨਾ ਆਰਾਮ, ਤਾਂ ਉਹ ਨਾ-ਉਮੀਦ ਕਿਸ ਲਈ ਲੜੇ? ਆਪਣੇ ਘੋੜਿਆਂ ਵੱਲ ਵੇਖੋ, ਜਿਨ੍ਹਾਂ ਦੀਆਂ ਹੱਡੀਆਂ ਨਿਕਲ ਆਈਆਂ ਹਨ.......।"[2]
ਕਾਲਜਿੱਤ, ਜਿਸ ਨੂੰ ਸਿਕੰਦਰ ਤਕਸ਼ਿਲਾ ਤੋਂ ਫੜ੍ਹਕੇ ਲਿਆਇਆ ਸੀ ਅਤੇ ਯੂਨਾਨੀ ਉਸਨੂੰ ਕਲਾਨੋਸ ਕਹਿੰਦੇ ਸਨ, ਨੇ ਸਿਕੰਦਰ ਨੂੰ ਅਰਜਨ ਦੇ ਨਿਸ਼ਕਾਮ ਯੁੱਧ ਬਾਰੇ ਸਮਝਾਉਂਦਿਆਂ ਦੱਸਿਆ ਕਿ ਸੰਘਰਸ਼ ਕਰੋ ਅਤੇ ਉਸਦੇ ਫਲ ਵੱਲ ਨਾ ਵੇਖੋ। ਤਾਂ ਸਿਕੰਦਰ ਬੋਲਿਆ "ਕੀ ਬਿਨਾਂ ਫਲ ਦੀ ਉਮੀਦ ਦੇ ਕੋਈ ਕਰਮ ਕਰ ਸਕਦਾ ਹੈ। ਨਾ ਮੁਮਕਿਨ, ਨਾ ਮੁਮਕਿਨ! ਮੈਂ ਸਿਰਫ਼ ਆਪਣੀ ਸ਼ੁਹਰਤ ਹੀ ਨਹੀਂ, ਬਲਕਿ ਆਪਣੇ ਜੀਵਨ ਤੋਂ ਪਾਰ ਪਹੁੰਚਣਾ ਚਾਹੁੰਦਾ ਹਾਂ। ਜੋ ਨਾਮੁਮਕਿਨ ਹੈ। ਉਸ ਨੂੰ ਮੁਮਕਿਨ ਬਣਾਉਣਾ ਚਾਹੁੰਦਾ ਹਾਂ। ਮੇਰੇ ਅੰਦਰ ਇੱਕ ਅੱਗ ਹੈ ਜੋ ਮੈਨੂੰ ਸਾੜਕੇ ਸੁਆਹ ਕਰਦੀ ਜਾ ਰਹੀ ਹੈ।"[3] ਆਪਣੇ ਜੀਵਨ ਤੋਂ ਪਾਰ ਜਾਣ ਵਾਲੇ ਇਹ ਬੋਲ ਇਨ ਬਿਨ ਉੱਨੀਵੀਂ ਸਦੀ ਦੇ ਦਾਰਸ਼ਨਿਕ ਨੀਤਸ਼ੇ ਨਾਲ਼ ਮਿਲਦੇ ਜੁਲਦੇ ਹਨ:
Man is something that must be surpassed.[4]
ਕਲਾਨੋਸ ਸਿਕੰਦਰ ਨੂੰ ਬੁੱਧ ਮੱਤ ਅਨੁਸਾਰ ਚੇਤਨ ਕਰਦਾ ਹੈ:
"ਚਾਹੇ ਤੂੰ ਸਮਝਦਾ ਏਂ ਕਿ ਤੇਰੀ "ਮੈਂ" ਬਹੁਤ ਮਹਾਨ ਹੈ ਅਤੇ ਤੂੰ ਹਰ ਵਸਤੂ ਨੂੰ ਕਲਾਵੇ ਵਿੱਚ ਲੈ ਸਕਦਾ ਏਂ ਪਰ ਇਹ ਤੇਰੀ ਮਿਥਿਆ ਹੈ। ਤੇਰੀ 'ਮੈਂ' ਹੀ ਤੇਰੇ ਅੰਦਰ ਬਲ ਰਹੀ ਅਗਨੀ ਹੈ।" ਪਰ ਸਿਕੰਦਰ ਦਾ ਤਾਂ ਅਸਤਿਤਵ ਇੰਜ ਬੋਲਦਾ ਹੈ:
"ਜੇ ਮੇਰੇ ਅੰਦਰ ਇਸ ‘ਮੈਂ' ਦੀ ਅੱਗ ਨਾ ਰਹੀ ਤਾਂ ਫਿਰ ਮੈਂ ਹੀ ਕਿੱਥੇ ਰਹਾਂਗਾ? ਗ਼ੈਰਤਮੰਦੀ ਦੇ ਇਲਾਵਾ ਇਹ ਖੁਹਾਇਸ਼ ਹੀ ਤੇ ਹੁੰਦੀ ਏ ਹਰ ਇਨਸਾਨ ਅੰਦਰ; ਇਸੇ ਤੋਂ ਹੀ ਛੋਟੇ ਵੱਡੇ ਕਰਮ ਉਪਜਦੇ ਹਨ।"[5]
ਕਲਾਨੋਸ ਇਥੇ ਯੂਨਾਨ ਅਤੇ ਭਾਰਤੀ ਮਹਾਤਮਾਵਾਂ ਦੀ ਸੋਚ ਦਾ ਟਾਕਰਾ ਕਰਦਾ ਹੈ:
"ਇਹੀ ਤੇ ਅੰਤਰ ਏ ਤੁਹਾਡੇ ਅਤੇ ਸਾਡੇ ਮਹਾਤਮਾਵਾਂ ਦੇ ਵਿਚਾਰਾਂ ਵਿੱਚ। ਬਾਹਰ ਵੱਲ ਨਹੀਂ, ਅੰਦਰ ਵੱਲ ਝਾਤੀ ਮਾਰਕੇ ਵੇਖੋ, ਵਿਸ਼ਲੇਸ਼ਣ ਕਰੋ।
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 173