ਵਿੱਚ ਹੀ ਫ਼ਸਾਦ ਹੋ ਜਾਂਦਾ ਹੈ। ਹਿੰਦੂ-ਸਿੱਖ ਇੱਕ ਪਾਸੇ ਅਤੇ ਮੁਸਲਮਾਨ ਦੂਜੇ ਬੰਨੇ।
ਇੱਕ ਸਮੇਂ ਬਾਸੂ ਹਲਟੀ ’ਤੇ ਨਹਾਉਣ ਗਿਆ। ਉਹ ਪਾਣੀ ਕੱਢੀ ਜਾਵੇ ਤੇ ‘ਨੂਰਾ' ਗੁਸਲਖ਼ਾਨੇ ਵਿੱਚ ਵੜਕੇ ਪਾਣੀ ਡੋਲ੍ਹੀ ਜਾਵੇ। ਬਾਸੂ ਨੇ ਕਿਹਾ ਉਸਨੇ ਵੀ ਨਹਾਉਣਾ ਹੈ। ਨੂਰਾ ਕਹੇ ਪਾਣੀ ਕੱਢੀਂ ਚਲ। ਬਾਸੂ ਨੇ ਪਾਣੀ ਕੱਢਣਾ ਬੰਦ ਕਰ ਦਿੱਤਾ ਤਾਂ ਨੂਰੇ ਉਸਨੂੰ ਜ਼ਾਤ ਦਾ ਮੇਹਣਾ ਮਾਰਿਆ।
"ਭੁੱਲ ਗਿਆ ਏ ਪਈ ਤੂੰ ਸਾਡਾ ਕੰਮੀਂ ਏ। ਪੈਰ ਦੀ ਜੁੱਤੀ।[1]
"ਮੈਂ ਕਿਸੇ ਦਾ ਕੰਮੀਂ ਨਹੀਂ," ਉਹਨੇ ਗੁੱਸਾ ਡੱਕਕੇ ਕਿਹਾ:
‘ਬਾਹਰ ਨਿਕਲ ਛੇਤੀ ਕਰ।'[2]
ਬਾਸੂ ਨੇ ਨੂਰੇ ਨੂੰ ਇਉਂ ਧੱਕਾ ਮਾਰਿਆ ਕਿ ਉਸਦਾ ਲੱਕ ਟੁੱਟ ਗਿਆ। ਦਰਅਸਲ ਨੂੰ ਆਪਣੀ ਉੱਚੀ ਜ਼ਾਤ ਦੀ ਹੈਂਕੜ ਵਿੱਚ ਸ਼ੇਖਾਂ, ਮੋਚੀਆਂ, ਮੀਆਂ ਸਭ ਨੂੰ ਤੰਗ ਕਰਦਾ ਸੀ।
ਚੌਧਰੀ ਅਕਬਰ ਨੇ ਉਪਰੋਕਤ ਘਟਨਾ 'ਤੇ ਬਰਾਦਰੀ ਦੀ ਮੀਟਿੰਗ ਬੁਲਾਈ ਜਿਸ ਵਿੱਚ ਬਾਸੂ ਨੂੰ ਹਾਜ਼ਰ ਹੋਣ ਦਾ ਸੱਦਾ ਦਿੱਤਾ ਗਿਆ। ਗ਼ਫੂਰੇ ਦੀ ਮਨਸ਼ਾ ਸੀ ਕਿ ਆਉਂਦੇ ਨੂੰ ਜੁੱਤੀਆਂ ਮਾਰੀਆਂ ਜਾਣਗੀਆਂ ਪਰ ਹਰ ਬਰਾਦਰੀ ਵਿੱਚ ਚੰਗੇ ਬੰਦੇ ਵੀ ਹੁੰਦੇ ਨੇ। ਚੌਧਰੀ ਅਕਬਰ ਦੀ ਧੀ ਬਾਨੋ ਅਤੇ ਸਾਦੋ ਕੰਜਰੀ ਨੇ ਬਾਸੂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਕਿ ਉਹ ਡੇਰੇ ਵਿੱਚ ਹੋ ਰਹੀ ਮੀਟਿੰਗ ਵਿੱਚ ਬਿਲਕੁੱਲ ਨਾ ਜਾਵੇ।
ਮੀਟਿੰਗ ਵਿੱਚ ਬਾਸੂ ਦਾ ਪਿਤਾ ਕਰਮਦੀਨ ਗਿਆ ਤਾਂ ਚੌਧਰੀ ਅਕਬਰ ਨੇ ਭਾਸ਼ਣ ਸ਼ੁਰੂ ਕੀਤਾ "ਇਹਦਾ ਮਤਲਬ ਇਹ ਨਹੀਂ ਕਿਸੇ ਇੱਕ ਪਿੜ ਵਿੱਚ ਜਿੱਤਕੇ ਉਹ ਸਾਡੇ ਬਰਾਬਰ ਹੋ ਗਿਆ ਏ। ਉਹਦੀ ਜ਼ਾਤ ਨਹੀਂ ਬਦਲ ਗਈ। ਭਾਵੇਂ ਉਹ ਹੋਰ ਵੀ ਵੱਡਾ ਖਿਡਕਾਰ ਬਣ ਜਾਵੇ, ਰਹੇਗਾ ਤਾਂ ਘੁਮਿਆਰ ਈ।"
ਇਵੇਂ ਹੀ ਗਫੂਰਾ ਕਰਮਦੀਨ ਨੂੰ ਕਹਿਣ ਲੱਗਾ, "ਕਿਉਂ ਤੂੰ ਘੁਮਿਆਰ ਨਹੀਂ, ਉਹ ਤੇਰਾ ਪੁੱਤਰ ਨਹੀਂ, ਕੀ ਤੁਸੀਂ-ਕੰਮੀਂ ਨਹੀਂ।"[3]
ਕਰਮਦੀਨ ਨੇ ਉੱਤਰ ਦਿੱਤਾ, "ਕੰਮੀਂ ਜ਼ਰੂਰ ਆਂ ਪਰ ਬਾਸੂ ਕਿਸੇ ਦੇ ਪੈਰ ਦੀ ਜੁੱਤੀ ਨਹੀਂ। ਉਹਨੇ ਇਹ ਵੀ ਕਿਹਾ ‘ਕੰਮੀਂ ਵੀ ਇਨਸਾਨ ਹੁੰਦੇ ਨੇ; ਉਨ੍ਹਾਂ ਦੀ ਵੀ ਇੱਜ਼ਤ ਪੰਤ ਹੁੰਦੀ ਏ।' 'ਅਜੇ ਉਹ ਆਜ਼ਾਦ ਹੈ, ਕਿਸੇ ਦਾ ਨੌਕਰ ਨਹੀਂ, ਕਿਸੇ ਕੋਲੋਂ ਲੈ ਕੇ ਨਹੀਂ ਖਾਂਦਾ।"[4]
ਇਸੇ ਸਮੇਂ ਮਾ. ਗਿਰਦਾਰੀ ਲਾਲ ਕਹਿੰਦਾ ਹੈ ਕਿ ਇਹ ਤਾਂ ਸਭ ਬੰਦਿਆਂ ਦੇ ਕਿੱਤੇ ਨੇ।
ਈਰਖਾ ਵਸ ਗ਼ਫੂਰੇ ਤੇ ਨੂਰੇ ਨੇ ਬਾਸੂ ਦੀਆਂ ਲੱਤਾਂ ਤੋੜ ਦਿੱਤੀਆਂ।
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 185