ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਸਦੇ ਗੁਨਾਹ ਨੇ ਉਸਨੂੰ ਚਿੰਤਾ ਵਿੱਚ ਡੁਬੋ ਦਿੱਤਾ। ਇਉਂ ਚਿੰਤਾ ਵਿੱਚ ਡੁੱਬਿਆ ਉਹ ਰੱਬ ਵੱਲ ਹੋ ਤੁਰਿਆ। ਧਾਰਮਿਕ ਅਸਤਿਤਵਵਾਦੀਆਂ ਅਨੁਸਾਰ:

In anxiety man is disclosed to himself in his specific creatureliness, and it is anxiety, therefore, which makes possible the quest of God.[1]

ਕੁੱਲ ਮਿਲਾਕੇ ਇਹ ਨਾਵਲ ਪਾਕਿਸਤਾਨ ਦੇ ਹਾਲਾਤ ਵਿੱਚ ਵਿਚਰਦੇ ਵਿਭਿੰਨ ਸ਼੍ਰੇਣੀਆਂ ਦੇ ਵਿਅਕਤੀਆਂ ਦਾ ਪ੍ਰਮਾਣਿਕ ਅਤੇ ਅਪ੍ਰਮਾਣਿਕ ਅਸਤਿਤਵ ਉਜਾਗਰ ਕਰਦਾ ਇੱਕ ਵਿਲੱਖਣ ਦਸਤਾਵੇਜ਼ ਹੋ ਨਿਬੜਿਆ ਹੈ।

(ਨੋਟ: ਨਾਵਲ ਵਿੱਚ ਬਾਸੂ ਦੇ ਪਿਤਾ ਦਾ ਨਾਂ ਕਿਤੇ ਕਰੀਮਦੀਨ ਹੈ ਅਤੇ ਕਿਤੇ ਕਰਮਦੀਨ)

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 202

  1. John Macquarrie, Op. Cit, P.72