ਅਸਤਿਤਵਵਾਦੀ ਚਿੰਤਕ: ਮੁੱਖ ਸੰਕਲਪ
ਅਸੀਂ ਵੇਖਿਆ ਹੈ ਕਿ ਅਸਤਿਤਵਵਾਦੀ ਆਸਤਿਕ ਵੀ ਹਨ ਅਤੇ ਨਾਸਤਿਕ ਵੀ। ਧਾਰਮਿਕ ਸਾਹਿਤ ਅਤੇ ਦੁਨਿਆਵੀ ਸਾਹਿਤ ਦੋਵਾਂ ਦੀ ਵਿਵਹਾਰਕ ਆਲੋਚਨਾ (Practical Criticism) ਕਰਨ ਲਈ ਸਾਡੇ ਵਾਸਤੇ ਜ਼ਰੂਰੀ ਹੋ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਦੇ ਅਸਤਿਤਵ ਸੰਬੰਧੀ ਵਿਚਾਰਾਂ, ਸੰਕਲਪਾਂ ਅਤੇ ਵਰਤੀ ਗਈ ਪਰਿਭਾਸ਼ਕ ਸ਼ਬਦਾਵਲੀ (Existential Terminology) ਸੰਬੰਧੀ ਜਾਣਕਾਰੀ ਪ੍ਰਾਪਤ ਕਰੀਏ। ਇਥੇ ਪਹਿਲਾਂ ਅਸੀਂ ਆਸਤਿਕ ਅਸਤਿਤਵਵਾਦੀਆਂ ਦੀਆਂ ਵਿਭਿੰਨ ਦ੍ਰਿਸ਼ਟੀਆਂ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਅਤੇ ਬਾਅਦ ਵਿੱਚ ਨਾਸਤਿਕ ਅਸਤਿਤਵਵਾਦੀ ਚਿੰਤਕਾਂ ਬਾਰੇ ਅਜਿਹੀ ਹੀ ਜਾਣਕਾਰੀ ਪ੍ਰਾਪਤ ਕਰਨ ਦਾ ਪ੍ਰਯਾਸ ਕਰਾਂਗੇ।
(ਉ) Thiest Existentialist
(ਆਸਤਿਕ ਅਸਤਿਤਵਵਾਦੀ)
ਆਸਤਿਕ ਅਸਤਿਤਵਵਾਦੀਆਂ ਵਿੱਚ ਮੁੱਖ ਤੌਰ 'ਤੇ ਹੇਠ ਲਿਖੇ ਚਿੰਤਕ ਸ਼ਾਮਲ ਕੀਤੇ ਜਾ ਸਕਦੇ ਹਨ:
1. ਸੋਰੇਨ ਕੀਰਕੇਗਾਰਦ Soren Kierkegaard
2. ਮਾਰਟਿਨ ਬੂਬਰ Martin Buber
3. ਜਕ ਮੇਰੀਟੇਨ Jacques Maritain
4. ਗੈਬਰੀਲ ਮਾਰਸ਼ਲ Gabriel Marcel
5. ਨਿਕੋਲਸ ਬਰਦੀਏਵ Nicholas Berdyaev
6. ਪਾਲ ਟਿਲਿੱਕ Paul Tillich
7. ਰੁਡੋਲਫ਼ ਕਾਰਲ ਬੁਲਟਮਾਨ Rudolf Karl Bultmann
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ)/21