1. ਸੋਰੇਨ ਕੀਰਕੇਗਾਰਦ (1813-1855)
ਕੀਰਕੇਗਾਰਦ ਡੈਨਮਾਰਕ ਦਾ ਦਾਰਸ਼ਨਿਕ ਸੀ। ਉਹ ਕਾਪਨਹੈਗਨ ਵਿੱਚ ਹੀ ਜੰਮਿਆ, ਪਲਿਆ ਅਤੇ ਉਸਦੀ ਵੀ ਉੱਥੇ ਹੀ ਹੋਈ। ਉਹ ਆਪਣੇ ਸੱਤ ਭੈਣਾਂ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਸਦੀ ਮਾਤਾ ਅਤੇ ਪੰਜ ਬਚਿਆਂ ਦੀ ਮ੍ਰਿਤੂ ਉਪਰੰਤ ਉਹ ਵੀ ਸੋਚਣ ਲੱਗਾ ਸੀ ਕਿ ਉਸਦਾ ਅੰਤ ਵੀ ਨੇੜੇ ਹੀ ਹੈ। ਅਠਾਰਾਂ ਸਾਲ ਦੀ ਆਯੂ ਵਿੱਚ ਉਸਨੇ ਕੋਪਨਹੈਗਨ ਯੂਨੀਵਰਸਿਟੀ ਵਿੱਚ ਧਰਮ ਸ਼ਾਸਤਰ ਦੀ ਵਿਦਿਆ ਆਰੰਭ ਕੀਤੀ। ਸਤਾਈ ਵਰ੍ਹੇ ਦੀ ਆਯੂ ਵਿੱਚ ਉਸਦੀ ਸ਼ਾਦੀ Regine Olsen ਨਾਮ ਦੀ ਲੜਕੀ ਨਾਲ ਹੋਈ ਪਰ ਦੂਜੇ ਦਿਨ ਹੀ ਉਸਨੇ ਸੋਚਿਆ ਕਿ ਉਹ ਗਲਤੀ ਕਰ ਬੈਠਾ ਹੈ। ਸ਼ਾਦੀ ਦਾ ਤੋੜ-ਵਿਛੋੜਾ ਹੋਣ ਉਪਰੰਤ ਉਹ ਲਿਖਦਾ ਹੈ ਕਿ ਉਸਦੇ ਸਾਹਮਣੇ ਚੋਣ ਦਾ ਪ੍ਰਸ਼ਨ ਖੜਾ ਹੋ ਗਿਆ ਕਿ ਜਾਂ ਤਾਂ ਉਹ ਆਪਣੀ ਸ਼ਕਤੀ ਵਿਆਹ ਦੇ ਜੀਵਨ ਵਿੱਚ ਨਸ਼ਟ ਕਰ ਲਵੇ ਜਾਂ ਫਿਰ ਪੂਰੀ ਧਾਰਮਿਕਤਾ ਹਿਣ ਕਰ ਲਵੇ। ਇਸੇ ਸਥਿਤੀ ਵਿੱਚ ਉਸਨੇ ਆਪਣੀ ਪੁਸਤਕ Either/Or ਲਿਖੀ। ਬਾਅਦ ਵਿੱਚ ਉਹ ਲੜਕੀ ਇੱਕ ਗਵਰਨਰ ਨੂੰ ਵਿਆਹੀ ਗਈ ਤਾਂ ਵੀ ਸਾਰੀ ਆਯੂ ਕੀਰਕੇਗਾਰਦ ਉਸਨੂੰ ਪਿਆਰ ਕਰਦਾ ਰਿਹਾ। ਉਸਨੇ ਆਪਣੀਆਂ ਸਾਰੀਆਂ ਪੁਸਤਕਾਂ ਦੀ ਵਸੀਅਤ ਉਸਦੇ ਨਾਂ ਕਰ ਦਿੱਤੀ। ਉਸਨੇ 22 ਸਾਲ ਦੀ ਆਯੂ ਵਿੱਚ ਆਪਣੇ ਇੱਕ ਮਿੱਤਰ ਨੂੰ ਲਿਖੀ ਚਿੱਠੀ ਵਿੱਚ ਆਪਣੇ ਦਾਰਸ਼ਨਿਕ ਸਿਧਾਂਤ ਵੱਲ ਇਉਂ ਸੰਕੇਤ ਕੀਤਾ:
‘ਵੱਡੀ ਗੱਲ ਇਹ ਫ਼ੈਸਲਾ ਕਰਨਾ ਹੈ ਕਿ ਮੈਂ ਕੀ ਕਰਨਾ ਮਿਥਿਆ ਹੈ... ਨੁਕਤਾ ਇਹ ਹੈ ਕਿ ਮੈਂ ਉਸ ਸੱਚ ਦੀ ਖੋਜ ਕਰਨੀ ਹੈ ਜੋ ਮੇਰੇ ਲਈ ਸੱਚ ਹੈ, ਉਹ ਵਿਚਾਰ ਖੋਜਣਾ ਹੈ ਜੀਹਦੇ ਵਾਸਤੇ ਮੈਂ ਜਿਉਣ ਮਰਨ ਲਈ ਤਿਆਰ ਹਾਂ।'
ਉਹ ਬਰਲਿਨ ਵਿਖੇ ਹੀਗਲ ਦੇ ਸਿਸਟਮ ਬਾਰੇ Schelling ਦਾ ਭਾਸ਼ਣ ਸੁਣਕੇ ਨਿਰਾਸ਼ ਹੋਇਆ। ਉਸਨੇ ਹੀਗਲ ਦੇ ਵਿਚਾਰਾਂ ਨੂੰ ਰੱਦ ਕੀਤਾ ਅਤੇ ਕਿਹਾ ਕਿ ਅਸਤਿਤਵ ਦਾ ਸਿਸਟਮ ਸੰਭਵ ਨਹੀਂ। ਉਸਨੇ ਕਿਹਾ ਕਿ ਭੀੜ ਅਸਤਿਤਵਵਹੀਣ ਹੁੰਦੀ ਹੈ ਅਤੇ ਵਿਅਕਤੀ ਦੇ ਕੰਮਾਂ ਦੀ ਚੋਣ ਬਾਰੇ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦੀ। ਉਸਨੇ ਹੀਗਲ ਦੀ ਆਬਜੈਕਟਿਵ ਵਿਧੀ ਦੇ ਉਲਟ, ਅਸਤਿਤਵ ਦੀ ਸਮਝ ਲਈ, ਸਬਜੈਕਟਿਵ ਵਿਧੀ ਤੇ ਜ਼ੋਰ ਦਿੱਤਾ। ਉਸਨੇ ਚਰਚ ਨੂੰ ਪਾਦਰੀਆਂ ਦੇ ਮੌਜ-ਮੇਲੇ ਦਾ ਕੇਂਦਰ ਘੋਸ਼ਿਤ ਕੀਤਾ। ਉਸਨੇ ਆਪਣੀ ਮਿਤ੍ਰੂ ਸਮੇਂ ਕਿਸੇ ਧਾਰਮਿਕ ਪਾਦਰੀ ਤੋਂ ਸੰਸਕਾਰ ਕਰਵਾਉਣ ਤੋਂ ਕੋਰੀ ਨਾਂਹ ਕਰ ਦਿੱਤੀ। ਕਿਹਾ ਜਾਂਦਾ ਹੈ, ਕਿ ਉਸਦੇ ਅੰਤਮ ਬੋਲ ਸਨ Flee from
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) /22