ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

Parsons ਅਰਥਾਤ ਪਾਦਰੀਆਂ ਤੋਂ ਬਚੋ।

ਕੀਰਕੇਗਾਰਦ ਦੇ ਮੁੱਖ ਸੰਕਲਪ

ਵਿਵਸਥਾ (The System)

ਕੀਰਕੇਗਾਰਦ ਦਾ ਵਿਵਸਥਾ ਤੋਂ ਭਾਵ ਹੈ, ਹੀਗਲ ਦੀ ਦਾਰਸ਼ਨਿਕ ਯੋਜਨਾ, ਜਿਸ ਅਨੁਸਾਰ ਹਰ ਅਸਤਿਤਵੀ ਹੋਂਦ ਅਧਿਆਤਮਕ ਜੀਵਨ ਅਤੇ ਵਿਚਾਰ ਤੋਂ ਪੈਦਾ ਹੁੰਦੀ ਹੈ। ਹਰ ਅਸਤਿਤਵੀ ਵਸਤੂ ਦਾ ਵਿਚਾਰ ਹੀ ਸੱਚਾ ਸਾਰ ਹੈ ਅਤੇ ਇਉਂ ਬੌਧਿਕ ਗਤੀਵਿਧੀ ਹੋਂਦ ਦੀ ਸਮਾਨਾਰਥੀ ਹੈ। ਇਵੇਂ: ਸੋਚਣਾ=ਹੋਂਦ ਮੰਨੀ ਜਾਣੀ ਚਾਹੀਦੀ ਹੈ।

ਤਰਕ ਵਿਦਿਆ (Dialectics)

ਇਸਦਾ ਭਾਵ ਹੈ ਸੰਵਾਦ ਜਾਂ ਤਰਕ। ਹੀਗਲ ਨੇ ਇਸਦੀ ਵਰਤੋਂ ਤਰਕ ਦੇ ਅਰਥਾਂ ਵਿੱਚ ਹੀ ਕੀਤੀ ਹੈ, ਨਾ ਕੇਵਲ ਬੰਦੇ ਦੀ ਸੋਚ ਦੀ ਤਰਕਪੂਰਨ ਕਿਰਿਆ ਵਜੋਂ ਹੀ, ਸਗੋਂ ਹੋਂਦ ਦੇ ਤਰਕ ਵਜੋਂ ਵੀ। ਜਿਸਦੇ ਫ਼ਲਸਰੂਪ, ਸੋਚਣਾ=ਹੋਂਦ (Thinking=being) ਦੇ ਪ੍ਰਸਤਾਵ ਵਜੋਂ ਸਮਝਿਆ ਗਿਆ।

ਇਉਂ: ਸੰਸਾਰ=ਤਰਕ ਸ਼ਾਸਤਰ ਮੰਨਿਆ ਗਿਆ। ਹੋਂਦ ਆਪਣੇ ਸਵੈ ਨੂੰ ਤਰਕ ਦੇ ਨਿਯਮਾਂ ਅਨੁਸਾਰ ਪ੍ਰਗਟ ਕਰਦੀ ਹੈ।

ਇਕਾਗਰਤਾ(Meditation)

ਤਰਕ ਦੀ ਕਿਰਿਆ ਵਿੱਚ ਕਿਸੇ ਪ੍ਰਕਾਰ ਦੇ ਵਿਗਾੜ ਦੀ ਕਲਪਨਾ ਕਰਨੀ ਅਸੰਭਵ ਹੈ। ਇਹ ਹੀਗਲ ਦਾ ਵਿਚਾਰ ਹੈ। ਜੇ ਕੋਈ ਅਜਿਹਾ ਵਿਗਾੜ (ਟੁੱਟ-ਭੱਜ) ਵਿਖਾਈ ਦੇਵੇ ਤਾਂ ਉਹ ਇਕਾਗਰਤਾ ਦੀ ਵਰਤੋਂ ਕਰਦਾ ਹੈ। ਇਕਾਗਰਤਾ ਦੋ ਵਿਰੋਧੀ ਅਤੀਆਂ (extremes) ਦਾ ਮੇਲ ਹੁੰਦਾ ਹੈ ਅਤੇ ਅਜਿਹਾ ਹਮੇਸ਼ਾ ਸੰਭਵ ਹੁੰਦਾ ਹੈ ਕਿਉਂਕਿ ਹੀਗਲ ਦੇ ਅਨੁਸਾਰ ਵਖਰੇਵੇਂ ਕਦੇ ਵੀ ਸੁਤੰਤਰ ਨਹੀਂ ਹੁੰਦੇ ਪਰ ਬੁਨਿਆਦੀ ਸੰਬੰਧ ਵਜੋਂ ਵਾਚਿਆਂ ਉਨ੍ਹਾਂ ਨੂੰ ਮਿਲਾਇਆ ਜਾ ਸਕਦਾ ਹੈ।

ਵਸਤੂਪਰਕਤਾ (Objectivity)

ਵਸਤੂਪਰਕਤਾ ਦੀ ਪ੍ਰਕਿਰਿਆ ਰਾਹੀਂ ਯਕੀਨਨ ਤੌਰ ਤੇ ਸਾਰੇ ਨਿਜੀ ਗੁਣ ਅਤੇ ਆਤਮਪਰਕਤਾ ਖ਼ਤਮ ਹੋ ਜਾਂਦੀ ਹੈ। ਇਉਂ ਬਾਹਰਮੁਖੀ ਅੰਤਰਮੁਖੀ ਪੱਖ ਨੂੰ ਮਾਤ ਦੇ ਕੇ ਆਪਣੇ ਵਿੱਚ ਸਮੋ ਲੈਂਦੀ ਹੈ। ਨਿਸ਼ਚੇਵਾਦ (Determinism) ਤਰਕ ਦੀ ਕਿਰਿਆ ਵਿੱਚੋਂ ਪੈਦਾ ਹੁੰਦਾ ਹੈ। ਹੀਗਲ ਖ਼ੁਦ ਇਸਨੂੰ ਸੁਤੰਤਰਤਾ ਦਾ ਖੇਤਰ ਕਹਿੰਦਾ ਹੈ। ਉਸ ਅਨੁਸਾਰ ਤਰਕਪੂਰਨਤਾ ਦੀ ਸੰਪੂਰਨਤਾ ਦਾ ਅਨੁਭਵ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ)/23