ਦੀ ਚੋਣ ਨਹੀਂ ਸੀ। ਪਰਾਈ ਚੋਣ ਉਸਦੇ ਮਨ ਤੇ ਹਾਵੀ ਹੋ ਗਈ। ਉਹ ਇਸ ਚੋਣ ਤੇ ਅਮਲ ਕਰ ਬੈਠਾ। ਫਲਸਰੂਪ ਇਸਦੇ ਭਿਆਨਕ ਨਤੀਜਿਆਂ ਲਈ ਇਕਤਦਾਰ ਖ਼ੁਦ ਜ਼ਿੰਮੇਵਾਰ ( Responsible) ਹੈ।
ਤੀਜੇ ਐਕਟ ਦੇ ਪਹਿਲੇ ਦ੍ਰਿਸ਼ ਵਿੱਚ ਰੁੱਤਾ ਰਾਤ ਵੇਲੇ ਉਜਾੜ, ਬੀਆਬਾਨ ਵਿੱਚ ਵਿਖਾਈ ਦਿੰਦਾ ਹੈ। ਪੁਲੀਸ ਉਸਦੀ ਢੂੰਡ ਵਿੱਚ ਹੈ। ਦਿਨ ਵੇਲੇ ਫ਼ਸਲਾਂ ਵਿੱਚ ਛੁਪਕੇ ਵਕਤ ਕੱਟਦਾ ਹੈ। ਉਹ ਡਰਿਆ ਹੋਇਆ ਹੈ। ਉਸਨੂੰ ਹਨੇਰੇ ਵਿੱਚ ਦੂਰ ਖੜੇ ਬੂਟੇ ਵੀ ਇਉਂ ਜਾਪਦੇ ਹਨ ਜਿਵੇਂ ਉਸ ਵੱਲ ਕੋਈ ਬੰਦਾ ਟੁਰਿਆ ਆਉਂਦਾ ਹੋਵੇ। ਉਹ ਆਪਣਾ ਸਿਰ ਫੜਦਾ ਹੈ ਜਿਵੇਂ ਉਸ ਨੂੰ ਚੱਕਰ ਆਉਂਦਾ ਹੋਵੇ। ਅਜਿਹੇ ਭੈਅ (Dread) ਵਿੱਚ ਬੰਦਾ ਚਕਰਾਉਂਦਾ ਹੈ। ਕੀਰਕੇਗਾਰਦ ਲਿਖਦਾ ਹੈ:-
One may liken dread to dizziness. He whose eye chances to look do'vn Into the yawning abyss becomes dizzy ......... Thus dread is the dizziness of freedom, which occurs when freedom gazes down into its own possibility.[1]
ਜੰਗਲ ਬੀਆਬਾਨ ਵਿੱਚ ਭੈਅ ਅਧੀਨ ਵਿਚਰਦੇ ਨੂੰ ਹੁਣ ਸਹਾਰਾ ਕੌਣ ਦੇਵੇ? ਇਕਤਦਾਰ ਇੱਕੋ ਇੱਕ ਮਿੱਤਰ ਸੀ ਜਿਸਨੂੰ ਉਹ ਮੁਕਾ ਚੁੱਕਾ ਹੈ। ਉਹ ਆਪਣੇ ਆਪ ਨੂੰ ‘ਲੱਖ ਲਾਹਨਤਾਂ' ਪਾਉਂਦਾ ਹੈ। ਭਾਵ ਉਹ ਸਮਝਦਾ ਹੈ ਕਿ ਉਹ ਇਕਤਦਾਰ ਨੂੰ ਮਾਰਨ ਦਾ ਜ਼ਿੰਮੇਵਾਰ ਹੈ। ਜਾਨ੍ਹ ਮਕੈਰੀ ਲਿਖਦਾ ਹੈ:-
"Guiltness thus comes before every guilty act as soon as I accept responsibility."[2]
ਉਸਨੂੰ ਯਾਦ ਆਉਂਦਾ ਕਿ ਜਦੋਂ ਉਸਨੇ ਇਕਤਦਾਰ ਦੇ ਸਿਰ ਵਿੱਚ ਡਾਂਗ ਮਾਰਕੇ ਮਾਰ ਦਿੱਤਾ ਤਾਂ ਸਾਬਾਂ ਨੇ ਕਿਹਾ ਸੀ, 'ਰੁੱਤਿਆ ਲੋਹੜਾ ਕੀਤਾ ਈ’ ਉਸਦੀ ਇਹ ਕੂਕ ਮੇਰੀ ਹਿੱਕ ਵਿੱਚ ਦੋਗਾੜਾ ਬਣਕੇ ਵਜਦੀ ਏ। ਇਸਦੇ ਨਾਲੋਂ ਵੱਡਾ ਲੋਹੜਾ ਕੀ ਹੋ ਸਕਦਾ ਏ, ਪਈ ਇੱਕ ਭਲੇਮਾਣਸ ਨੂੰ .....? ' ਇਉਂ ਰੁੱਤੇ ਦੀ ਜ਼ਮੀਰ (Conscience) ਉਸਨੂੰ ਝੰਜੋੜਦੀ ਹੈ। ਜ਼ਮੀਰ ਦੀ ਇਸ ਸਥਿਤੀ ਵਿੱਚ ਕੋਈ ਬਾਹਰੋਂ ਉਸਨੂੰ ਕੁੱਝ ਨਹੀਂ ਕਹਿੰਦਾ ਸਗੋਂ ਬੰਦੇ ਦਾ ਸਵੈ ਹੀ ਉਸਨੂੰ ਅੰਦਰੋਂ ਪੁਕਾਰਦਾ ਹੈ। ਜਾਨ੍ਹ ਕੈਰੀ ਲਿਖਦਾ ਹੈ:-
"Who is that calls in conscience ........no some external power breaking in upon me.....man is the caller as well as called?"[3]
ਜ਼ਮੀਰ ਦੇ ਇਸ ਬੋਝ ਨੂੰ ਪਾਸੇ ਕਰਕੇ ਉਹ ਨਵੀਂ ਸੰਭਾਵਨਾ ਪ੍ਰਤੀ
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 211