ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਨੂਰੇ ਨੂੰ ਕਿਸੇ ਸਮੇਂ ਸੁਝਾਓ ਦਿੱਤਾ ਸੀ ਕਿ ਰੁੱਤਾ ਕੋਈ ਮੁਰਸ਼ਦ ਧਾਰਨ ਕਰੇ। ਇਤਨੇ ਨੂੰ ਮਿਲ ਦਾ ਕਾਮਾ ਨੂਰਾ ਬਹੁੜਦਾ ਹੈ। ਉਹ ਦੋਵੇਂ ਮਿੱਤਰ ਬਣ ਜਾਂਦੇ ਹਨ। ਨੂਰਾ ਛੁੱਟੀ ਕੱਟਣ ਘਰ ਜਾਂਦਾ ਨਿਆਣਿਆਂ ਨੂੰ ਜਿਹੜੀ ਚੀਜ਼ੀ ਲੈ ਕੇ ਚਲਿਆ ਸੀ, ਉਹ ਉਸਨੇ ਰੁੱਤੇ ਨੂੰ ਖਾਣ ਲਈ ਦੇ ਦਿੱਤੀ। ਇਹ ਭੁੱਖਿਆਂ ਨੂੰ ਭੋਜਨ ਖਵਾਉਣ ਦੀ ਧਾਰਮਿਕਤਾ ਵੀ ਅਸਤਿਤਵੀ ਸਰੋਕਾਰ ਹੈ। ਨੂਰਾ ਕਾਦਰੀ ਮੁਸੱਲੇ ਨਾਲ ਮਿੱਲ ਵਿੱਚ ਕੰਮ ਕਰਦਾ ਹੈ। ਉਹ ਰੁੱਤੇ ਨੂੰ ਜ਼ਮਾਨੇ ਦੀ ਨਵੀਂ ਬਹਾਰ ਦਾ ਪਹਿਲਾ ਪੋਗਾ ਕਹਿੰਦਾ ਹੈ। ਨੂਰਾ ਜਦੋਂ ਕਾਮਿਆਂ ਦੇ ਅਸਤਿਤਵੀ ਲੱਛਣ ਬਿਆਨ ਕਰਦਾ ਹੈ ਤਾਂ ਕਹਿੰਦਾ ਹੈ ਕਿ ਉਨ੍ਹਾਂ ਵਿੱਚ ਜਾਤ-ਪਾਤ, ਰੰਗ, ਨਸਲ, ਮਜ਼ਬ ਦਾ ਕੋਈ ਅੰਤਰ ਨਹੀਂ ਹੈ। ਅਜਿਹਾ ਸੰਦੇਸ਼ ਹੀ ਸਾਰਤਰ Existentialism is humanism ਵਿੱਚ ' ਦਿੰਦਾ ਹੈ। ਨੂਰਾ ਗੱਲਬਾਤ ਦੌਰਾਨ ਰੁੱਤੇ ਨੂੰ ਸਪੱਸ਼ਟ ਕਹਿੰਦਾ ਹੈ "ਤੈਨੂੰ ਹੜੱਪਾ ਹੋ ਗਿਆ ਸੁਣਾਂਦਾ ਹੈ। ਨੂਰਾ ਜਾਤ-ਪਾਤ, ਉੱਚ-ਨੀਚ ਦੇ ਬੰਧਨ ਤੋੜਨ ਦੇ ਨਾਲ ਨਾਲ ਔਰਤ ਦੀ ਸੁਤੰਤਰਤਾ ਲਈ ਵੀ ਆਵਾਜ਼ ਉਠਾਉਂਦਾ ਹੈ। ਇਵੇਂ In all his works Sartre puts the strongest emphasis on the belief of indeterminism or human freedom.[1]

ਸਾਰਤਰ ਨੇ 1960-64 ਦਰਮਿਆਨ ਦੋ ਗ੍ਰੰਥ ਰਚੇ Critique of dialectical Reason ਅਤੇ The problems of method. ਇਨ੍ਹਾਂ ਵਿੱਚ ਉਹ ਮਾਰਕਸਵਾਦੀ ਸਮਾਜ ਸ਼ਾਸਤਰ (Marxist Sociology) ਨੂੰ ਨਵੀਂ ਊਰਜਾ (Revitalize) ਦਿੰਦਾ ਹੈ ਅਤੇ ਇਉਂ ਉਨੀਵੀਂ ਸਦੀ ਦੇ ਇਤਿਹਾਸਕ ਕਾਲ-ਦੋਸ਼ ਅਤੇ ਨਿਸ਼ਚਿਤਤਾਵਾਦ ਨੂੰ ਖਾਰਜ ਕਰਕੇ ਇਸ ਵਿੱਚ ਅਸਤਿਤਵਾਦ (Existentialism) ਦਾ ਪ੍ਰਵੇਸ਼ ਕਰਵਾਉਂਦਾ ਹੈ। ਇਹੋ ਕਾਰਜ ਇਥੇ ਨੂਰਾ ਕਰਦਾ ਪ੍ਰਤੀਤ ਹੁੰਦਾ ਹੈ। ਨੂਰਾ ਕਹਿੰਦਾ ਹੈ ‘ਮਿੱਲ ਮਜ਼ਦੂਰ ਜਦ ਸੇਠਾਂ ਕੋਲੋਂ ਮਿੱਲਾਂ ਲੈ ਲੈਂਦੇ ਤੇ ਕਿਸਾਨ ਜ਼ਿੰਮੀਦਾਰਾਂ ਕੋਲੋਂ ਜ਼ਿੰਮੀਆਂ, ਜਿਵੇਂ ਚੀਨ ਵਿੱਚ ਹੋਇਆ ਏ ਤੇ ਉਹ ਮਿੱਲ ਮਜ਼ਦੂਰ ਤੇ ਮੁਜ਼ਾਰੇ ਨਹੀਂ ਰਹਿੰਦੇ, ਮਾਲਕ ਬਣ ਜਾਂਦੇ ਨੇ, ਇੱਕ ਨਵੇਂ ਰੰਗ ਦੇ ਮਾਲਕ।’ ਤਾਂ ਰੁੱਤੇ ਨੂੰ ਮਹਿਸੂਸ ਹੁੰਦਾ ਜਿਵੇਂ ਨੂਰਾ ਉਸਦਾ ਈਮਾਨ ਤੋੜ ਰਿਹਾ ਹੋਵੇ ਪਰ ਨੂਰੇ ਦਾ ਉੱਤਰ ਵੇਖੋ:

ਨੂਰਾ: ਤੇਰਾ ਈਮਾਨ ਕਮਜ਼ੋਰ ਨਹੀਂ ਕਰਦਾ ਪਿਆ ਤੇਰਾ ਤਅੱਸਬ
ਤੋੜਨਾ ਚਾਹੁੰਦਾ ਹਾਂ। ਇਨਸਾਨੀਅਤ (Humanism) ਵਿੱਚ
ਈਮਾਨ ਹਮੇਸ਼ਾ ਰਹਿਣ ਵਾਲੀ ਰੂਹ ਪਰਵਰ ਰੌਸ਼ਨੀ ਏ।.....
ਈਮਾਨ ਤੇ ਤਅੱਸਬ ਦਾ ਫ਼ਰਕ ਨਾ ਭੁੱਲ।
ਜ਼ਾਲਮ ਨਾਲ ਨਫ਼ਰਤ ਈਮਾਨ ਦੀ ਨਿਸ਼ਾਨੀ ਏ78

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 214

  1. Simon de Beauvoir, Op. cit, P. 3/4