ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/233

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੰਜ ‘ਫੈਸਲੇ ਹੋਣਗੇ.....' ਕਵਿਤਾ ਵਿੱਚ ਕਾਵਿ-ਪਰਸੋਨੇ ਦੀ ਸੁਰ ਹੋਰ ਵੀ ਤਿੱਖੀ ਹੈ। ਭਵਿੱਖ ਵਿੱਚ ਅਜਿਹੀ ਸੰਭਾਵਨਾ (Possibility) ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ:

ਫ਼ੈਸਲੇ ਹੋਣਗੇ
ਪਰ ਇਉਂ ਹੋਣਗੇ
ਅੱਗ ਅਦਾਲਤ ਤੇ ਮੁਨਸਿਫ਼ ਵੀ ਅੰਗ ਹੋਏਗੀ
ਆਪਣੇ ਹੱਥਾਂ 'ਚ ਫ਼ਰਦਾਂ ਵੀ ਅੱਗ ਹੀ ਫੜੂ
ਤੇ ਵਕੀਲਾਂ ਦੇ ਵਾਂਗੂ ਵੀ ਅੰਗ ਹੀ ਲੜੂ
ਤੇ ਇਹ ਕਵਿਤਾ ਕਿਤਾਬਾਂ ਵੀ ਅੱਗ ਹੀ ਪੜੂ।[1]

ਇਨਕਲਾਬ ਨਾ ਵੀ ਆਵੇ ਪਰ ਮਨੁੱਖੀ ਸਮੱਸਿਆਵਾਂ ਪ੍ਰਤੀ ਸਵਾਲ ਨੇ ਤਾਂ ਹਮੇਸ਼ਾ ਹੀ ਖੜੇ ਰਹਿਣਾ ਹੈ, ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਸੰਸਾਰ ਦੇ ਬਹੁਤੇ ਲੋਕ ਖੋਟੇ ਨਿਸ਼ਚੇ (Bad Faith) ਵਿੱਚ ਵਿਚਰਦੇ ਹਨ। ਸਾਰਤਰ ਨੇ ਇਹ ਟਰਮ ਸਵੈ-ਧੋਖੇ ਲਈ ਪ੍ਰਯੋਗ ਕੀਤੀ ਹੈ ਅਰਥਾਤ (The paradoxical state of lying to oneself) ਪੰਜਾਬੀ ਦੂਸਰੀਆਂ ਭਾਸ਼ਾਵਾਂ ਬੋਲਕੇ ਆਪਣੇ-ਆਪ ਨਾਲ ਸਵੈ-ਧੋਖਾ ਕਰ ਰਹੇ ਹਨ।

ਸਾਡਾ ਰਿਸ਼ਤਾ ਅਸੀਂ ਤੇ ਆਪਾਂ ਦਾ
ਕਿੱਥੋਂ ਤੂੰ ਸਿਖ ਗਿਆ ਏਂ ਇਹ ਹਮ ਤੁਮ।[2]

ਇੰਜ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ-ਅਜਿਹਾ ਤਾਂ ਸਾਰੇ ਹੀ ਚਾਹੁੰਦੇ ਹਨ ਪਰ ਲੋਕੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਕਿ ਉਨ੍ਹਾਂ ਦੇ ਆਪਣੇ ਕੀ ਫ਼ਰਜ਼ ਹਨ। ਇੰਜ ਉਹ ਜ਼ਿੰਮੇਵਾਰੀ ਤੋਂ ਦੌੜਦੇ ਹਨ। ਅਜਿਹੇ ਵਿਅਕਤੀਆਂ 'ਤੇ ਵਿਅੰਗ ਇੰਜ ਕਸਿਆ ਗਿਆ ਹੈ:

ਸੁੱਖਾਂ ਦੇ ਹੱਕਦਾਰ ਨੇ ਸਾਰੇ
ਕੋਈ ਦੁੱਖਾਂ ਦਾ ਜ਼ਿੰਮੇਵਾਰ ਨਹੀਂ
ਕੋਈ ਖ਼ੁਦ ਜਗਕੇ ਨਾ ਬਣੇ ਸੂਰਜ
ਧੁੱਪਾਂ ਮਲਣ ਨੂੰ ਸਾਰੇ ਲੜਦੇ ਨੇ।[3]

ਦਹਿਸ਼ਤ ਦੇ ਮਾਹੌਲ ਵਿੱਚ ਕਾਵਿ-ਨਾਇਕ ਦੇ ਦਿਲ ਵਿੱਚ ਡਾਢਾ ਖੌਫ (Fear) ਹੈ। "Within the existential possibility of anxiety we come to the concrete experience of religious awe in which man is set before God?"[4] ਅਜਿਹੇ ਭੈਅ ਕਾਰਨ ਕਾਵਿ-ਨਾਇਕ ਨੂੰ ਇਉਂ ਜਾਪਦਾ ਹੈ ਕਿ ਇੱਕ ਨਾ ਇੱਕ ਦਿਨ ਨਾਸਤਿਕ ਵੀ ਕਿਤੇ ਪੂਜਾ ਕਰਨ ਦੇ ਰਾਹ ਨਾ ਪੈ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 231


  1. ਉਹੀ, ਪੰ. 41
  2. ਉਹੀ, ਪੰ. 68
  3. ਉਹੀ, ਪੰ. 58
  4. John Macquarrie, An Existential Theology, P. 112