ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/235

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

figure) ਇਸ ਅਨੁਸਾਰ ਕਈ ਵਾਰ ਜੀਵਨ ਵਿੱਚ ਇੰਜ ਹੁੰਦਾ ਹੈ ਕਿ ਜਿਸਨੂੰ ਅਸੀਂ ਮਿਲਣ ਦੇ ਮਨੋਰਥ ਨਾਲ਼ ਜਾਂਦੇ ਹਾਂ, ਉੱਥੇ ਹੋਰ ਸਭ ਕੁੱਝ ਹੁੰਦਾ ਹੈ ਪਰ ਉਹ ਨਹੀਂ ਹੁੰਦਾ ਜਿਸਨੂੰ ਮਿਲਣ ਗਏ ਸਾਂ।

ਓਥੇ ਉਹ ਨਾ ਮਿਲਿਆ ਜਿਹੜਾ ਤੂੰ ਦੱਸਿਆ ਸਰਨਾਵਾਂ

ਵਿੱਚ ਖਲਾਵਾਂ ਭਟਕਦੀਆਂ ਨੇ ਨਾ-ਮਨਜ਼ੂਰ ਦੁਆਵਾਂ।[1]

ਪ੍ਰਕਿਰਤੀ ਦੇ ਸੁਹਾਵਣੇਪਨ ਦਾ ਮਨੁੱਖੀ ਅਸਤਿਤਵ ਨਾਲ਼ ਬੜਾ ਗਹਿਰਾ ਸੰਬੰਧ ਹੈ ਪਰ ਇਸ ਸੁਹਾਵਣੇਪਨ ਦਾ ਮਨੁੱਖੀ ਅੰਤਰੀਵ ਨਾਲ ਕੁੱਝ ਜ਼ਿਆਦਾ ਹੀ ਨੇੜਲਾ ਰਿਸ਼ਤਾ ਹੈ। ਵਿਲੀਅਮ ਵਰਡਜ਼ਵਰਥ ਤਾਂ ਮਨੁੱਖੀ ਉਦਾਸੀ ਨੂੰ ਦੂਰ ਕਰਨ ਲਈ ਪ੍ਰਕਿਰਤੀ ਨੂੰ ਪ੍ਰਭਾਵਸ਼ਾਲੀ ਮੰਨਦਾ ਹੈ। ਉਦਾਹਰਨ ਵਜੋਂ ਡੈਫੋਡਲਜ਼ ਕਵਿਤਾ ਵੇਖ ਸਕਦੇ ਹਾਂ ਪਰ ਉਸਦਾ ਸਮਕਾਲੀ ਕਵੀ ਐੱਸ.ਟੀ.ਕਾਲਰਿੱਜ ਉਸਦੇ ਉਲਟ ਵਿਚਾਰ ਰੱਖਦਾ ਹੋਇਆ ਆਪਣੀ ਭੈਣ ਡੋਰੋਥੀ ਨੂੰ ਇਜ ਸੰਬੋਧਨ ਕਰਦਾ ਹੈ:

O lady we receive what we give
And in our life alone doth Nature live:
Ours is her wedding garment, ours her shroud.[2]

ਕੁੱਝ ਅਜਿਹੇ ਵਿਚਾਰ ਹੀ ਸੁਰਜੀਤ ਪਾਤਰ ਦੇ ਇਸ ਸ਼ਿਅਰ ਵਿੱਚ ਬੰਦ ਹਨ:

ਚੰਦ ਚੜੇ ਦਾ ਚਾਅ ਨ ਚੜ੍ਹਦਾ ਸੋਹਣੀਏ

ਦਿਲ ਜੇ ਕਰ ਦਰਿਆ ਨ ਹੋਵੇ ਆਪਣਾ।[3]

ਚੰਦ ਦੀ ਸੁੰਦਰਤਾ ਦਾ ਤਦ ਹੀ ਕੋਈ ਅਰਥ ਬਣਦਾ ਜਦੋਂ ਅੰਦਰੋਂ ਦਿਲ ਸੰਨ ਹੈ ਅਤੇ ਬਾਹਰਲੀ ਖ਼ੁਸ਼ੀ ਨੂੰ ਸਵੀਕਾਰ ਕਰਨ ਲਈ ਤਿਆਰ ਹੈ।

ਸੁਰਜੀਤ ਪਾਤਰ ਦੀ 'ਬਿਰਖ਼ ਅਰਜ਼ ਕਰੇ’ ਦੀ ਪਹਿਲੀ ਹੀ ਕਵਿਤਾ ‘ਇੱਕ ਲਰਜ਼ਦਾ ਨੀਰ ਸੀ' ਅਸਤਿਤਵਹੀਣ ਹੋਏ ਵਿਅਕਤੀ ਦੀ ਹੀ ਬਾਤ ਪਾਉਂਦੀ ਹੈ। ਲਰਜ਼ਦਾ ਦਾ ਭਾਵ ਹੈ ‘ਕੰਬ ਰਿਹਾ'। ਕੰਬ ਰਹੇ ਵਿਅਕਤੀ ਦੀ ਹੋਂਦ ਤਾਂ ਹੁੰਦੀ ਹੈ ਪਰ ਇਹ ਹੋਂਦ ਵੀ ਸ਼ੂਨਯ ਹੀ ਹੁੰਦੀ ਹੈ।

Frank lentricchia ਅਨੁਸਾਰ "The flux of existence is itself generative of nothingness."[4]

‘ਲਰਜ਼ਦੇ ਨੀਰ’ ਦਾ ਮਰਕੇ ਪੱਥਰ ਹੋਣ ਦਾ ਭਾਵ ਮੌਤ ਨਾਲ ਅਸਤਿਤਵ ਦੀ ਸਮਾਪਤੀ ਦਾ ਹੋਣਾ ਹੈ। ਅਸਤਿਤਵੀ ਸ਼ਬਦਾਵਲੀ ਅਨੁਸਾਰ ਮਰਨ ਵਾਲਾ Being-in-itself ਹੋ ਗਿਆ।[5] ਸਾਰਤਰ ਅਨੁਸਾਰ 'Death is accidental in its occurence and therefore absurd.’ ਇਹ ਬੰਦੇ ਦੀ ਜੀਵਨ ਪ੍ਰਕਿਰਿਆ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 233

  1. ਉਹੀ, ਪੰ. 93
  2. J.N. Mundra, A History of English literature, Prakash Book Depot, Bareilly, Ed-III, vol-II, P.75
  3. ਸੁਰਜੀਤ ਪਾਤਰ, ਉਹੀ, ਪੰ. 79
  4. N.K. Sharma, Ibid, P.82
  5. H.J. Blackham, Six Existentialism Thinkers, P. 135