ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/248

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ‘ਮੈਂ' ‘ਤੂੰ' ਕੀ ਹੈ?[1]

ਬੰਦਾ ਸੰਸਾਰਿਕ ਮਾਇਆ ਵਿੱਚ (Being in the midst of the world) ਉਲਝਿਆ ਰਹਿੰਦਾ ਹੈ। ਪੱਛਮ ਵੱਲ ਮਾਇਆ ਲਈ ਦੌੜੇ ਪੰਜਾਬੀ ਭਾਰਤ ਨੂੰ ਨਰਕ ਦੱਸਦੇ ਹਨ। ਦੁਨੀਆਂ ਦੀ ਭੀੜ ਵਿੱਚ ਬੰਦਾ ਇਕੱਲਤਾ (Loneliness) ਮਹਿਸੂਸ ਕਰਦਾ ਹੈ। ਉਸਨੂੰ ‘ਭਰੀ ਦੁਨੀਆਂ ਨਹੀਂ ਪੋਂਹਦੀ'।

ਇਸ ਲਈ ਕਾਵਿ-ਨਾਇਕ ਅਧਿਆਤਮਵਾਦ ਵੱਲ ਮੁੜਦਾ ਹੈ। ਉਹਦੇ ਦਰ ਤੇ ਜਾ ਕੇ ਉਹ, ਉਹ ਨਹੀਂ ਰਹਿੰਦਾ ਜੋ ਬਾਹਰ ਹੁੰਦਾ ਹੈ। ਉਸਦੇ ਦਰ ਜਾ ਕੇ ਸਭ ਟੋਏ ਟਿੱਬੇ ਪੱਧਰ ਹੋ ਜਾਂਦੇ ਹਨ। ਉਹ ਨਿਰਹੋਂਦ (Being in itself) ਹੋ ਕੇ ਆਪਣੇ ਗੁਰੂ ਦੀ ਭਾਲ ਵਿੱਚ ਹੈ। ਇਸੇ ਭਾਲ ਵਿੱਚ ਉਹ ਆਪਣੇ ਆਪ ਨੂੰ ਉਸਦਾ ਕਿਣਕਾ ਮੰਨਕੇ ਪੁੱਛਦਾ ਹੈ- ‘ਕਿਸ ਪਾਸੇ ਹੈਂ ਤੂੰ?' ਉਹ ਨਾਨਕ, ਹਾਮਦ, ਬਾਹੂ, ਬੁਲ੍ਹਾ ਬਣਨਾ ਲੋਚਦਾ ਹੈ। ਇਸ ਸੰਸਾਰ ਨੂੰ ਕਵੀ ਰੱਬ ਦਾ ਝੱਗਾ ਮੰਨਦਾ ਹੈ:

ਇਹ ਦੁਨੀਆ ਰੱਬ ਦਾ ਝੱਗਾ ਹੈ
ਤੇ ਉਸਦੇ ਅਰਬਾਂ ਖ਼ਰਬਾਂ
ਰਖਣਿਆਂ ਵਾਲੇ ਬੋਝੇ 'ਚ
ਘੁੰਮ ਰਿਹਾ ਮੈਂ
ਉਸਨੂੰ ਮਿਲਣ ਲਈ
ਤੇ ਮੇਰੇ ਬੋਝੇ 'ਚ ਕਵਿਤਾ ਹੈ।[2]

ਅਖੀਰ ਵਿੱਚ ਕਾਵਿ-ਨਾਇਕ ਆਪਣੇ ਪਾਠਕ ਨੂੰ ਸੰਬੋਧਨ ਕਰਦਿਆਂ ਕਹਿੰਦਾ ਹੈ:
ਆਪਾਂ ਦੋਵੇਂ ਪੜ੍ਹ ਰਹੇ
ਰੱਬ ਦੀ ਲਿਖੀ ਕਵਿਤਾ।[3]

ਜਦੋਂ ਕਾਵਿ-ਨਾਇਕ ਅਤੇ ਪਾਠਕ ਇਸ ਸੰਸਾਰ ਨੂੰ ਰੱਬ ਦੀ ਲਿਖੀ ਕਵਿਤਾ ਵਾਂਗ ਪੜ੍ਹਦੇ ਹਨ ਤਾਂ ਮੈਂ+ਤੂੰ ਦੀ ਸਥਿਤੀ ਵਿੱਚ ਹੁੰਦੇ ਹਨ। ਅਸਤਿਤਵਵਾਦ ‘ਮੈਂ-ਵਾਦ’ (Solipsism) ਨਹੀਂ ਹੁੰਦਾ, ਇਹ ਮੈਂ/ਤੂੰ/ਉਹ ਸੰਬੰਧਾਂ ਵਿੱਚ ਹੀ ਨਿਹਿਤ ਹੁੰਦਾ ਹੈ। ਖਲਾਅ ਵਿੱਚ ਕੋਈ ਅਸਤਿਤਵ ਨਹੀਂ ਹੁੰਦਾ। ਮਾਰਟਿਨ ਬੂਬਰ (Martin Buber) ਲਿਖਦਾ ਹੈ:

When we really understand a poem, all we know of the poet is what we learn of him in the poem-no biographical wisdom of value for the pure under-standing of what is to be understood:

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 246

  1. ਉਹੀ, ਪੰਨਾ-122
  2. ਉਹੀ, ਪੰਨਾ-118
  3. ਉਹੀ, ਪੰਨਾ-142