ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/249

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

The 'l' which approaches us is the subject of the single poem. but when we read other poems by the poet in the same true way their subjects combine in all their multiplicity, completing and confirming one another to form the one polyphony of the person's existence.[1]

ਇੱਕ ਕਵਿਤਾ ਦੇ ਅਧਿਐਨ ਦੀ ਥਾਂ ਸਮੁੱਚੀਆਂ ਕਵਿਤਾਵਾਂ ਦੇ ਅਧਿਐਨ ਉਪਰੰਤ ਵੱਖ ਵੱਖ ਸੁਰਾਂ ਦਾ ਸੰਯੋਗ ਕਵੀ ਦੇ ਅਸਤਿਤਵ ਨੂੰ ਨਿਰਧਾਰਿਤ ਕਰਦਾ ਹੈ। ਜਿਮ ਮੋਰੀਸਨ Jim Morrison ਦਾ ਕਹਿਣਾ ਹੈ ਕਿ ਅਸਲੀ ਕਵਿਤਾ ਕੁੱਝ ਕਹਿੰਦੀ ਨਹੀਂ ਹੁੰਦੀ, ਇਹ ਤਾਂ ਅਨੇਕ ਸੰਭਾਵਨਾਵਾਂ (Possibilities) ਦੇ ਬੂਹੇ ਖੋਲ੍ਹਿਆ ਕਰਦੀ ਹੈ, ਤੁਸੀਂ ਜਿਸ ਬੂਹੇ ਚਾਰੋਂ, ਤੁਰ-ਫਿਰ ਸਕਦੇ ਹੋ।

ਅਸਤਿਤਵ ਕਦੇ ਸੰਪੂਰਨ ਨਹੀਂ ਹੁੰਦਾ। ਇਹ ਸਾਰੀ ਆਯੂ ਗਤੀਸ਼ੀਲ ਰਹਿੰਦਾ ਹੈ। ਇਹ ਕਦੇ Being in itself ਨਹੀਂ ਹੁੰਦਾ। ਹਮੇਸ਼ਾ Being for itself ਰਹਿੰਦਾ ਹੈ। ਅਚਿੰਤ ਜਾਂ ਟੇਕ ਵਿੱਚ ਕੋਈ ਮਹਾਂ ਗਿਆਨੀ ਹੀ ਹੋ ਸਕਦਾ ਹੈ। ਬੰਦੇ ਨੂੰ ਟੇਕ ਕਿੱਥੇ ਐ:

ਮੈਨੂੰ ਕਿਧਰੇ ਟੇਕ ਨਹੀਂ......
ਸੋਚਾਂ
ਕੋਈ ਵੀ ਗੱਲ ਨਹੀਂ
ਪਰ ਟੇਕ ਨਹੀਂ......
ਉਹ ਮੈਂ ਹੀ ਹਾਂ
ਇੱਕ ਐਸੀ ਥਾਂ ਟਿਕਿਆ
ਜਿੱਥੇ ਟੇਕ ਨਹੀਂ।[2]
ਬੰਦੇ ਦਾ ਟੇਕ-ਰਹਿਤ ਹੋਣਾ ਹੀ ਅਸਤਿਤਵੀ-ਸੱਚ ਹੈ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 247

  1. Will Herberg, Four Existential Theologians, P-168
  2. ਜਸਵੰਤ ਦੀਦ, ਉਹੀ, ਪੰਨਾ. 25-26