ਸਮੱਗਰੀ 'ਤੇ ਜਾਓ

ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/25

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਵਿਰੋਧੀ ਹੈ। ਕੀਰਕੇਗਾਰਦ ਦਾ ਦੋ ਟੁੱਕ ਨਿਰਣਾ ਸੀ ਕਿ ਸਾਰੀ ਫ਼ਿਲਾਸਫ਼ੀ ਬੰਦੇ ਦੇ ਲਾਭ ਹਿਤ ਹੋਂਦ ਵਿੱਚ ਆਈ ਹੈ। ਆਤਮਨਿਸ਼ਠਤਾ (Subjectivity)

ਆਤਮਨਿਸ਼ਠਤਾ ਦਾ ਕਾਰਜ ਅਸਤਿਤਵ ਦੀ ਹੋਂਦ ਨੂੰ ਸਮਝਣਾ ਹੈ ਪਰ ਇੱਥੇ ਬੰਦਾ ਬਾਹਰਮੁਖਤਾ ਦੇ ਘੇਰੇ ਤੋਂ ਬਾਹਰ ਦੀਆਂ ਸਮੱਸਿਆਵਾਂ ਵੇਖਦਾ ਹੈ। ਸੋਚਣ ਵਾਲੇ ਬੰਦੇ ਦੀਆਂ ਸਮੱਸਿਆਵਾਂ ਅੰਤਰਮੁਖੀ ਹੁੰਦੀਆਂ ਹਨ ਅਤੇ ਹੋਰ ਕੁਝ ਕਦੇ ਵੀ ਨਹੀਂ ਬਣ ਸਕਦੀਆਂ।

ਸੱਚ (Truth)

ਕੀਰਕੇਗਾਰਦ ਅਨੁਸਾਰ- ਜਦੋਂ ਅਸੀਂ ਮੂਲ ਤੱਤਾਂ ਬਾਰੇ ਸੋਚਦੇ ਹਾਂ ਤਾਂ ਬਾਹਰਮੁਖੀ ਸੱਚ ਵਰਗੀ ਕੋਈ ਸ਼ੈਅ ਹੈ ਹੀ ਨਹੀਂ। ਸੁਹਿਰਦਤਾ ਅਤੇ ਜਜ਼ਬੇ ਦੀ ਪ੍ਰਬਲਤਾ ਦੀ ਮਾਤਰਾ ਸੱਚ ਦਾ ਮਾਪ-ਦੰਡ ਹੈ ਜਿਸ ਰਾਹੀਂ ਸੱਚ ਨੂੰ ਪਕੜਨ ਦਾ ਦਾਅਵਾ ਕਰਦੇ ਹਾਂ। ਅਸੀਂ ਕੀ ਕਿਹਾ ਅਤੇ ਕਿਵੇਂ ਕਿਹਾ ਨੂੰ ਆਤਮਨਿਸ਼ਠਤਾ ਦੁਆਰਾ ਨੋਟ ਕਰਦੇ ਹਾਂ। ਜੇ ਸਾਨੂੰ ਇਹ ਕਿਹਾ ਨੂੰ ਵਸਤੁਪਕਤਾ ਵਜੋਂ ਜਾਣੂ ਕਿ ਸੱਚ ਕੀ ਹੈ ਤਾਂ ਸਾਨੂੰ ਕਹਿਣਾ ਚਾਹੀਦਾ ਹੈ ਕਿ ਸੱਚ ਬਾਹਰਮੁਖੀ ਅਨਿਸ਼ਚਿਤਤਾ ਹੈ, ਜੋ ਹਮੇਸ਼ਾ ਜਜ਼ਬਾਤੀ ਵੇਗ ਵਿੱਚ ਹੁੰਦੀ ਹੈ। ਇਸਦਾ ਭਾਵ ਹੈ- ਸੱਚਾਈ ਦੀ ਉਹ ਵੱਡੀ ਮਾਤਰਾ ਜੋ ਅਸਤਿਤਵਾਦੀ ਬੰਦੇ ਵਿੱਚ ਸੰਭਵ ਹੁੰਦੀ ਹੈ। ਇਸ ਅਖੀਰਲੇ ਵਾਕ ਨੂੰ ਨੋਟ ਕਰਨ ਦੀ ਜ਼ਰੂਰਤ ਹੈ ਕਿਉਂਕਿ ਕੀਰਕੇਗਾਰਦ ਦੀ ਵਿਆਖਿਆ ਦਾ ਕਈ ਵਾਰੀ ਗ਼ਲਤ ਅਰਥ ਲਿਆ ਜਾਂਦਾ ਹੈ ਜਿਵੇਂ ਕਿ ਉਸਨੇ ਕਿਹਾ ਹੋਵੇ ਕਿ ਸੱਚ ਆਤਮ-ਨਿਸ਼ਠ ਹੈ ਪਰ ਇਸਦਾ ਅਜਿਹਾ ਅਰਥ ਨਹੀਂ। ਉਸਦੇ ਕਹਿਣ ਦਾ ਇਹ ਭਾਵ ਹੈ ਕਿ ਜਿਉਂਦੇ ਅਸਤਿਤਵ ਲਈ ਇਹ ਸੰਭਵ ਹੀ ਨਹੀਂ ਕਿ ਉਹ ਬਾਹਰਮੁਖੀ ਦ੍ਰਿਸ਼ਟੀ ਪ੍ਰਾਪਤ ਕਰ ਸਕੇ।

ਅਸਿੱਧਾ ਬਿਆਨ (The Indirect Statement)

ਇਸ ਪੱਖ ਤੋਂ ਸੁਕਰਾਤ, ਕੀਰਕੇਗਾਰਦ ਲਈ ਮਾਡਲ ਸੀ। ਮਸਲਾ ਇਹ ਹੈ ਕਿ ਜੇ ਸੱਚ ਆਤਮਨਿਸ਼ਠਤਾ ਵਿੱਚ ਨਿਹਿਤ ਹੈ ਤਾਂ ਦੋ ਬੰਦਿਆਂ ਦਰਮਿਆਨ ਬਾਹਰੀ ਚ ਵਰਗੀ ਸ਼ੈਅ ਕਿਵੇਂ ਨਹੀਂ ਵਾਪਰੇਗੀ? ਫਿਰ ਮੈਂ ਦੂਜੇ ਬੰਦੇ ਨਾਲ ਤਾਲਮੇਲ ਕਿਵੇਂ ਪੈਦਾ ਕਰ ਸਕਾਂਗਾ? ਜੇ ਕੁੱਝ ਵੀ ਕਹਿਣਯੋਗ ਵਸਤੂਪਰਕ ਨਹੀਂ ਤਾਂ ਸਿੱਧਾ ਬਿਆਨ ਪਰਸਪਰ ਵਿਰੋਧੀ ਹੈ। ਇਸ ਹਾਲਤ ਵਿੱਚ ਅਸਿੱਧਾ ਬਿਆਨ ਹੋਵੇਗਾ ਜਿਸਦਾ ਭਾਵ ਹੈ ਬੰਦਾ ਕਿਸੇ ਹੋਰ ਇਕ ਬੰਦੇ ਤੇ ਇਹ ਗੱਲ ਛੱਡੇਗਾ ਕਿ ਉਹ ਇਸ ਗੱਲ ਦੀ ਢੂੰਡ ਕਰੇ ਕਿ ਉਸ ਲਈ ਸੱਚ ਕੀ ਹੈ ਗੱਲਬਾਤ ਦੇ ਅਜਿਹੇ ਪ੍ਰਗਟਾਵੇ ਲਈ ਦੂਜੇ ਦੀ ਸਹਾਇਤਾ ਦੀ ਲੋੜ ਹੋਵੇਗੀ।

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 25