ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/251

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੂਪਿੰਦਰ ਆਪਣੇ ਮਾਮੇ ਨੂੰ ਬੁਲਾ ਲਿਆਇਆ। ਬਚਨ ਸਿੰਘ ਨੇ ਨਾਜ਼ਰ ਸਿੰਘ ਦੀ ਜ਼ਮੀਰ ਨੂੰ ਹਲੂਣਕੇ ਭੂਪਿੰਦਰ ਸਿੰਘ ਦੀ ਉਚੇਰੀ ਪੜ੍ਹਾਈ ਲਈ ਉਸਨੂੰ ਸਹਿਮਤ ਕਰ ਲਿਆ। ਮਾਮਾ ਹੀ ਨਹੀਂ ਭੂਪਿੰਦਰ ਦੀ ਮਾਮੀ ਵੀ ਉਸ ਨੂੰ ਬਹੁਤ ਪਿਆਰ ਕਰਦੀ ਸੀ। ਭਾਣਜੇ ਨੂੰ ਪੜ੍ਹਦੇ ਸਮੇਂ ਕਿਤੇ ਛੇਤੀ ਨੀਂਦ ਨਾ ਘੇਰ ਲਵੇ, ਇਸ ਲਈ ਉਹ ਉਸ ਕੋਲ ਬੈਠੀ ਚਰਖਾ ਕੱਤਦੀ, ਅਟੇਰਦੀ ਜਾਂ ਕੁੱਝ ਬੁਣਦੀ ਰਹਿੰਦੀ ਸੀ। ਇੰਜਨੀਅਰ ਕਾਲਜ ਵਿੱਚ ਪੜ੍ਹਦੇ ਸਮੇਂ ਉਸਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦਿੰਦੀ। ਇਸੇ ਕਰਕੇ ਉਹ ਸਾਰੇ ਹੋਸਟਲ ਵਿੱਚ ਮਾਮੀ ਦੀਆਂ ਪਿੰਨੀਆਂ, ਵਾਲੇ ਵਜੋਂ ਪ੍ਰਸਿੱਧ ਹੋ ਗਿਆ। ਉਹ ਮਾਮੇ ਅਤੇ ਮਾਮੀ ਵੱਲੋਂ ਵਿਖਾਏ ਇਤਨੇ ਪਿਆਰ ਕਾਰਨ ਉਨ੍ਹਾਂ ਦੀ ਰਿਣੀ ਸੀ। ਅੱਠਾਂ ਕੁ ਵਰ੍ਹਿਆਂ ਦਾ 'ਲਾਡੀ' ਮਾਮੀ ਦਾ ਪੋਤਾ ਅਰਥਾਤ ਭੂਪਿੰਦਰ ਸਿੰਘ ਦਾ ਭਤੀਜਾ ਆਪਣੇ ਜੂੜੇ ਤੇ ਰੁਮਾਲ ਬੰਨ੍ਹਕੇ ਕੁੱਕੜਾਂ ਪਿੱਛੇ ਦੌੜਕੇ ਖੇਡਦਾ ਰਹਿੰਦਾ ਸੀ। ਇੱਕ ਦਿਨ ਮਾਮੇ ਨੇ ਭੁਪਿੰਦਰ ਸਿੰਘ ਦੀ ਸੇਵਾ ਕਰਨ ਲਈ ਲਾਡੀ ਤੋਂ ਉਸਦਾ ਕੁੱਕੜ ਖੋਹ ਕੇ ਉਸਦਾ ਗਲਾ ਮਰੋੜ ਦਿੱਤਾ ਤਾਂ ਉਸ ਦਿਨ ਲਾਡੀ ਬਹੁਤ ਰੋਇਆ ਸੀ ਅਤੇ ਰੁੱਸ ਕੇ ਬਿਨਾ ਕੁੱਝ ਖਾਧੇ ਪੀਤੇ ਰੋਂਦਾ ਰੋਂਦਾ ਸੌਂ ਗਿਆ ਸੀ। ਇਉਂ ਲਾਡੀ ਭੁਪਿੰਦਰ ਨੂੰ ਬੜਾ ਪਿਆਰਾ ਸੀ। ਉਹ ਤਾਂ ਸਗੋਂ ਇਉਂ ਕਹਿੰਦਾ ਸੀ:

"ਮਾਮੀ ਜੀ! ਲਾਡੀ ਨੂੰ ਮੈਂ ਲੈ ਜਾਣੈ... ਆਪ ਪੜਾਉਂ... ਤੁਸੀਂ ਬੱਸ ਨਾਂਹ ਨਾ ਕਰਨੀਂ"[1]

ਤੇ ਇਸੇ ਲਾਡੀ ਲਈ ਅੱਜ ਅਣਸੁਖਾਵੇਂ ਹਾਲਾਤ ਪੈਦਾ ਹੋ ਗਏ ਹਨ। ਇਸੇ ਤਥਾਤਮਕਤਾ ਦੇ ਪਿਛੋਕੜ ਵਿੱਚ 'ਲਾਡੀ’ ਲਈ ਸਹਾਇਤਾ ਦੀ ‘ਚੋਣ’ ਸ. ਭੂਪਿੰਦਰ ਸਿੰਘ ਐਕਸੀਅਨ ਸਿੰਚਾਈ ਵਿਭਾਗ ਦੇ ਸਨਮੁੱਖ ਹੈ। ਇਹੋ ਇਸ ਕਹਾਣੀ ਦੀ ਕੇਂਦਰੀ ਚੂਲ ਹੈ।

ਇਸ ਕਹਾਣੀ ਦੀ ਨਾਇਕਾ ਜਾਂ ਕਹੋ ਖਲਨਾਇਕਾ ਦੀ ਤਥਾਤਮਕਤਾ ਇਹ ਹੈ ਕਿ ਉਹ ਸਾਬਕਾ ਮੰਤਰੀ ਸ. ਹਰਬੰਸ ਸਿੰਘ ਗਿੱਲ ਦੀ ਭਤੀਜੀ ਹੈ ਅਤੇ ਸ. ਨਸੀਬ ਸਿੰਘ ਗਿੱਲ ਰਿਟਾਇਰਡ ਨਾਇਬ ਤਹਿਸੀਲਦਾਰ ਦੀ ਸਪੁੱਤਰੀ ਹੈ। ਉਸਦਾ ਨਾਂ ਰਾਜਵਿੰਦਰ ਕੌਰ ਰੋਜ਼ੀ ਹੈ। ਅੱਜ ਕੱਲ ਉਹ ਮਿਸਿਜ਼ ਭੁਪਿੰਦਰ ਸਿੰਘ ਗਰੇਵਾਲ ਵਜੋਂ ਜਾਣੀ ਜਾਂਦੀ ਹੈ। ਇਸ ਵੱਡੇ ਘਰ ਦੀ ਧੀ ਨੇ ਭੂਪਿੰਦਰ ਸਿੰਘ ਗਰੇਵਾਲ ਦੇ ਨਾਨਕਿਆਂ, ਦਾਦਕਿਆਂ ਨਾਲੋਂ ਉੱਕਾ ਹੀ ਸੰਬੰਧ ਤੋੜ ਦਿੱਤੇ। ਇਸੇ ਲਈ ਭੂਪਿੰਦਰ ਦੇ ਵਿਆਹ ਤੋਂ ਬਾਅਦ ਉਸਦਾ ਬਾਪ ਨਾਜ਼ਰ ਸਿੰਘ ਵੀ ਝੂਰਦਾ ਰਹਿੰਦਾ ਹੈ:

"ਅਖੇ ਇਹ ਮੰਤਰੀ ਦੀ ਭਤੀਜੀ ਲੈ ਡੁੱਬੀ ਮੇਰੇ ਪੁੱਤ ਨੂੰ ...4'

ਰਾਜਵਿੰਦਰ ਕੌਰ ਰੋਜ਼ੀ ਨੂੰ ਭੂਪਿੰਦਰ ਦੇ ਪਰਿਵਾਰ ਦੇ ਦੁਖ-ਸੁਖ ਦੀ ਕੋਈ

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 249

  1. ਜਸਵਿੰਦਰ ਸਿੰਘ (ਡਾ.), ਖੂਹ ਖਾਤੇ, ਪੰਨਾ-24