ਕਾਰਨ ‘ਵਕਤ ਨੂੰ ਧੱਕਾ' ਦੇਣਾ ਸਹੀ ਜਾਪਦਾ ਹੈ। ਮਾਲੀ ਤਾਂ ਨੌਕਰ ਹੈ। ਉਸਨੇ ਤਾਂ ਮਾਲਕ ਦਾ ਦਿੱਤਾ ਕੰਮ ਕਰਨਾ ਹੀ ਕਰਨਾ ਹੈ। ਬਜ਼ੁਰਗ ਨੂੰ ਕਿਸੇ ਦੀ ਉਡੀਕ ਕਰਨੀ ਪੈ ਰਹੀ ਹੈ। ਗੇਟ ਤੇ ਹਾਰਨ ਵੱਜਣ ਨਾਲ ਉਡੀਕ ਮੁੱਕਦੀ ਹੈ।
ਅਣਮੰਨਿਆ ਜਿਹਾ ਬਜ਼ੁਰਗ ਖੁਸਦੇ ਅੰਗਾਂ ਨੂੰ ਸਮੇਟਦਾ ਉੱਠ ਤੁਰਿਆ।[1] 'ਅਣਮੰਨਿਆ’ ਅਤੇ ‘ਖੁਸਦੇ ਅੰਗਾਂ ਨੂੰ ਸਮੇਟਣਾ’ ਵਿਸ਼ੇਸ਼ ਅਸਤਿਤਵੀ ਚਿੰਨ੍ਹ ਹਨ। ਸ਼ਾਇਦ ਉਸਨੂੰ ਜਿਸ ਕੰਮ ਲਈ ਘਰੋਂ 'ਧੱਕੇ ਨਾਲ’ ਭੇਜਿਆ ਗਿਆ ਹੈ, ਉਹ ਕੰਮ ਇਸ ਘਰੋਂ ਹੋ ਵੀ ਜਾਵੇਗਾ, ਇਸ ਬਾਰੇ ਉਹ ਬਹੁਤਾ ਆਸ਼ਾਵਾਦੀ ਨਹੀਂ ਅਰਥਾਤ 'ਅਣਮੰਨਿਆ’ ਹੈ। ਉਸਦੇ ਅੰਗ ਕਿਸੇ ਅਸਹਿ ਪੀੜ ਵਿੱਚ ਹਨ ਜਿਨ੍ਹਾਂ ਨੂੰ ਉਹ ਸੰਭਾਲਕੇ (ਸਮੇਟਕੇ) ਉੱਠਦਾ ਹੈ। ਪੈਸੇਜ ’ਤੇ ਕਾਰ ਨੇ ਬਜ਼ੁਰਗ ਤੇ ਚੜ੍ਹ ਹੀ ਜਾਣਾ ਸੀ, ਮਸਾਂ ਹੀ ਰੁਕੀ। ਨੌਕਰ ਦੇ ਟਾਕੀ ਖੋਲ੍ਹਣ ਤੇ ਭੂਪਿੰਦਰ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਰੋਜ਼ੀ ਛੜੱਪਾ ਮਾਰ ਕੇ ਉੱਤਰਦੀ ਹੈ। ਬਜ਼ੁਰਗ ਨੂੰ ਵੇਖ ਕੇ ਪਰੇਸ਼ਾਨ ਹੁੰਦੀ ਹੈ। ਇੰਜ ਜਿਵੇਂ ਕੋਈ ਉਸਦੇ ਅਸਤਿਤਵ ਨੂੰ ਹੀਣਾ ਕਰਨ ਆਇਆ ਹੋਵੇ। ਪੰਜਾਬੀ ਬਜ਼ੁਰਗ ਤਾਂ ਨੂੰਹਾਂ ਪਾਸੋਂ ਪੈਰੀਂ ਹੱਥ ਲਵਾ ਕੇ ਸਤਿਕਾਰ ਦੀ ਉਮੀਦ ਰੱਖਦੇ ਹਨ ਅਤੇ ਅਸ਼ੀਰਵਾਦ ਦਿੰਦੇ ਹਨ, ਸਿਰ ਪਲੋਸਦੇ ਹਨ। ਪਰ ਮਿਸਿਜ਼ ਭੂਪਿੰਦਰ ਤਾਂ ਬਿਨਾਂ ਫ਼ਤਹਿ ਬੁਲਾਏ ਹੀ ਫੁੰਕਾਰਦੀ ਅੰਦਰ ਚਲੀ ਜਾਂਦੀ ਹੈ। ਸ਼ਾਇਦ ਉਹ ਕਿੱਟੀ ਤੋਂ ਆਈ ਹੈ। ਇਸ ਘਰ ਵਿੱਚ ਆ ਕੇ ਬਜ਼ੁਰਗ ਦੇ ਪੱਲੇ ਨਮੋਸ਼ੀ ਹੀ ਪਈ। ਕੋਠੀ ਦੇ ਸਮੁੱਚੇ ਮਾਹੌਲ ਨੂੰ ਨਿਹਾਰਦਾ ਬਜ਼ੁਰਗ ਅਸਤਿਤਵੀ ਚੱਕਰ (Existential Vertigo) ਜਿਹਾ ਖਾ ਗਿਆ। ਇਸ ਚੱਕਰ ਵਿੱਚ ਹੀ ਆਪਣੇ ਆਪਨੂੰ ਪ੍ਰਸ਼ਨ ਕਰਦਾ ਹੈ:
ਕੀ ਇਹ ਭੂਪਿੰਦਰ ਦਾ ਹੀ ਘਰ ਹੈ?
ਕੀ ਕਾਰ 'ਚੋਂ ਨਿਕਲੀ ਭੂਪਿੰਦਰ ਦੀ ਹੀ ਬਹੂ ਹੈ?[2]
ਪੰਜਾਬੀ ਜਨ-ਜੀਵਨ ਵਿੱਚ ਘਰ ਅਤੇ ਪ੍ਰਾਹੁਣਚਾਰੀ ਸਮਾਨਾਰਥੀ ਹਨ। ਉਸਨੂੰ ਤਾਂ ਇਹ ਘਰ ਝੂਠਾ ਜੇਹਾ ਪ੍ਰਤੀਤ ਹੋਇਆ। ਵੱਡੀਆਂ ਜਾਇਦਾਦਾਂ (ਕੋਠੀਆਂ, ਜ਼ਮੀਨਾਂ, ਪੈਸਾ) ਆਦਿ। ਬੰਦੇ ਤੋਂ ਉਸਦੀ ਬੰਦੇ ਵਾਲੀ ਹੋਂਦ ਦੀ ਉਚਿਆਈ ਖੋਹ ਲੈਂਦੀਆਂ ਹਨ ਅਤੇ ਉਸਨੂੰ ਵਸਤੂ ਦੀ ਪੱਧਰ ਤੱਕ ਨੀਵਾਂ ਕਰ ਸਕਦੀਆਂ ਹਨ। ਅਜਿਹੀ ਸਥਿਤੀ ਬਾਰੇ Gabriel Marcel ਦਾ ਵਿਚਾਰ ਉੱਲੇਖਨੀਯ ਹੈ, "To live at the level of having is to lose the height proper to the position of the I, to abandon what I am and become what I have, to be reduced to a thing."[3] ਇੰਜ ਰਾਜਵਿੰਦਰ ਕੌਰ ਰੋਜ਼ੀ ਅਮੀਰ ਘਰ ਦੀ ਹੋਣ ਕਾਰਨ ਆਪਣੀ ਹੋਂਦ ਦੀ ‘ਮੈਂ' ਨੂੰ ਭੁੱਲੀਂ ਬੈਠੀ ਹੈ। ਸ਼ਾਇਦ ਬਹੂ ਦੇ ਹੰਕਾਰ ਬਾਰੇ ਸੋਚਦਾ ਬਚਨ ਸਿੰਘ ਮੁੜ ਉਸੇ ਕੁਰਸੀ 'ਤੇ ਜਾ ਬੈਠਾ। ਸ਼ਾਇਦ
ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 251