ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/254

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਲੀ ਉਸਨੂੰ ਇਸ ਘਰ ਦੇ ਵਿਵਹਾਰ ਤੋਂ ਜਾਣੂ ਕਰਵਾਉਣਾ ਚਾਹੁੰਦਾ ਸੀ ਇਸੇ ਲਈ ਉਹ ਕਹਿੰਦਾ ਹੈ:

"ਮੈਂ ਪੁਕਾਰਤਾ ਰਹਾ... ਲੇਕਿਨ ਆਪ...।[1]

ਸਵੈ ਸਿੱਧ ਹੈ ਕਿ ਮਾਲੀ ਇਹ ਵੀ ਕਹਿਣਾ ਚਾਹੁੰਦਾ ਹੋਵੇਗਾ ਪਈ ਇਹ ਕਾਰ ਸਾਹਿਬ ਦੀ ਨਹੀਂ ਆਈ। ਇਹ ਤਾਂ ਮਿਸਿਜ਼ ਗਰੇਵਾਲ ਦੀ ਕਾਰ ਹੈ ਪਰ ਮਾਲੀ ਦੀ ਗੱਲ ਵੱਲ ਬਜ਼ੁਰਗ ਨੇ ਕੋਈ ਧਿਆਨ ਨਾ ਦਿੱਤਾ। ਕੋਠੀ ਅੰਦਰ ਟੀ.ਵੀ. ਵੱਜਦਾ ਰਿਹਾ ਪਰ ਅੰਦਰੋਂ ਕੋਈ ਵੀ ਬਜ਼ੁਰਗ ਨੂੰ ਨਾ ਤਾਂ ਚਾਹ ਪਾਣੀ ਹੀ ਲੈ ਕੇ ਆਇਆ, ਨਾ ਹੀ ਕੋਈ ਰਾਜ਼ੀ ਖੁਸ਼ੀ ਪੁੱਛਣ ਬਹੁੜਿਆ। ਮਾਲੀ ਬਜ਼ੁਰਗ ਦਾ ਮਨ ਲਵਾਉਣ ਲਈ ਗੱਲਾਂ ਕਰਦਾ ਰਿਹਾ ਪਰ ਬਜ਼ੁਰਗ ਸ਼ੂਨਯ (Nothingness) ਦੀ ਸਥਿਤੀ ਵਿਚ ਬੇਧਿਆਨਾ ਹੀ ਬੈਠਾ ਰਿਹਾ। ਜਦੋਂ ਸਥਿਤੀ ਬੰਦੇ ਤੋਂ ਹਾਵੀ ਹੋ ਜਾਵੇ ਤਾਂ ਡਰ (Fear) ਬੰਦੇ ਨੂੰ ਆਪਣੀ ਪਕੜ ਵਿੱਚ ਲੈ ਲੈਂਦਾ ਹੈ। ਆਸੇ-ਪਾਸੇ ਗੱਲਾਂ ਕਰਨ ਵਾਲੇ ਨਾਲੋਂ ਉਸਦਾ ਸੰਬੰਧ ਟੁੱਟ ਜਾਂਦਾ ਹੈ ਤੇ ਉਹ ਆਪਣੇ ਸਵੈ ਵਿਚ ਗੁੰਮ (Being in itself) ਹੋ ਜਾਂਦਾ ਹੈ। ਡਰ ਹੈ ਕਿ ਲਾਡੀ ਦੀ ਭਾਲ ਲਈ ਕੋਈ ਹੀਲਾ ਬਣ ਵੀ ਸਕੇਗਾ ਜਾਂ ਨਹੀਂ।

ਇਤਨੇ ਨੂੰ ਨੌਕਰ ਇੱਕ ਹੋਰ ਕੁਰਸੀ ਲੈ ਆਉਂਦਾ ਹੈ। ਸਾਹਿਬ ਦੇ ਪਹੁੰਚਣ ਦੀ ਸੂਚਨਾ ਮਿਲਦੀ ਹੈ। ਭੂਪਿੰਦਰ ਸਿੰਘ ਨੇ ਆ ਕੇ ਮਾਮੇ ਨੂੰ ਫ਼ਤਹਿ ਬੁਲਾਈ। ਬਚਨ ਸਿੰਘ ਥੋੜ੍ਹਾ ਜਿਹਾ ਉੱਠਕੇ ਉਸਦਾ ਮੋਢਾ ਪਲੋਸਦਾ ਹੈ। ਭੁਪਿੰਦਰ ਪੁੱਛਦਾ ਹੈ-ਮਾਮਾ ਜੀ ਕਦੋਂ ਆਏ? ਮੈਨੂੰ ਬੁਲਾ ਲੈਣਾ ਸੀ। ਮਾਮਾ ਮੂੰਹ ਰੱਖਣ ਲਈ ਕਹਿ ਗਿਆ- ਥੋੜ੍ਹਾ ਹੀ ਚਿਰ ਹੋਇਆ। ਭੁਪਿੰਦਰ ਦੇ ਹਾਲ-ਚਾਲ ਪੁੱਛਣ ਤੇ ਮਾਮਾ ਆਪਣਾ ਦੁੱਖ ਦੱਸਦਾ ਹੈ:

‘ਤੇਰੀ ਮਾਮੀ ਰੋਈਂ ਜਾਂਦੀ ਹੈ... ਜਿੱਦਣ ਦੇ ਭਿੰਦਰ ਸਿੰਆਂ ਉਹ ਲਾਡੀ ਨੂੰ ਲੈ ਗਏ।"[2]

ਭਿੰਦਰ ਸਿੰਘ ਨੂੰ ਇਹ ਬਿੜਕ ਆਈ ਜਿਵੇਂ ਮਾਲੀ ਨੇ ਉਨ੍ਹਾਂ ਦੀ ਸਾਰੀ ਗੱਲ-ਬਾਤ ਸੁਣ ਲਈ ਹੋਵੇ। ਇਸੇ ਲਈ ਉਹ ਮਾਲੀ ਨੂੰ ਕਹਿੰਦਾ ਹੈ:

"ਚਲ ਛੱਡ ਰਿਜ਼ਕ ਰਾਮਾ, ਕਿ ਅੰਜੇ ਫਲੀਆਂ ਲਾ ਕੇ ਜਾਏਂਗਾ।[3]

ਅਸਤਿਤਵਵਾਦ ਅਨੁਸਾਰ ਅਜਿਹੀ ਸਥਿਤੀ ਹੀ Hell is the other people ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਬੰਦੇ ਦਾ ਅਸਤਿਤਵ ਹੋਰਨਾਂ ਹੱਥਾਂ ਵਿੱਚ ਚਲਿਆ ਜਾਂਦਾ ਹੈ। ਪਰ ਮਾਲੀ ਤਾਂ ਤਾੜ ਹੀ ਗਿਆ ਸੀ ਕਿ ਮਾਜਰਾ ਹੋਰ ਹੀ ਹੈ, ਭਾਵ ਇਹ ਹੈ ਕਿ ਮਾਲੀ ਵੱਲੋਂ ਬਚਨ ਸਿੰਘ ਅਤੇ ਗਰੇਵਾਲ ਦੀਆਂ ਗੱਲਾਂ ਸੁਣਨਾ ਗਰੇਵਾਲ ਨੂੰ ਉਸਦੀ ਹੋਂਦ ਤੋਂ ਬੇਗਾਨਗੀ ਤੇ ਖੜ੍ਹਾ ਕਰ ਦਿੰਦਾ ਹੈ। ਉਹ ਕਹਿੰਦਾ ਹੈ:

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 252

  1. ਜਸਵਿੰਦਰ ਸਿੰਘ (ਡਾ.), ਉਹੀ, ਪੰਨਾ-16
  2. ਉਹੀ, ਪੰਨਾ-17
  3. ਉਹੀ