ਪੰਨਾ:ਅਸਤਿਤਵਵਾਦੀ ਆਲੋਚਨਾ – ਧਰਮਚੰਦ ਵਾਤਿਸ਼.pdf/256

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇਹਾਂ ਨਾਲ ਗਰੇਵਾਲ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਲਾਡੀ ਦੇ ਚੁੱਕੇ ਜਾਣ ਨੂੰ ਉਹ ਨਿੱਕੀ ਜੇਹੀ ਗੱਲ ਹੀ ਸਮਝਦੀ ਹੈ:

ਐਵੇਂ ਨਾ ਨਿੱਕੀ ਨਿੱਕੀ ਗੱਲ ’ਤੇ ਢੇਰੀ ਢਾਇਆ ਕਰੋ... ਮੈਂ ਤਿਆਰ
ਹੋ ਕੇ ਆਈ... ਮਹਿਤਾ ਜੀ ਏਨੇ ਵਾਈਜ਼ ਨੇ ... ਵਿਲ ਡੂ ਸਮਝਿਗ...
ਤੁਸਾਂ ਤਾਂ ਬਸ ਜੁਆਕਾਂ... ਚਲੋ ਮੂਡ ਖ਼ਰਾਬ ਨਾ ਕਰੋ ਹੋਰ... ਨਾਲੇ
ਵਿਚਾਰੇ ਡਿਨਰ ਤਿਆਰ ... ਲੁਕਸ ਔਡ ... ਕਮ ਔਨ...।[1]

ਇੰਜ ਰੋਜ਼ੀ ਦਾ ‘ਮੱਲਮ ਪੱਟੀ' ਕਰਨਾ ਅਤੇ ਗਰੇਵਾਲ ਦਾ ‘ਧੌਣ, ਖਰਕਦੇ' ਮਾਮਾ ਜੀ ਵੱਲ ਜਾਣਾ ਵੀ ਅਸਤਿਤਵੀ ਚਿੰਨ੍ਹ ਹਨ। ‘ਮੱਲਮ ਪੱਟੀ) ਚਾਪਲੂਸੀ ਦਾ ‘ਧੌਣ ਖੁਰਕਣਾ’ ਗਰੇਵਾਲ ਦੀ ਬੇਵਸੀ ਦਾ ਚਿੰਨ੍ਹ ਹਨ। ਗਰੇਵਾਲ ਦੇ ਮਾਮੇ ਨੂੰ ਆਖੇ ਬੋਲ ਸੁਣੋ:

"ਮਾਮਾ ਜੀ! ਏਨੀ ਠੰਢ ’ਚ ਈ ਬੈਠੇ ਰਹੇ, ਅੰਦਰ ਆ ਜਾਣਾ ਸੀ"
ਲਿਫਵੀਂ ਕੰਬਣੀ ਜੇਹੀ ਨੀਵੀਂ ਸੁਰ ਵਿਚ ਗਰੇਵਾਲ ਨੇ ਅੰਦਰਲੇ ਪਾਲੇ
ਨੂੰ ਪੀੜ ਤੇ ਸ਼ਰਮਿੰਦਗੀ ਵਿਚ ਲਪੇਟਦਿਆਂ ਕਿਹਾ।[2]

ਅਜਿਹੀ ਸ਼ਰਮਿੰਦਗੀ ਬਾਰੇ ਸਾਰਤਰ ਦੇ ਸ਼ਬਦ ਧਿਆਨ ਮੰਗਦੇ ਹਨ:

"In shame we discover an aspect of our being which we would not have known otherwise.'<ref> <Donald Palmer, Sartre, P-97/ref>

ਨੋਟ ਕਰਨਯੋਗ ਹੈ ਗਰੇਵਾਲ ਨੇ ਹੁਣ ਮਾਮੇ ਨੂੰ ‘ਅੰਦਰ ਆ ਜਾਓ' ਨਹੀਂ ਕਿਹਾ ‘ਅੰਦਰ ਆ ਜਾਣਾ ਸੀ’ ਕਿਹਾ ਹੈ। ਦੋਨਾਂ ਸੰਬੋਧਨਾਂ ਵਿਚ ਅਪਣੱਤ ਅਤੇ ਓਪਰੇਪਨ ਜਿਤਨਾ ਅੰਤਰ ਹੈ। ਗਰੇਵਾਲ ਆਪਣੇ ਵਿਵਹਾਰ ਤੇ ਸ਼ਰਮਿੰਦਾ ਵੀ ਹੈ ਅਤੇ ਅਸਤਿਤਵੀ ਦੁਚਿੱਤੀ (Existential Dilemma) ਵਿੱਚ ਵੀ।

ਬਚਨ ਸਿੰਘ ਤਾਂ ਬੋਲਣ-ਜੋਗਾ ਹੀ ਕਿੱਥੇ ਰਿਹਾ ਸੀ। ਇਹ ਸਥਿਤੀ ਤਾਂ ਉਸ ਲਈ ਜਿਉਂਦਿਆਂ ਮਰਨ (Existential Death) ਵਾਲੀ ਸੀ। ਗਰੇਵਾਲ ਮਾਮੇ ਨੂੰ ਇਹ ਨਹੀਂ ਦੱਸਦਾ ਪਈ ਰੋਜ਼ੀ ਉਸਨੂੰ ਧੱਕੇ ਨਾਲ ਮਹਿਤਾ ਸਾਹਿਬ ਦੇ ਡਿਨਰ ਤੇ ਲਿਜਾ ਰਹੀ ਹੈ ਸਗੋਂ ਇਉਂ ਕਹਿੰਦਾ ਹੈ ਕਿ ਉਹ ਮਹਿਤਾ ਸਾਹਿਬ ਨਾਲ ਇਸ ਮਸਲੇ ਤੇ ਸਲਾਹ ਕਰਨ ਚੱਲਿਆ ਹੈ ਕਿਉਂਕਿ ਉਹ ਬੜੀ ਪਹੁੰਚ ਵਾਲਾ ਬੰਦਾ ਹੈ। ਇਥੇ ਗਰੇਵਾਲ ਆਪਣੇ ਆਪ ਨਾਲ ਵੀ ਝੂਠ ਬੋਲ ਰਿਹਾ ਹੈ ਅਤੇ ਮਾਮੇ ਨਾਲ ਵੀ। ਇਹੋ ਜਿਹੀ ਸਥਿਤੀ ਹੀ, ਜਾਂ ਪਾਲ ਸਾਰਤਰ ਅਨੁਸਾਰ, ਖੋਟੀ ਨੀਤ (Bad Faith) ਵਾਲੀ ਹੁੰਦੀ ਹੈ:

‘Bad faith in defined by Sartre as a flight from anguish,
from freedom and from responsibility. It involves a lie
that one tells to oneself. when I lie to some one I hide

ਅਸਤਿਤਵਵਾਦੀ ਆਲੋਚਨਾ (ਸਿਧਾਂਤ ਅਤੇ ਵਿਹਾਰ) / 254

  1. ਜਸਵਿੰਦਰ ਸਿੰਘ (ਡਾ.), ਉਹੀ, ਪੰਨਾ-19
  2. ਉਹੀ